ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ – ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਡਾ.ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ,” ਮਹਾਨ ਸ਼ਖਸੀਅਤ ਜੱਸਾ ਸਿੰਘ ਆਹਲੂਵਾਲੀਆ” ਰਿਲੀਜ਼ ਕੀਤੀ ਗਈ। ਇਸ ਅਵਸਰ’ਤੇ ਸੁਸਾਇਟੀ ਦੇ ਪ੍ਰਧਾਨ ਅਮਰ ਸਿੰਘ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,” ਡਾ.ਮਿਨਹਾਸ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਬਾਰੇ ਲਿਖ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ,ਇਸ ਮਹਾਨ ਸ਼ਖਸੀਅਤ ਬਾਰੇ ਲਿਖਣਾ ਜਿਹਨਾਂ ਨੇ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾ ਦਿੱਤਾ,ਅੱਜ ਸਮੇਂ ਦੀ ਲੋੜ ਹੈ।”
ਪੰਜਾਬੀ ਸੱਭਿਆਚਾਰ ਅਕਾਦਮੀ ਦੀ ਪ੍ਰਧਾਨ ਡਾ. ਮਹਿੰਦਰ ਕੌਰ ਗਰੇਵਾਲ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ,” ਇਸ ਪੁਸਤਕ ਦੇ ਕੁਲ ਇੱਕੀ ਅਧਿਆਇ ਹਨ ਜਿਹਨਾਂ ਵਿੱਚ ਲੇਖਿਕਾ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕੀਤਾ ਹੈ। ਕੁਝ ਸਮਾਂ ਪਹਿਲਾਂ ਵੀ ਲੇਖਿਕਾ ਮਹਾਨ ਸ਼ਖਸੀਅਤ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਿਤਾਬ ਲਿਖ ਚੁੱਕੀ ਹੈ ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈ।” ਸਿੱਖ ਪ੍ਰਚਾਰਕ ਮਾਸਟਰ ਦਰਸ਼ਨ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ,” ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਜਿਥੇ ਲੇਖਿਕਾ ਨੇ ਜੱਸਾ ਸਿੰਘ ਦੇ ਜੀਵਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਉਥੇ ਵਰਤਮਾਨ ਸੰਦਰਭ ਵਿੱਚ ਵੀ ਬਾਖੂਬੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਹੈ।”
ਪੁਸਤਕ ਦੀ ਲੇਖਿਕਾ ਡਾ.ਮਿਨਹਾਸ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,” ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜੱਸਾ ਸਿੰਘ ਆਹਲੂਵਾਲੀਆ ਦੀ ਜੀਵਨੀ ਲਿਖ ਕੇ ਮੈਨੂੰ ਆਪਣੇ ਆਪ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।ਸਾਡੀ ਅੱਜ ਦੀ ਨੌਜਵਾਨ ਪੀੜੀ ਨੂੰ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਬਾਰੇ ਜਾਣਕਾਰੀ ਨਹੀਂ, ਇਸ ਪੁਸਤਕ ਨੂੰ ਪੜ੍ਹ ਕੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਜਿਹਾ ਮੇਰਾ ਵਿਸ਼ਵਾਸ ਹੈ।” ਇਸ ਅਵਸਰ ‘ਤੇ ਪਰਮਿੰਦਰ ਸਿੰਘ, ਸੰਦੀਪ ਸਿੰਘ, ਜਿੰਮੀ ਅਹਿਮਦਗੜ੍ਹ,ਰਜਨਦੀਪ ਕੌਰ,ਕੈਪਟਨ ਕੁਲਦੀਪ ਸਿੰਘ, ਕੇਦਾਰਨਾਥ, ਮੈਡਮ ਹਰਜਿੰਦਰ ਕੌਰ,ਪ੍ਰਧਾਨ ਰਾਕੇਸ਼ ਗਰਗ, ਕ੍ਰਿਸ਼ਨ ਕੁਮਾਰ ਤੇ ਹੋਰ ਬਹੁਤ ਸਾਰੇ ਸੱਜਣ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
1575210cookie-checkਡਾ.ਮਿਨਹਾਸ ਦੀ ਕਿਤਾਬ,” ਮਹਾਨ ਸ਼ਖਸੀਅਤ ਜੱਸਾ ਸਿੰਘ ਆਹਲੂਵਾਲੀਆ” ਰਿਲੀਜ਼