May 19, 2024

Loading

ਲੱਕੀ ਘੁਮੈਤ
ਚੜ੍ਹਤ ਪੰਜਾਬ ਦੀ
ਸਾਹਨੇਵਾਲ/ਲੁਧਿਆਣਾ: ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮਦਿਨ ਐੱਲਸੀਈਟੀ ਕਾਲਜ ਕਟਾਣੀ ਕਲਾਂ ਵਿਖੇ ਮਨਾਇਆ ਗਿਆ ਅਤੇ ਰਣਦੀਪ ਸਿੰਘ ਹਨੀ (ਰੈਵੀਨੀਓ ਡੀਪਾਰਟਮੈਂਟ ਪੰਜਾਬ) ਅਤੇ ਐਡਵੋਕੇਟ ਨਵਰਾਜ ਸਿੰਘ (ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ) ਵੱਲੋਂ ਸਮਾਗਮ ਦੌਰਾਨ ਆਪਣੇ ਸੰਬੋਧਨ ਰਾਹੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਵਾਰੇ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਕਾਲਜ਼ ਦੇ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਜੋਲੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਦਵਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ,ਅਰਜੂ, ਰਮਨਪ੍ਰੀਤ ਕੌਰ, ਮਨਿੰਦਰਪਾਲ ਸਾਹਿਬ, ਅਮਰਿੰਦਰ ਸਿੰਘ ਅਨਮੋਲ,ਰਮਨ, ਯਾਦਵਿੰਦਰ ਸਿੰਘ,ਦੀਪਇੰਦਰ ਸਿੰਘ ਤੋਂ ਇਲਾਵਾ ਹੋਰ ਵਿਦਿਆਰਥੀ ਅਤੇ ਕਾਲਜ ਦਾ ਸਮੂਹ ਸਟਾਫ਼ ਆਦਿ ਹਾਜ਼ਰ ਸਨ।
#For any kind of News and advertisement contact us on 980-345-0601 
149130cookie-checkਡਾ.ਭੀਮ ਰਾਓ ਅੰਬੇਡਕਰ ਜੀ ਦਾ ਐੱਲਸੀਈਟੀ ਕਾਲਜ ‘ਚ ਮਨਾਇਆ ਜਨਮਦਿਨ
error: Content is protected !!