ਚੜ੍ਹਤ ਪੰਜਾਬ ਦੀ
ਬਠਿੰਡਾ,14 ਅਪ੍ਰੈਲ (ਪ੍ਰਦੀਪ ਸ਼ਰਮਾ) : ਐੱਸ. ਸੀ., ਐੱਸ. ਟੀ., ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਬਠਿੰਡਾ ਵੱਲੋਂ ਅੰਬੇਡਕਰ ਪਾਰਕ ਨੇਡ਼ੇ ਰੋਜ਼ ਗਾਰਡਨ ਵਿਖੇ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਪੂਰਨ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਹਰਭਜਨ ਸਿੰਘ ਸੀਨੀਅਰ ਸਹਾਇਕ ,ਪਰਗਟ ਸਿੰਘ ਸਹਾਇਕ ਇੰਜੀਨੀਅਰ, ਜਸਵਿੰਦਰ ਸਿੰਘ ਕਾਲਝਰਾਣੀ ਜਨਰਲ ਸਕੱਤਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੱਬੇ ਕੁਚਲੇ ਸਮਾਜ ਦੀ ਆਵਾਜ਼ ਗ਼ਰੀਬਾਂ ਦੇ ਮਸੀਹਾ ਡਾ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੇ ਵਿਚ ਸਾਨੂੰ ਬਰਾਬਰੀ ਦੇ ਹੱਕ ਕਾਨੂੰਨੀ ਤੌਰ ਤੇ ਲੈ ਕੇ ਦਿੱਤੇ।
ਦਲਿਤ ਸਮਾਜ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਕਿਉਂਕਿ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਵੇਗਾ ਉਹ ਦਹਾੜੇਗਾ ਦਲਿਤ ਸਮਾਜ ਦੇ ਪੜ੍ਹੇ ਲਿਖੇ ਅਤੇ ਸਾਧਨ ਸੰਪੰਨ ਲੋਕਾਂ ਨੂੰ ਆਪਣੇ ਸਮਾਜ ਦੇ ਪੱਛੜ ਚੁੱਕੇ ਲੋਕਾਂ ਦੀ ਲੜਾਈ ਲੜਨੀ ਚਾਹੀਦੀ ਹੈ ਅਤੇ ਅੰਬੇਡਕਰ ਸਾਹਿਬ ਵੱਲੋਂ ਲਿਖੀਆਂ ਕਿਤਾਬਾਂ ਵੱਧ ਤੋਂ ਵੱਧ ਪੜ੍ਹਨੀਆਂ ਚਾਹੀਦੀਆਂ ਹਨ, ਦਲਿਤ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਮੌਕੇ ਇਨ੍ਹਾਂ ਤੋਂ ਇਲਾਵਾ ਜਸਵਿੰਦਰ ਸਿੰਘ ਐਕਸੀਅਨ ਸ੍ਰੀ ਮੁਕਤਸਰ ਸਾਹਿਬ , ਪਰਮਿੰਦਰ ਸਿੰਘ ਜੂਨੀਅਰ ਇੰਜੀਨੀਅਰ, ਜੀਵਨ ਸਿੰਘ ਸੀਨੀਅਰ ਅਸਿਸਟੈਂਟ , ਜੱਗਾ ਸਿੰਘ ਸਟੈਨੋ, ਜਗਸੀਰ ਸਿੰਘ ਬੀ. ਆਰ. ਸੀ. , ਸੰਦੀਪ ਸਿੰਘ ਬਾਜਕ , ਕੁਲਵੰਤ ਸਿੰਘ , ਅਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ ।
1145900cookie-checkਡਾ. ਭੀਮ ਰਾਓ ਅੰਬੇਡਕਰ ਸਾਹਿਬ ਨੇ ਦੱਬੇ ਕੁਚਲੇ ਸਮਾਜ ਨੂੰ ਕਾਨੂੰਨੀ ਤੌਰ ਤੇ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ