December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਾਈਰੂਪਾ, 16 ਫਰਵਰੀ (ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਦੇ ਹੱਕ ਵਿਚ ਭਾਈਰੂਪਾ ਵਿਖੇ ਅੱਜ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਭਾਈਰੂਪਾ ਦੀ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਚੋਣ ਪ੍ਰਚਾਰ ਦੌਰਾਨ  ਮਲੂਕਾ ਵੱਲੋਂ ਅਕਾਲੀ ਦਲ ਦੇ ਏਜੰਡੇ ਬਾਰੇ ਜਾਣਕਾਰੀ ਦਿੱਤੀ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਤੇਰਾਂ ਨੁਕਾਤੀ ਪ੍ਰੋਗਰਾਮ ਅਤੇ ਚੋਣ ਮੈਨੀਫੈਸਟੋ ਰਾਹੀਂ ਹਰ ਵਰਗ ਨੂੰ ਮਿਲਨ  ਵਾਲੀਆਂ ਸਹੂਲਤਾਂ ਬਾਰੇ  ਮਲੂਕਾ ਨੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਮਲੂਕਾ ਨੇ ਦੱਸਿਆ ਕਿ  ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਲੋੜਵੰਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ  ਲੋਕ ਭਲਾਈ ਦੀਆਂ ਸਕੀਮਾਂ ਆਰੰਭ ਕੀਤੀਆਂ।
ਕਿਸਾਨਾਂ ਅਤੇ ਦਲਿਤ ਵਰਗ ਲਈ ਸੂਬੇ ਵਿੱਚ  ਸਾਰੀਆਂ ਹੀ ਲੋਕ ਭਲਾਈ ਦੀਆਂ ਸਕੀਮਾਂ ਸ਼ੋਮਣੀ ਅਕਾਲੀ ਦਲ ਦੀ  ਸਰਕਾਰ ਸਮੇਂ ਲਾਗੂ ਕੀਤੀਆਂ ਗਈਆਂ ਸਨ।ਕਾਂਗਰਸ ਸਰਕਾਰ ਨੇ  ਲੱਖਾਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ।ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਬਣਨ ਤੇ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣਗੇ ।ਮਲੂਕਾ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਬਣਨ ਤੇ ਕਿਸਾਨ ਨੌਜਵਾਨ ਵਪਾਰੀ ਅਤੇ ਦਲਿਤ ਵਰਗ ਨੂੰ ਸਹੂਲਤਾਂ ਦੇਣ ਲਈ ਲੋਕ ਭਲਾਈ ਦੀਆਂ ਕਈ ਨਵੀਆਂ ਸਕੀਮਾਂ ਆਰੰਭ ਕੀਤੀਆਂ ਜਾਣਗੀਆਂ।
ਇਸ ਮੌਕੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਭਾਈਰੂਪਾ  ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੇਲੀ ਸੁਰਜੀਤ ਸਿੰਘ ਭਾਈਰੂਪਾ ਹਰਵਿੰਦਰ ਸਿੰਘ ਡੀ ਸੀ ਕੁਲਦੀਪ ਜੇਲ੍ਹਾਂ  ਕੌਰ ਸਿੰਘ ਜਵੰਧਾ ਬਲਜਿੰਦਰ ਸਿੰਘ ਬਗੀਚਾ ਮਹਿਲਾ ਜਵੰਦਾ  ਲੱਖੀ ਜਵੰਧਾ  ਬਲਵੰਤ ਸਿੰਘ ਫੌਜੀ ਜੀਤ ਗਾੜੀ ਦੇਵ ਗਾੜ੍ਹੀ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ  ।
107030cookie-checkਗੁਰਪ੍ਰੀਤ ਮਲੂਕਾ ਵੱਲੋਂ ਭਾਈਰੂਪਾ ਵਿਖੇ ਡੋਰ ਟੂ ਡੋਰ ਪ੍ਰਚਾਰ
error: Content is protected !!