January 15, 2025

Loading

 ਚੜ੍ਹਤ ਪੰਜਾਬ ਦੀ
 
ਭਗਤਾ ਭਾਈ ਕਾ,(ਪ੍ਰਦੀਪ ਸ਼ਰਮਾ) : ਚੋਣ ਕਮਿਸ਼ਨ ਵੱਲੋਂ ਵੱਡੇ ਇਕੱਠਾਂ ਤੇ ਰੋਕ ਲਗਾਏ ਜਾਣ ਕਾਰਨ  ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ  ਡੋਰ ਟੂ ਡੋਰ ਪ੍ਰਚਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ । ਹਲਕਾ ਰਾਮਪੁਰਾ ਫੂਲ ਤੋਂ  ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ  ਸਿਕੰਦਰ ਸਿੰਘ ਮਲੂਕਾ ਲਈ ਅੱਜ ਕਾਂਗੜ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਨਾਲ  ਘਰ ਘਰ ਜਾ ਕੇ ਲੋਕਾਂ ਤੋਂ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ । ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਮਲੂਕਾ ਨੇ  ਸਿਕੰਦਰ ਸਿੰਘ ਮਲੂਕਾ ਵੱਲੋਂ  ਹਲਕਾ ਰਾਮਪੁਰਾ ਫੂਲ ਦੇ  ਕਰਵਾਏ ਗਏ ਵਿਕਾਸ  ਦੇ ਮੁੱਦੇ ਤੇ ਵੋਟਾਂ ਦੀ ਮੰਗ ਕੀਤੀ । ਇਸ ਤੋਂ ਇਲਾਵਾ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਤੇਰਾਂ ਨੁਕਾਤੀ ਪ੍ਰੋਗਰਾਮ ਰਾਹੀਂ ਹੋਣ ਵਾਲੇ ਵਿਕਾਸ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ। 
ਮਲੂਕਾ ਨੇ ਦਾਅਵਾ ਕੀਤਾ ਕਿ   ਅਕਾਲੀ ਦਲ  ਬਸਪਾ ਗੱਠਜੋੜ ਦੇ ਚੋਣ ਮੈਨੀਫੈਸਟੋ  ਵਿੱਚ ਸੂਬੇ ਦੇ ਹਰ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਤਰਜੀਹ ਦਿੱਤੀ ਗਈ ਹੈ । ਮਲੂਕਾ ਨੇ ਦਾਅਵਾ ਕੀਤਾ ਕਿ ਕਾਂਗੜ ਵਿਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਅਕਾਲੀ ਬਸਪਾ ਗੱਠਜੋੜ ਨੂੰ ਭਾਰੀ  ਸਮਰਥਨ ਮਿਲ ਰਿਹਾ ਹੈ । ਇਸ ਮੌਕੇ ਕਰਮਜੀਤ ਸਿੰਘ ਕਾਂਗੜ’ ਬਲੌਰ ਸਿੰਘ ਕਾਂਗੜ’  ਮੈਂਬਰ ਛੱਜੂ ਕਾਂਗੜ , ਸਰਬਜੀਤ ਸਿੰਘ ਕਾਂਗੜ, ਕਾਲਾ ਸਿੰਘ ਸੰਧੂ,  ਪਰਮਜੀਤ ਸਿੰਘ ਕਾਂਗੜ, ਰਮਨਦੀਪ ਸਿੰਘ ਕਾਂਗੜ , ਸੁਖਮੰਦਰ ਸਿੰਘ, ਰਿੰਕੂ ਕਾਂਗੜ, ਅਮਰਜੀਤ ਸਿੰਘ ਕਾਂਗੜ,  ਅਮਰੀਕ ਸਿੰਘ’ ਮੈਂਬਰ ਸੁੱਖਾ ਕਾਂਗੜ,  ਅਤੇ ਰਾਜਾ ਸਿੰਘ ਕਾਂਗੜ ਤੋਂ ਇਲਾਵਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਜਥੇਬੰਦੀ ਹਾਜ਼ਰ ਸੀ ।

104680cookie-checkਗੁਰਪ੍ਰੀਤ ਮਲੂਕਾ ਵੱਲੋਂ ਕਾਂਗੜ ਵਿਖੇ ਡੋਰ ਟੂ ਡੋਰ ਪ੍ਰਚਾਰ 
error: Content is protected !!