ਚੜ੍ਹਤ ਪੰਜਾਬ ਦੀ
ਮਾਨਸਾ, 3 ਅਪ੍ਰੈਲ (ਪ੍ਰਦੀਪ ਸ਼ਰਮਾ) :ਅੱਜ ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਪਿੰਡ ਕੋਟਧਰਮੂੰ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਵਿਸ਼ੇਸ਼ ਤੌਰ ਤੇ ਪਹੁੰਚੇ।ਮੀਟਿੰਗ ਦੌਰਾਨ ਜ਼ਿਲੇ ਦੇ ਪਿੰਡਾਂ ਦੀਆਂ ਇਕਾਈਆਂ ਨੇ ਭਾਗ ਲਿਆ।
ਇਕੱਤਰਤਾ ਦੌਰਾਨ 7ਅਪ੍ਰੈਲ ਨੂੰ ਜ਼ਿਲਾ ਪੱਧਰੀ ਡੀਸੀ ਮਾਨਸਾ ਨੂੰ ਮੰਗ ਪੱਤਰ ਦੇਣ ਦਾ ਮਤਾ ਪਾਸ ਕੀਤਾ ਗਿਆ।ਮੰਗ ਪੱਤਰ ਵਿੱਚ ਪੰਜਾਬ ਦੇ ਪਾਣੀਆਂ ਦਾ ਮਸਲਾ, ਕਰਜ਼ ਮੁਆਫੀ, ਚੰਡੀਗੜ੍ਹ ਮਾਮਲਾ, ਬਕਾਇਆ ਪਏ ਮੋਟਰਾਂ ਦੇ ਕੁਨੈਕਸ਼ਨ ਚਾਲੂ ਕਰਨ ਦਾ ਮਸਲਾ,ਅਵਾਰਾ ਪਸ਼ੂਆਂ ਦਾ ਮਸਲਾ, ਮਜ਼ਦੂਰਾਂ ਲਈ ਨਰਮੇਂ ਦਾ ਮੁਆਵਜ਼ਾ,ਪ੍ਰੀਪੇਡ ਸਮਾਰਟ ਮੀਟਰ ਦੇ ਮਸਲੇ ਸੰਬੰਧੀ ਅਜੰਡੇ ਡੀ ਸੀ ਮਾਨਸਾ ਨੂੰ ਸੌਂਪੇ ਜਾਣਗੇ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਨੇ ਕਿਹਾ ਕਿ 7ਅਪ੍ਰੈਲ 2022ਨੂੰ ਮਾਨਸਾ ਬਿਜ਼ਲੀ ਬੋਰਡ ਦੇ ਦਫ਼ਤਰ ਅੱਗੇ ਇਕੱਤਰਤਾ ਤੋਂ ਬਾਅਦ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।ਇਸ ਸਮੇਂ ਸਰਬਸੰਮਤੀ ਨਾਲ ਨਰਿੰਦਰ ਕੌਰ ਬੁਰਜ ਹਮੀਰਾ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਚੁਣਿਆ ਗਿਆ।
ਮੀਟਿੰਗ ਦੌਰਾਨ ਮਾਨਸਾ ਬਲਾਕ ਪ੍ਰਧਾਨ ਗੁਰਮੁਖ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਸੁਖਚਰਨ ਦਾਨੇਵਾਲੀਆ, ਝੁਨੀਰ ਬਲਾਕ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਕੋਟਧਰਮੂੰ, ਬੁਢਲਾਡਾ ਬਲਾਕ ਪ੍ਰਧਾਨ ਦਰਸ਼ਨ ਮਘਾਣੀਆਂ,ਭੀਖੀ ਬਲਾਕ ਪ੍ਰਧਾਨ ਅਮੋਲਕ ਖੀਵਾ,ਜਰਨਲ ਸੈਕਟਰੀ ਬਲਦੇਵ ਸਿੰਘ ਸਮਾਓ, ਇਸਤਰੀ ਵਿੰਗ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਜ਼ਿਲਾ ਮੀਤ ਪ੍ਰਧਾਨ ਸੁਰਜੀਤ ਸਿੰਘ ਕੋਟਧਰਮੂੰ,ਹਾਕਮ ਸਿੰਘ ਝੁਨੀਰ,ਸਵਰਨ ਸਿੰਘ ਬੋੜਾਵਾਲ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਮਾਨਸ਼ਾਹੀਆ, ਮਨਜੀਤ ਸਿੰਘ ਤੋਂ ਇਲਾਵਾ ਸਾਰੇ ਜ਼ਿਲੇ ਦੇ ਆਗੂ ਵਰਕਰ ਸ਼ਾਮਿਲ ਸਨ।
1129500cookie-checkਪੰਜਾਬ ਕਿਸਾਨ ਯੂਨੀਅਨ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਹੋਈ