October 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਆਰ.ਟੀ.ਆਈ ਇਕਾਈ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਗੁਪਤਾ ਦੀ ਅਗਵਾਈ ਹੇਠ ਆਰ.ਟੀ.ਆਈ ਐਕਟੀਵਿਸਟਾਂ ਨੂੰ ਆਉਂਦੀਆਂ ਮੁਸਕਿਲਾਂ ਨੂੰ ਵਿਚਾਰਨ ਤੇ ਉਹਨਾ ਦੇ ਹੱਲ ਲਈ ਸਥਾਨਕ ਸ.ਸ.ਸ ਸਕੂਲ ਗਰਲਜ ਰਾਮਪੁਰਾ ਫੂਲ ਵਿਖੇ ਐਕਟੀਵਿਸਟਾਂ ਦੀ ਇਕੱਤਰਤਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਥੇਬੰਦਕ ਪ੍ਰੈੱਸ ਸਕੱਤਰ ਦਰਸ਼ਨ ਜਿੰਦਲ ਨੇ ਦੱਸਿਆ ਕਿ ਹਰ ਦੋ ਮਹੀਨਿਆਂ ਬਾਦ ਸਮੱਸਿਆਵਾਂ ਤੇ ਵਿਚਾਰ ਕਰਨ ਲਈ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੇਂਦਰ ਸਰਕਾਰ ਵੱਲੋ ਆਰ.ਟੀ. ਆਈ ਕਾਨੂੰਨ ਇਸ ਕਰਕੇ ਲਿਆਂਦਾ ਸੀ ਕਿ ਸਰਕਾਰੀ ਦਫਤਰਾਂ ਦਾ ਕੰਮਕਾਜ ਵਿਚ ਪਾਰਦਰਸ਼ੀ ਦਿਖਾਈ ਦੇਵੇ ਪਰ ਫਿਰ ਵੀ ਬਹੁਤ ਸਾਰੇ ਅਧਿਕਾਰੀ ਇਸ ਐਕਟ ਨੂੰ ਟਿੱਚ ਕਰਕੇ ਜਾਣਦੇ ਹਨ ਜਾਂ ਸੂਚਨਾ ਦੇਣ ਤੋ ਕੰਨੀ ਕਤਰਾਉਂਦੇ ਹਨ। ਜਿਸ ਕਾਰਨ ਉਹਨਾਂ ਬਾਰੇ ਗਵਰਨਰ ਪੰਜਾਬ ਤੇ ਮੁੱਖ ਸੂਚਨਾਂ ਕਮਿਸ਼ਨਰ ਨੂੰ ਲਿਖਤੀ ਰੂਪ ਵਿਚ ਜਾਣੂ ਕਰਵਾਇਆ ਜਾਵੇਗਾ।
ਉਨਾ ਦੱਸਿਆ ਕਿ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਆਰ.ਟੀ.ਆਈ ਸਬੰਧੀ ਨਕਾਰਾਤਮਕ ਵਤੀਰੇ ਬਾਰੇ ਵੀ ਪ੍ਰਸ਼ਾਸਕ ਐੱਸ.ਡੀ. ਐਮ. ਫੂਲ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਦੱਸਿਆ ਜਾਵੇਗਾ ਕਿਉਕਿ ਨਗਰ ਕੌਂਸਲ ਦੀਆਂ ਅਨੇਕਾਂ ਸਿਕਾਇਤਾਂ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਵਿਚਾਰ ਅਧੀਨ ਪਈਆ ਹਨ। ਅਜਿਹੇ ਬਹੁਤ ਸਾਰੇ ਕੇਸਾਂ ਵਿੱਚ ਨਿੱਜੀ ਸੂਚਨਾ ਕਹਿ ਕੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾਦਾ ਹੈ ਜਿਸ ਕਾਰਨ ਕੰਮਕਾਜ ਵਿੱਚ ਪਾਰਦਰਸ਼ੀ ਢੰਗ ਨਜਰ ਨਹੀ ਆਉਦਾ।
ਇਸ ਮੌਕੇ ਪੱਤਰਕਾਰ ਹਰਮੀਤ ਸਿੰਘ, ਪੱਤਰਕਾਰ ਦਰਸ਼ਨ ਜਿੰਦਲ, ਅਮਿਤ ਗਰਗ, ਪ੍ਰਿੰਸੀਪਲ ਸੁਨੀਲ ਗੁਪਤਾ, ਰਿਟਾ. ਪ੍ਰਿੰ. ਮਿਹਰ ਬਾਹੀਆ, ਹੈਡਮਾਸਟਰ ਸੁਖਮੰਦਰ ਸਿੰਘ, ਹਰਿੰਦਰ ਭੁੱਲਰ, ਸਮਾਜ ਸੇਵੀ ਰਕੇਸ਼ ਮਿੱਤਲ, ਰਜਿੰਦਰ ਸ਼ਰਮਾ, ਬਲਦੇਵ ਕ੍ਰਿਸ਼ਨ ਗੋਇਲ, ਸ਼ਵਿੰਦਰ ਗਰਗ, ਰਜਿੰਦਰ ਬਾਹੀਆ, ਰਾਜ ਕੁਮਾਰ ਗੋਇਲ, ਜੰਟਾ ਸਿੰਘ, ਗੁਰਚਰਨ ਸਿੰਘ ਗਿੱਲ, ਮੇਜਰ ਸਿੰਘ, ਨਵਦੀਪ ਸਿੰਘ, ਸੁਖਦੇਵ, ਲੈਕਚਰਾਰ ਰਣਬੀਰ ਸਿੰਘ ਅਤੇ ਲੈਕਚਰਾਰ ਗੁਰਮੇਲ ਸਿੰਘ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137250cookie-checkਆਰ.ਟੀ.ਆਈ ਐਕਟੀਵਿਸਟਾਂ ਨੂੰ ਆਉਂਦੀਆਂ ਮੁਸਕਿਲਾਂ ਸੰਬੰਧੀ ਕੀਤੀ ਚਰਚਾ
error: Content is protected !!