ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 22 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਟਾਂਕ ਕਸ਼ੱਤਰੀਆ ਸਭਾ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਅਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 751ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਭਗਤ ਬਾਬਾ ਨਾਮਦੇਵ ਜੀ ਗੁਰਦੁਆਰਾ ਸਾਹਿਬ ਰਾਮਪੁਰਾ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਸਿੱਧ ਕੀਰਤਨੀ ਜਥਾ ਭਾਈ ਜਸਵਿੰਦਰ ਸਿੰਘ ਬਾਲਿਆਂਵਾਲੀ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਮੌਕੇ ਸਾਬਕਾ ਪੰਚਾਇਤ ਮੰਤਰੀ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਨਤਮਸਤਕ ਹੋਏ ।
ਭੋਗ ਉਪਰੰਤ ਨਾਮਦੇਵ ਸਭਾ ਦੇ ਚੇਅਰਮੈਨ ਮਾਸਟਰ ਬਲਵਿੰਦਰ ਸਿੰਘ ਅਤੇ ਹੈਡ ਗ੍ਰੰਥੀ ਗਿਆਨੀ ਹਰਜੀਤ ਸਿੰਘ ਦਿੱਲੀ ਵਾਲਿਆਂ ਨੇ ਮਲੂਕਾ ਸਮੇਤ ਸੇਵਾਦਾਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਹਰਜੀਤ ਸਿੰਘ ਦਿੱਲੀ ਵਾਲੇ, ਗੁਰਦੁਆਰਾ ਬਾਬਾ ਨਾਮਦੇਵ ਦੀ ਪ੍ਰਬੰਧਕ ਕਮੇਟੀ ਸੁਖਦੇਵ ਸਿੰਘ ਤੱਗੜ ਮੀਤ ਪ੍ਰਧਾਨ ਜ਼ਿਲ੍ਹਾ ਟਾਂਕਸ਼ੱਤਰੀ ਸਭਾ, ਗੁਰਮੀਤ ਸਿੰਘ ਸੁੱਖਾ, ਸਤਨਾਮ ਸਿੰਘ ਕਲੇਰ, ਬਲਜੀਤ ਸਿੰਘ ਕੈਂਥ, ਪਰਮਜੀਤ ਸਿੰਘ ਕੈਂਥ, ਹਰਪ੍ਰੀਤ ਸਿੰਘ ਹੈਰੀ, ਮਨਪ੍ਰੀਤ ਸਿੰਘ ਨਿੱਕਾ, ਸੁਖਵਿੰਦਰ ਸਿੰਘ ਕੈਂਥ, ਜਸਵੀਰ ਸਿੰਘ ਸਾਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
921210cookie-checkਗੁਰੂ ਨਾਨਕ ਦੇਵ ਜੀ ਅਤੇ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਰਵਾਇਆ ਸਮਾਗਮ