March 29, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,26 ਮਈ (ਪ੍ਰਦੀਪ ਸ਼ਰਮਾ) : ਠੇਕੇ ਉੱਤੇ ਕੰਮ ਕਰਨ ਵਾਲੇ ਕਿਰਤੀਆਂ/ਕਰਮਚਾਰੀਆਂ ਨੂੰ ਕਾਨੂੰਨ ਅਨੁਸਾਰ ਪੂਰੀਆਂ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਵੱਲੋਂ 6 ਜੁਲਾਈ 2011 ਨੂੰ  ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਅਰਧ ਸਰਕਾਰੀ ਪੱਤਰ ਲਿਖਕੇ ਕਿਹਾ ਸੀ ਕਿ ਠੇਕੇ ਤੇ ਕੰਮ ਕਰਾਉਣ ਕਰਕੇ ਵਿਭਾਗਾਂ ਤੇ ਕੰਨਟ੍ਰੈਕਟ ਲੇਬਰ ਐਕਟ 1970 ਲਾਗੂ ਹੋ ਜਾਂਦਾ ਹੈ,20 ਜਾਂ 20 ਤੋਂ ਵੱਧ ਕਰਮਚਾਰੀ ਠੇਕੇਦਾਰ ਰਾਹੀਂ ਕੰਮ ਤੇ ਲਗਾਏ ਗਏ ਹੋਣ ਤਾਂ ਵਿਭਾਗ ਦੀ ਬਤੌਰ ਪ੍ਰਿੰਸੀਪਲ ਇੰਪਲਾਇਰ ਜੁਮੇਂਵਾਰੀ ਬਣ ਜਾਂਦੀ ਹੈ ਕਿ ਠੇਕੇਦਾਰ ਪਾਸੋਂ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਧੀਨ ਬਣਦੇ ਲਾਭ ਦਿਵਾਊਣਾ ਸੁਨਿਸ਼ਚਿਤ ਕਰੇ,ਕਿਓਂਜੋ ਠੇਕੇਦਾਰ ਵੱਲੋਂ ਇਹ ਲਾਭ ਨਾ ਦੇਣ ਤੇ ਵਿਭਾਗ ਨੂੰ ਦੇਣੇ ਪੈ ਸਕਦੇ ਹਨ।
ਫੂਡ ਗ੍ਰੇਨ ਇਜੰਸੀਜ਼ ਦਰਜਾਚਾਰ ਅਤੇ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ।ਸਬੰਧਤ:-ਦੀ ਕਲਾਸ ਫੋਰ ਗੌ:ਇੰਪ:ਯੂਨੀ:ਪੰਜਾਬ, ਮੁੱਖ ਦਫ਼ਤਰ 1680#22-ਬੀ ਚੰਡੀਗੜ੍ਹ ਦੇ ਸੂਬਾਈ ਆਗੂਆਂ ਰਣਜੀਤ ਸਿੰਘ ਰਾਣਵਾਂ,ਮੁਨਸੀ ਰਾਮ ਪਤੰਗਾ,ਸੋਹਣ ਲਾਲ ਪੰਛੀ,ਬਲਜਿੰਦਰ ਸਿੰਘ ਪਟਿਆਲਾ,ਪ੍ਰਵੀਨ ਕੁਮਾਰ ਫਿਰੋਜ਼ਪੁਰ (ਫੂਡ ਸਪਲਾਈਜ਼)ਹਰਭਗਵਾਨ ਮੁਕਤਸਰ,ਗੁਰਮੀਤ ਸਿੰਘ ਮਿੱਡਾ ,ਹੰਸਰਾਜ ਦੀਦਾਰ ਗੜ,ਮਹਿੰਗਾ ਸਿੰਘ ਲੁਧਿਆਣਾ (ਪਨਗ੍ਰੇਨ)ਦਰਬਾਰਾ ਸਿੰਘ, ਦਰਸ਼ਨ ਸਿੰਘ ਘੱਗਾ,ਨਾਜਰ ਸਿੰਘ (ਪਨਸਪ)ਪਰਮਜੀਤ ਸਿੰਘ ਮਲੋਟ,ਜਸਵੀਰ ਸਿੰਘ ਅਮ੍ਰਿਤਸਰ,ਮੋਹਣ ਲਾਲ ਬਰਨਾਲਾ,ਤੋਤਾ ਖਾਂ (ਵਿਅਰ ਹਾਊਸ)ਕੁਲਦੀਪ ਸਿੰਘ ਮੰਡੀ ਬੋਰਡ,ਰਵੀ ਰਾਮਪੁਰਾ,ਐਸ ਐਸ ਯਾਦਵ,ਪੂਰਨ ਸਿੰਘ ਗੁਰਦਾਸਪੁਰ,ਅਸੋਕ ਕੁਮਾਰ ਮੋਗਾ,ਨੇ ਦੱਸਿਆ ਕਿ ਭਾਵੇਂ ਸਮੂੰਹ ਵਿਭਾਗੀ ਮੁਖੀਆਂ ਨੂੰ ਮਾਨਯੋਗ ਮੁੱਖ ਸਕੱਤਰ ਪੰਜਾਬ ਸਰਕਾਰ( ਐਸ.ਸੀ ਅਗਰਵਾਲ)ਵੱਲੋਂ ਜੁਲਾਈ 2011ਵਿੱਚ ਲਿਖੇ ਡੀ ਓ ਲੈਟਰ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਕਿਰਤੀਆਂ ਨੂੰ ਕਾਨੂੰਨ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ,ਈ ਪੀ ਐਫ,ਈ ਐਸ ਆਈ ਸਹੂਲਤ,8.33 ਤੋਂ 20%ਤੱਕ ਬੌਨਸ਼,ਗਰੈਚੁਟੀ,ਹਫਤਾਵਾਰੀ ਰੈਸਟ, ਅਤੇ ਡਿਓਟੀ ਸਮਾਂ 8 ਘੰਟੇ ਦੀਆਂ ਹਦਾਇਤਾਂ ਹਨ,ਪਰ ਅਫਸੋਸ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਫੂਡ ਗ੍ਰੇਨ ਇਜੰਸੀਆਂ ਵਿੱਚ ਲੰਮੇਂ ਅਰਸੇ ਤੋਂ ਡਿਊਟੀ ਕਰ ਰਹੇ ਦਿਹਾੜੀਦਾਰ ,ਠੇਕਾ,ਅਤੇ ਆਊਟ ਸੋਰਸ਼ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਯਕੀਨੀ ਨਹੀਂ ਬਣਾਈਆਂ ਗਈਆਂ।ਵਿਭਾਗੀ ਅਧਿਕਾਰੀਆਂ ਵੱਲੋਂ ਪ੍ਰਿੰਸੀਪਲ ਇੰਪਲਾਇਰ ਦੀ ਜੁਮੇਂਵਾਰੀ ਨਿਭਾਓਣ ਦੀ ਵਿਜਾਏ ਠੇਕੇਦਾਰਾਂ ਨਾਲ ਮਿਲਕੇ ਕਿਰਤੀਆਂ ਦਾ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਮੁੱਖ ਮੰਤਰੀ ਦੀ ਦੇਰ ਰੇਖ ਕੰਮ ਕਰ ਰਿਹਾ ਕਿਰਤ ਤੇ ਰੋਜਗਾਰ ਵਿਭਾਗ ਵੀ ਮੂਕ ਦਰਸ਼ਕ ਬਣ ਗਿਆ ਹੈ,ਸੀਨੀ:ਕਰਮਚਾਰੀਆਂ ਦੀ ਛਾਂਟੀ ਜਾਰੀ ਹੈ,ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਪੰਜਾਬ ਵਿੱਚ ਸਿਸਟਮ ਬਦਲਣ ਦੇ ਨਾਮ’ਤੇ ਪੰਜਾਬ ਦੀ ਰਾਜਸਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਨੂੰ ਫੂਡ ਗ੍ਰੇਨ ਇਜੰਸੀਜ਼ ਦਰਜਾਚਾਰ ਅਤੇ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਫੂਡ ਸਪਲਾਈ ਮੰਤਰੀ ਪੰਜਾਬ  ਨੂੰ ਵਿਧਾਇਕਾਂ ਰਾਹੀਂ ਮੰਗ ਪੱਤਰ ਭੇਜ ਕੇ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਕਿਰਤੀਆਂ ਨੂੰ ਬਣਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ,ਛਾਂਟੀ ਕੀਤੇ ਸਕਿਊਰਿਟੀ ਗਾਰਡ ਤੁਰੰਤ ਕੰਮ ਤੇ ਰੱਖੇ ਜਾਣ,ਸੋਸਣ ਰੋਕਣ ਲਈ ਠੇਕਾ ਪ੍ਰਣਾਲੀ ਖਤਮ ਕਰਕੇ ਹਰ ਤਰ੍ਹਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਕਰਮੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕੀਤੀ ਜਾਵੇ।
#For any kind of News and advertisement contact us on 980-345-0601
119830cookie-checkਫੂਡ ਗ੍ਰੇਨ ਇਜੰਸੀਜ਼ ਦੇ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਫੂਡ ਸਪਲਾਈ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਠੇਕਾ ਕੰਪਨੀਆਂ ਦੇ ਜੂਲੇ ਹੇਠੋਂ ਕੱਢ ਕੇ ਪੱਕਾ ਕਰਨ ਦੀ ਮੰਗ
error: Content is protected !!