ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ,
ਲੁਧਿਆਣਾ 5 ਮਈ – ਪਿਛਲੇ 20 ਅਪ੍ਰੈਲ ਤੋ ਡਾਇਰੈਕਟਰ ਭਲਾਈ ਵਿਭਾਗ ਦੇ ਮੋਹਾਲੀ ਸਥਿਤ ਦਫਤਰ ਦੇ ਮੂਹਰੇ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਕਮੇਟੀ ਮੋਹਾਲੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਅੱਜ ਜਿਲ੍ਹੇ ਦੀਆਂ ਦਲਿਤ ਜੱਥੇਬੰਦੀਆਂ ਨੇ ਇੱਕ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀ ਦਿੱਤਾ। ਮੰਗ ਪੱਤਰ ਦੇਣ ਸਮੇ ਮੋਰਚੇ ਦੇ ਸੀਨੀਅਰ ਆਗੂ ਹਰਦੇਵ ਸਿੰਘ ਬੋਪਾਰਾਏ ਮੈਂਬਰ ਕੋਰ ਕਮੇਟੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿ ਪੰਜਾਬ ਨੇ ਕਿਹਾ ਕਿ ਅਸੀ ਇਸ ਮੰਗ ਪੱਤਰ ਰਾਹੀ ਮੁੱਖ ਮੰਤਰੀ ਪੰਜਾਬ ਤੋ ਮੰਗ ਕਰਦੇ ਹਾਂ ਕਿ ਜੋ ਇੰਨਕੁਆਰੀਆਂ ਮੌਜੂਦਾ ਸਮੇ ਵਿੱਚ ਡਾਇਰੈਕਟਰ ਭਲਾਈ ਵਿਭਾਗ ਕੋਲ ਚੱਲ ਰਹੀਆਂ ਹਨ ਉਹਨਾ ਦੀ ਇੱਕ ਹਫਤੇ ਵਿੱਚ ਜਾਂਚ ਮੁਕੰਮਲ ਕੀਤੀ ਜਾਵੇ।
ਪੰਜਾਬ ਸਰਕਾਰ ਵੱਲੋ ਕਾਨੂੰਨ ਪਾਸ ਕੀਤਾ ਜਾਵੇ ਕਿ ਜਾਅਲੀ ਸਰਟੀਫਿਕੇਟ ਰੱਦ ਹੋਣ ਦੀ ਸੂਰਤ ਵਿੱਚ ਦੋਸ਼ੀ ਨੂੰ ਘੱਟੋ ਘੱਟ 5 ਸਾਲ ਦੀ ਸਜਾ ਅਤੇ ਉਸ ਪਾਸੋਂ ਆਪਣੀ ਨੌਕਰੀ ਦੌਰਾਨ ਲਏ ਗਏ ਵਿੱਤੀ ਲਾਭ ਵਿਆਜ ਸਮੇਤ ਰਿਕਵਰ ਕਰਨ ਸੰਬੰਧੀ ਵਿਸੇਸ ਪ੍ਰਵੀਜਨ ਦਿੱਤੀ ਜਾਵੇ, ਜਾਅਲੀ ਜਾਤੀ ਸਰਟੀਫਿਕੇਟ ਦੀ ਵਰਤੋ ਕਾਰਨ ਪੀੜ੍ਹਤ ਵਿਅਕਤੀ ਜੋ ਨੌਕਰੀ ਜਾਂ ਦਾਖਲੇ ਤੋ ਵਾਂਝਾ ਰਹਿ ਗਿਆ ਸੀ ਉਸਨੂੰ ਬਣਦਾ ਮੁਆਵਜਾ ਅਤੇ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ, ਪੰਜਾਬ ਰਾਜ ਦੇ ਅਧੀਨ ਆਉਣੇ ਵੱਖ ਵੱਖ ਵਿਭਾਗਾਂ/ਕਾਰਪੋਰਸ਼ਨਾਂ/ਬੋਰਡਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪੈਨਸਰਨਰਾਂ ਦੇ ਜਾਤੀ ਸਰਟੀਫਿਕੇਟ ਦੀ ਮਿਤੀ ਬੱਧ ਜਾਂਚ ਕਰਵਾਈ ਜਾਵੇ।
ਜਾਂਚ ਕਮੇਟੀਆਂ ਵਿੱਚ ਮੋਰਚੇ ਦੇ ਸਥਾਨਿਕ ਨੁਮਾਇੰਦੇ ਸਾਮਲ ਕੀਤੇ ਜਾਣ, ਭਵਿੱਖ ਵਿੱਚ ਬਨਣ ਵਾਲੇ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆਂ ਪਾਰਦਰਸ਼ੀ, ਤਰੁੱਟੀ ਰਹਿਤ ਕਰਨ ਦੇ ਨਾਲ ਨਾਲ ਜਾਤੀ ਸਰਟੀਫਿਕੇਟ ਬਣਾਉਣ ਦੀ ਸਿਫਾਰਸਕਰਤਾ, ਵੈਰੀਫਿਕੇਸ਼ਨ ਕਰਤਾ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਦੀ ਜੁਆਬਦੇਹੀ ਨਿਸਚਿਤ ਕਰਨ ਅਤੇ ਸਜਾ ਦੇਣ ਸੰਬੰਧੀ ਵਿਸੇਸ ਕਾਨੂੰਨ ਬਣਾਇਆ ਜਾਵੇ, ਜਾਅਲੀ ਜਾਤੀ ਸਰਟੀਫਿਕੇਟਾਂ ਦੇ ਮਾਮਲੇ ਵਿੱਚ ਵਿੱਚ ਸਿਕਾਇਤਕਰਤਾਵਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ, ਭਲਾਈ ਵਿਭਾਗ ਵਿੱਚ ਪਿਛਲੇ 5 ਸਾਲਾਂ ਤੋ ਇੱਕੋ ਹੀ ਸੀਟ ਤੇ ਬੈਠੇ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ, ਜਾਅਲੀ ਜਾਤੀ ਸਰਟੀਫਿਕੇਟ ਦੀਆਂ ਚੱਲ ਰਹੀਆਂ ਜਾਚਾਂ ਵਿੱਚ ਵਿਜੀਲੈਂਸ ਦੀ ਮੀਟਿੰਗ ਹਰ ਹਫਤੇ ਕਰਵਾਈ ਜਾਵੇ।
ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤੇਜ ਕਰਨ ਦੀ ਦਿੱਤੀ ਚੇਤਾਵਨੀ
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਇੰਨਾਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕੀਤੀ ਜਾਵੇ ਤਾਂ ਜੋ ਸਮੇ ਦੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸੂਬੇ ਦਾ ਦਲਿਤ ਸਮਾਜ ਆਪਣੇ ਹੱਕਾਂ ਲਈ ਜਾਗਰੂਕ ਹੈ।
ਇਸ ਸਮੇ ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਡਾ ਹਰਦੀਪ ਸਿੰਘ ਪਮਾਲ, ਗੁਰਦੀਪ ਸਿੰਘ ਕਾਲੀ, ਦਵਿੰਦਰ ਸਿੰਘ ਮੋਹੀ, ਅਮਰੀਕ ਸਿੰਘ ਨੂਰਪੁਰ ਬੇਟ, ਚਰਨਜੀਤ ਸਿੰਘ ਥਰੀਕੇ,ਰਜਿੰਦਰ ਸਿੰਘ, ਸੁਖਪਾਲ ਸਿੰਘ, ਜਸਵੰਤ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
1510700cookie-checkਜਿਲ੍ਹੇ ਦੀਆਂ ਦਲਿਤ ਜੱਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀ ਦਿੱਤਾ ਮੰਗ ਪੱਤਰ