ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 10 ਅਗਸਤ( ਪ੍ਰਦੀਪ ਸ਼ਰਮਾ /ਕੁਲਜੀਤ ਸਿੰਘ ਢੀਂਗਰਾ): ਡੀ.ਪੀ.ਈ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਫੈਸਲਾ ਕਿ 13 ਅਗਸਤ ਨੂੰ ਜੋ ਪੈਨਲ ਮੀਟਿੰਗ ਐਮ.ਪੀ ਸਿੰਘ ਨਾਲ ਹੋਣੀ ਹੈ, ਵਿੱਚ ਸਾਡੀਆਂ 3000 ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਤਾਂ 14 ਤੇ 15 ਅਗਸਤ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਅਸੀਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਕਰਨ ਲਈ ਜਾਂਦੇ ਹਾਂ ਤਾਂ ਸਿੱਖਿਆ ਮੰਤਰੀ ਮੀਟਿੰਗ ਰੱਦ ਕਰ ਦਿੰਦੇ ਹਨ ਜਾਂ ਫਿਰ ਸਾਰਾ ਭਾਂਡਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਿਰ ਭੰਨ ਦਿੰਦੇ ਹਨ ਕਿ ਸਰਕਾਰ ਕੋਲ ਨਵੇਂ ਅਧਿਆਪਕਾਂ ਨੂੰ ਦੇਣ ਲਈ ਪੈਸੇ ਨਹੀਂ ਹਨ ਜਿਸ ਕਾਰਨ ਉਹ ਨਵੀਆਂ ਪੋਸਟਾਂ ਨਹੀਂ ਦੇ ਸਕਦੇ।ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਸਰਕਾਰ 93 ਵਿਧਾਇਕਾਂ ਦਾ ਕਰੋੜਾਂ ਰੁਪਏ ਦਾ ਟੈਕਸ ਤਾਂ ਭਰ ਸਕਦੀ ਹੈ ਪਰੰਤੂ ਬੇਰੋਜ਼ਗਾਰ ਅਧਿਆਪਕਾਂ ਲਈ ਸਰਕਾਰ ਦੇ ਖਜਾਨਾ ਹਮੇਸ਼ਾਂ ਹੀ ਖਾਲੀ ਹੁੰਦਾ ਹੈ। ਉਨਾਂ ਦੱਸਿਆ ਕਿ ਇਹ ਵੀ ਸੈਂਟਰ ਸਰਕਾਰ ਵੱਲੋਂ ਪੰਜ ਹਜਾਰ ਰੁਪਏ ਹਰ ਸਕੂਲ ਨੂੰ ਭੇਜਿਆ ਗਿਆ ਹੈ ਤਾਂ ਜੋ ਸਕੂਲਾਂ ਵਿੱਚ ਬੈਡਮਿੰਟਨ ਤੇ ਬਾਸਕਟਬਾਲ ਦੇ ਕੋਟ ਬਣਾਏ ਜਾਣ।