Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 16, 2025

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 08 ਜੂਨ (ਸਤ ਪਾਲ ਸੋਨੀ ) – ਸਾਬਕਾ ਭਾਜਪਾ ਲੁਧਿਆਣਾ ਦੇ ਜਿਲਾ ਪ੍ਰਧਾਨ ਅਤੇ ਕੌਂਸਲਰ ਦੀਆਂ ਚੋਣਾਂ ਸਮੇਂ ਸਰਹਿੰਦ ਦੇ ਪ੍ਰਭਾਰੀ ਰਹੇ ਰਾਜੀਵ ਕਤਨਾ ਤੋਂ ਸ਼ੁਰੂ ਹੋਏ  ਪੰਜਾਬ ਅੰਦਰ ਭਾਜਪਾ ਅੰਦਰ ਬਾਗੀ ਸੁਰਾ ਉੱਠਣੀਆਂ ਸ਼ੁਰੂ ਹੋ ਗਈਆਂ ਹਨ ।  ਰਾਜੀਵ ਕਤਨਾ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ ,ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਅਗਰ ਕਿਸਾਨੀ ਮੁੱਦਾ ਇਸ ਤਰ੍ਹਾਂ ਚਲਦਾ ਰਿਹਾ ,ਜੇ ਇਹ ਹੀ ਕਿਸਾਨਾਂ ਦੇ ਲੀਡਰ ਰਹੇ ਅਤੇ ਕੇਂਦਰ ਨੇ ਕਿਸਾਨਾਂ ਦੇ ਮਾਮਲੇ ਵਿੱਚ ਦਾਖਲ ਨਾ ਦਿੱਤਾ  ਤਾਂ  ਪੰਜਾਬ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਵਾਲਾ ਹੈ ।ਭਾਜਪਾ ਦੇ ਦੋ ਸਾਬਕਾ ਮੰਤਰੀਆਂ ਨੇ ਭਾਜਪਾ ਤੇ ਹੱਲਾ ਬੋਲ ਦਿਤਾ ਹੈ । ਹੁਣ ਸਾਬਕਾ ਮੰਤਰੀ ਮੋਹਨ ਲਾਲ ਨੇ ਕਿਹਾ ਕਿ ਜੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਭਾਰੀ ਨੁਕਸਾਨ ਹੋਵੇਗਾ । ਮਾਸਟਰ ਮੋਹਨ ਲਾਲ ਨੇ ਕਿਹਾ ਕਿ ਪੰਜਾਬ ਭਾਜਪਾ ਕੇਂਦਰ ਸਰਕਾਰ ਨੂੰ ਸਮਝਾਉਂਣ ਵਿੱਚ ਨਾਕਾਮ ਰਹੀ ਹੈ ।  ਮਾਸਟਰ ਮੋਹਨ ਲਾਲ ਨੇ ਕਿਹਾ  ਗੱਲ ਭਾਜਪਾ ਪੰਜਾਬ ਦੇ ਹੱਥੋਂ ਖਿਸਕ ਗਈ ਹੈ । ਮੈਨੂੰ ਅਫਸੋਸ ਹੈ ਕਿ ਜਿਸ ਨੂੰ ਅਸੀਂ ਠੀਕ ਨਹੀਂ ਕਰ ਸਕੇ । ਮੋਹਨ ਲਾਲ ਨੇ ਕਿਹਾ  ਜੋਸ਼ੀ ਭਾਜਪਾ ਦਾ ਵਿਰੋਧ ਨਹੀਂ ਕਰ ਰਿਹਾ । ਉਹ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ । ਉਸ ਨੇ ਕਿਹਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ।  ਅਗਰ ਕਿਸਾਨੀ ਮੁੱਦਾ ਇਸ ਤਰ੍ਹਾਂ ਚਲਦਾ ਰਿਹਾ ,ਜੇ ਇਹ ਹੀ ਕਿਸਾਨਾਂ ਦੇ ਲੀਡਰ ਰਹੇ ਅਤੇ ਕੇਂਦਰ ਨੇ ਕਿਸਾਨਾਂ ਦੇ ਮਾਮਲੇ ਵਿੱਚ ਦਾਖਲ ਨਾ ਦਿੱਤਾ  । ਪੰਜਾਬ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਵਾਲਾ ਹੈ ।

ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪਿਛਲੇ ਦਿਨ ਕਿਸਾਨਾਂ ਦੇ ਸਮਰਥਨ ਵਿੱਚ ਉਤਰ ਆਏ ਸਨ।  ਅਨਿਲ ਜੋਸ਼ੀ ਨੇ ਕਿਹਾ ਕਿ ਅਫਸੋਸ ਹੈ ਪੰਜਾਬ ਭਾਜਪਾ ਦੀ ਨਿਲਾਇਕੀ ਰਹੀ ਹੈ ।  ਪੰਜਾਬ  ਨੂੰ  ਇਸਦਾ ਖਾਮਿਆਜਾ ਭਾਜਪਾ ਨੂੰ ਭੁਗਤਣਾ ਪਾ ਰਿਹਾ ਹੈ ।   ਕਿਸਾਨੀ ਨਾਲ ਸਾਡਾ ਬਿਜਨਿਸ  ਜੁੜਿਆ ਹੈ  ।  ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਮਾਮਲਾ ਪੰਜਾਬ ਨਾਲ ਜੁੜਿਆ ਹੈ ।   ਕਿਸਾਨਾਂ ਨਾਲ ਤਾਕਤ ਜੁੜਦੀ ਗਈ ।  ਪੰਜਾਬ ਭਾਜਪਾ ਨੇ ਇਕ ਸਾਲ ਗੱਲ ਹੀ ਨਹੀਂ ਕੀਤੀ ਮੈਂ ਕਿਸਾਨ ਦਾ ਦਰਦ ਜਾਣਦਾ ਹਾਂ ।ਕਿਸਾਨੀ ਸੋਖੀ ਨਹੀਂ ਹੈ, ਕਿਸਾਨ ਜੋ ਲੜਾਈ ਲੜ ਰਹੇ ਹੈ । ਸਾਡੇ ਬਚੇ ਨੂੰ ਸਬਜ਼ੀ ਜੇ ਸਵਾਦ ਨਾ ਲੱਗੇ ਤਾ ਉਸ ਨੂੰ ਖਿਲਾ ਨਹੀਂ ਸਕਦੇ ਹਾਂ । ਅਸੀਂ ਜਬਰਦਸਤੀ ਕਹੀਏ ਕਿ ਤੁਹਾਡੀ ਆਮਦਨ ਡਬਲ ਹੋ ਜਾਵੇਗੀ ।  ਪੰਜਾਬ ਭਾਜਪਾ ਵਾਲੇ ਇਹ ਸਮਝਣ ਵਿੱਚ ਨਾਕਾਮ ਰਹੇ ਕਿ ਇਹ ਪੰਜਾਬ ਦਾ ਮਸਲਾ ਹੈ । ਜੋਸ਼ੀ ਨੇ ਕਿਹਾ ਮੈਂ ਕਮੇਟੀ ਵਿੱਚ ਮੁੱਦਾ ਉਠਾਇਆ ਸੀ ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ ਨਹੀਂ ਉਠਾਈ । ਇਕ ਸਾਲ ਹੋ ਗਿਆ ਕਾਨੂੰਨ ਆਏ ਨੂੰ 500 ਕਿਸਾਨ ਮਰ ਚੁਕੇ ਹਨ ਇਹ ਨਹੀਂ ਮਰਨੇ ਚਾਹੀਦੇ ਸੀ ਉਹ ਸਾਡੇ ਭਰਾ ਹਨ।

68550cookie-checkਲੁਧਿਆਣਾ ਦੇ ਸਾਬਕਾ ਭਾਜਪਾ ਜਿਲਾ ਪ੍ਰਧਾਨ ਅਤੇ ਕੌਂਸਲਰ ਦੀਆਂ ਚੋਣਾਂ ਸਮੇਂ ਸਰਹਿੰਦ ਦੇ ਪ੍ਰਭਾਰੀ  ਰਹੇ ਰਾਜੀਵ ਕਤਨਾ ਤੋਂ ਸ਼ੁਰੂ ਹੋਏ ਪੰਜਾਬ ਭਾਜਪਾ ਵਿਚ ਬਾਗੀ ਸੁਰਾ ਤੇਜ ਅਨਿਲ ਜੋਸ਼ੀ ਤੋਂ ਬਾਅਦ ਮਾਸਟਰ ਮੋਹਨ ਲਾਲ ਦਾ ਪੰਜਾਬ ਭਾਜਪਾ ਤੇ ਤਿੱਖਾ ਹਮਲਾ
error: Content is protected !!