November 15, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,1 ਅਗਸਤ (ਸਤ ਪਾਲ ਸੋਨੀ) -ਕਿਰਪਾਲ ਆਸ਼ਰਮ 64 -ਰੱਖ ਬਾਗ ਲੁਧਿਆਣਾ ਵਲੋੰ ਕੋਵਿਡ-19 ਦੇ ਫ੍ਰੀ ਟੀਕਾ ਕਰਨ ਕੈਂਪ ਦਾ ਅਯੋਜਨ ਕੀਤਾ ਗਿਆ ,ਜਿਸ ਵਿਚ ਲੁਧਿਆਣਾ ਸੀ.ਐਮ.ਓ. ਦੀ ਮਾਹਿਰ ਟੀਮ ਪਹੁੰਚੀ ਅਤੇ ਲੋੜਵੰਦਾਂ ਦੇ ਟੀਕੇ ਲਗਾਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਪਾਲ ਆਸ਼ਰਮ ਦੇ ਪ੍ਰਧਾਨ ਗੁਰਦੀਪ ਸਿੰਘ ਸੋਬਤੀ ਅਤੇ ਸੈਕਟਰੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਹ ਕੈਂਪ ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਜੀ ਦੇ 100 ਵੇਂ ਪ੍ਰਕਾਸ਼ ਦਿਵਸ ਅਤੇ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੇ 75 ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਲਗਾਇਆ ਗਿਆ ਹੈ ਜਦ ਕਿ ਕੈਂਪ ਵਿਚ 200 ਤੋੰ ਵੱਧ ਵਿਅਕਤੀਆਂ ਦਾ ਕੋਵਿਡ-ਸ਼ੀਲਡ ਟੀਕਾ ਕਰਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਭਿਆਨਕ ਮਹਾਂਮਾਰੀ ਦੇ ਚਲਦੇ ਹੋਏ ਅਤੇ ਟੀਕਾ ਕਰਨ ਦੀ ਅਤਿ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਮੌਜੂਦਾ ਸਰਕਾਰ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਜਨਰਲ ਸਕੱਤਰ  ਜੀ.ਐਸ.ਗਰੋਵਰ ਅਤੇ ਜੋਨ ਇੰਚਾਰਜ  ਜੀ.ਐਸ.ਘਈ ਦੀ ਯੋਗ ਅਗਵਾਈ ਸਦਕਾ ਇਹ ਕੈਂਪ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਦਸਿਆ ਕਿ ਜਦ ਵੀ ਕੋਈ ਅਜਿਹੀ ਬੀਮਾਰੀ ਜਾਂ ਦੇਸ਼ ਵਾਸੀਆਂ ਤੇ ਕੋਈ ਭੀੜ ਪੈਂਦੀ ਹੈ ਤਾਂ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਵਲੋਂ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਮੇਂ ਸਮੇਂ ਸਿਰ ਅਜਿਹੇ ਕੈਂਪਾਂ ਦਾ ਆਯੋਜਨ ਕਰ ਕੇ ਸਬੰਧਤ ਪੀੜਤ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ।
71060cookie-checkਕਿਰਪਾਲ ਆਸ਼ਰਮ,ਲੁਧਿਆਣਾ ਵਲੋੰ ਕੋਵਿਡ-19 ਦੇ ਮੁਫਤ ਟੀਕਾ ਕਰਨ ਕੈਂਪ ਦਾ ਅਯੋਜਨ
error: Content is protected !!