ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਅਗਵਾਈ ਵਿੱਚ ਅਤੇ ਐਸ.ਐਮ.ਓ ਡਾ. ਰਾਜਪਾਲ ਦੀ ਦੇਖ ਰੇਖ ਹੇਠ ਸਿਹਤ ਕੇਂਦਰ ਚੋਟੀਆਂ ਵਿਖੇ ਕੋਰੋਨਾ ਤੋਂ ਬਚਾਓ ਸੰਬੰਧੀ ਟੀਕਾਕਰਨ ਕੈਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਅਤੇ ਸਾਵਧਾਨੀਆ ਹੀ ਕੋਰੋਨਾ ਬਿਮਾਰੀ ਦੀ ਲਾਗ ਤੋ ਆਪਣੇ ਆਪ ਨੂੰ ਬਚਾਉਣ ਦਾ ਸਾਰਥਿਕ ਉਪਾਅ ਹੈ। ਜਿੰਨਾ ਵਿਅਕਤੀਆਂ ਨੇ ਹਾਲੇ ਤੱਕ ਵੈਕਸੀਨੇਸ਼ਨ ਨਹੀ ਕਰਵਾਈ ਜਾਂ ਦੂਸਰੀ ਖੁਰਾਕ ਨਹੀ ਲਈ, ਜਲਦੀ ਵੈਕਸੀਨੇਸ਼ਨ ਕਰਵਾਉਣ। ਅਫਵਾਹਾਂ ਤੋਂ ਸੁਚੇਤ ਰਹੋ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ।
ਕੈਂਪ ਵਿੱਚ ਵਿਭਾਗ ਦੀ ਟੀਮ ਵੱਲੋ 27 ਵਿਅਕਤੀਆਂ ਨੂੰ ਪਹਿਲੀ ਅਤੇ 148 ਨੂੰ ਦੂਸਰੀ ਖੁਰਾਕ ਦਿੱਤੀ ਗਈ। ਕੈਪ ਨੂੰ ਸਫਲ ਬਣਾਉਣ ਲਈ ਸਰਪੰਚ ਮੇਜਰ ਸਿੰਘ, ਜੀ.ਓ.ਜੀ ਸੂਬੇਦਾਰ ਬਿੱਕਰ ਸਿੰਘ ਅਤੇ ਪਿੰਡ ਨਿਵਾਸੀਆ ਨੇ ਸਹਿਯੋਗ ਦਿੱਤਾ। ਇਸ ਮੌਕੇ ਏ.ਐਨ.ਐਮ ਸਰਬਜੀਤ ਕੌਰ, ਸਿਹਤ ਕਰਮਚਾਰੀ ਨਰਪਿੰਦਰ ਸਿੰਘ ਗਿੱਲ, ਮਲਕੀਤ ਸਿੰਘ, ਸੀ.ਐਚ.ਓ ਲਭਪਿੰਦਰ ਕੌਰ, ਆਸਾ ਫੈਸਲੀਟੇਟਰ ਗੁਰਪ੍ਰੀਤ ਕੌਰ, ਆਸਾ ਵਰਕਰ ਪਰਮਜੀਤ ਕੌਰ, ਸੰਦੀਪ ਕੌਰ ਹਾਜਰ ਸਨ।
1001200cookie-checkਕੋਰੋਨਾ ਵੈਕਸੀਨੇਸ਼ਨ ਕੈਂਪ ਦਾ ਕੀਤਾ ਆਯੋਜਿਨ