December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 26 ਅਪ੍ਰੈਲ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸ਼ਹਿਰ ਰਾਮਪੁਰਾ ਦੇ ਵੱਖ ਵੱਖ ਮੁਹੱਲਿਆਂ ਵਿੱਚ ਧੰਨਵਾਦ ਪ੍ਰੋਗਰਾਮ ਕੀਤੇ ਗਏ। ਸ਼ਹਿਰ ਦੇ ਕਲਗੀਧਰ ਕਲੌਨੀ ਗਲੀ ਨੰਬਰ 09, ਪੰਚਾਇਤ ਧਰਮਸ਼ਾਲਾ, ਸਵ:ਗਾਇਕ ਮੇਜ਼ਰ ਰਾਜਸਥਾਨੀ ਵਾਲੀ ਗਲੀ ਅਤੇ ਦਰਜੀਆਂ ਵਾਲਾ ਚੌਕ ਤੇ ਗਲੀ ਨੰਬਰ 9 ਦਸਮੇਸ ਨਗਰ ਤੇ ਗਾਧੀ ਨਗਰ ਗਲੀ ਨੰਬਰ 5 ਵਿਖੇ ਧੰਨਵਾਦ ਸਮਾਗਮ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਰਾਮਪੁਰਾ ਵਾਸੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ‘ਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਕਾਫੀ ਔਖੇ ਸਨ ਤੇ ਹਰ ਵਰਗ ਉਹਨਾਂ ਦੇ ਤਾਨਾਸ਼ਾਹੀ ਰਵਈਏ ਤੋਂ ਡਾਂਢਾ ਔਖਾ ਸੀ ਤੇ ਹਰ ਵਪਾਰੀ, ਦੁਕਾਨਦਾਰ ,ਵਪਾਰੀ , ਮਜ਼ਦੂਰ ਅਤੇ ਹਰ ਆਮ ਆਦਮੀ ਪੰਜਾਬ ਵਿੱਚ ਸਿਆਸੀ ਬਦਲਾਅ ਭਾਲਦਾ ਸੀ ਇਸੇ ਕਾਰਨ ਹਲਕਾ ਵਾਸੀਆਂ ਨੇ ਦਿਲੋਂ ਆਮ ਆਦਮੀ ਪਾਰਟੀ ਦੀ ਸਪੋਟ ਕਰਦਿਆਂ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਲੋਕਾਂ ਨੇ ਆਪਣੀ ਤਾਕਤ ਉਂਗਲ ਨਾਲ ਝਾੜੂ ਦਾ ਬਟਨ ਨੱਪ ਵਿਖਾਈ ਕਿਉਂਕਿ ਉਹ ਇੰਨਾ ਸਿਆਸੀ ਨੇਤਾਵਾਂ ਨਾਲ ਤਲਵਾਰ ਜਾਂ ਹੋਰ ਹਥਿਆਰ ਨਾਲ ਨਹੀਂ ਲੜ ਸਕਦੇ ਸਨ। 
ਉਹਨਾਂ ਕਿਹਾ ਕਿ ਹੁਣ ਆਪਾਂ ਸਾਰਿਆਂ ਨੇ ਰਲ ਮਿਲਕੇ ਸ਼ਹਿਰ ਰਾਮਪੁਰਾ ਨੂੰ ਹਰਿਆ ਭਰਿਆ ਬਣਾਉਣਾ ਉਹਨਾਂ ਕਿਹਾ ਕਿ ਸ਼ਹਿਰ ਨੂੰ ਕਲੀਨ ਤੇ ਗਰੀਨ ਬਣਾਇਆ ਜਾਵੇਗਾ ਤੇ ਇਸ ਲਈ ਤੁਸੀਂ ਪਹਿਲਾਂ ਵਾਂਗ ਸਹਿਯੋਗ ਦਿਓ ਤੇ ਛੇਤੀ ਹੀ ਪੰਜਾਬ ਖੁਸ਼ਹਾਲੀ ਦੇ ਰਾਹ ਪੈ ਜਾਵੇਗਾ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ ਅਤੇ ਦਫਤਰਾਂ,ਕਚਹਿਰੀਆਂ ਤੇ ਥਾਣਿਆਂ ਵਿੱਚ ਲੋਕਾਂ ਦੇ ਕੰਮ ਬਿਨਾਂ ਭੇਦਭਾਵ ਦੇ ਹੋਣਗੇ ਕਿਸੇ ਨਾਲ ਵਿਕਤਰਾ ਨਹੀਂ ਕੀਤਾ ਜਾਵੇਗਾ ਕਿਸੇ ਦਾ ਜਾਇਜ ਕੰਮ ਰੁਕੇਗਾ ਨਹੀਂ ਅਤੇ ਗਲਤ ਤੇ ਨਜਾਇਜ਼ ਕੰਮ ਕਿਸੇ ਦਾ ਨਹੀਂ ਹੋਵੇਗਾ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਾਂ ਮੈਂਬਰ ਹੀ ਕਿਓਂ ਨਾ ਹੋਵੇ।ਉਹਨਾਂ ਕਿਹਾ ਕਿ ਅਸੀਂ ਸੋਹਣਾ ਤੇ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।
116220cookie-checkਹਲਕਾ ਵਾਸੀਆਂ ਨੇ ਸਾਬਕਾ ਮੰਤਰੀਆਂ ਮਲੂਕਾ ‘ਤੇ ਕਾਂਗੜ ਵਿਰੁੱਧ ਆਪਣਾ ਗੁੱਸਾ ਵੋਟਾਂ ਪਾਕੇ ਕੱਢਿਆ : ਬਲਕਾਰ ਸਿੰਘ ਸਿੱਧੂ
error: Content is protected !!