May 24, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 30 ਅਪ੍ਰੈਲ – ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਾਮਪੁਰਾ ਫੂਲ ਫੇਰੀ ਨੇ ਸਿਆਸੀ ਹਲਕਿਆਂ ਚ ਗਰਮਜੋਸ਼ੀ ਪੈਦਾ ਕਰ ਦਿੱਤੀ ਹੈ ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਇਸ ਫੇਰੀ ਨੂੰ ਘਰੇਲੂ ਕਰਾਰ ਦਿੰਦਿਆਂ ਮੀਡੀਆ ਵਿਚ ਬਿਆਨ ਦੇਣ ਤੋਂ ਕੰਨੀ ਕਤਰਾਉਦੇ ਦਿਖਾਈ ਦਿੱਤੇ, ਪਰ ਉਹਨਾਂ ਕਿਹਾ ਕਿ ਰਾਮਪੁਰਾ ਫੂਲ ਅੰਦਰ ਧਮਾਕੇਦਾਰ ਐਟਰੀ ਕੀਤੀ ਜਾਵੇਗੀ।
ਨਵਜੋਤ ਸਿੰਘ ਸਿੱਧੂ ਨਾਲ ਸੀਨੀਅਰ ਕਾਂਗਰਸੀ ਆਗੂ ਰਾਜਵੀਰ ਸਿੰਘ ਰਾਜਾ ਮੱਛੀ ਫਾਰਮ ਵਾਲਾ ਦੇ ਗ੍ਰਹਿ ਵਿਖੇ ਰੱਖੇ ਮਿਲਣੀ ਸਮਾਗਮ ਤੇ ਦੁਪਿਹਰ ਦੇ ਖਾਣਾ ਖਾਣ ਸਮੇ ਪੰਜ ਸਾਬਕਾ ਵਿਧਾਇਕ ਹਾਜਰ ਸਨ। ਸਿੱਧੂ ਦੀ ਇਸ ਫੇਰੀ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਤੇ ਜਲਦ ਹੀ ਹਲਕੇ ਅੰਦਰ ਇੰਚਾਰਜ਼ ਲਗਾਉਣ ਦੀ ਉਮੀਦ ਜਗਾ ਦਿੱਤੀ ਹੈ।
ਹਲਕਾ ਰਾਮਪੁਰਾ ਫੂਲ ਨੂੰ ਜਲਦ ਹਲਕਾ ਇੰਚਾਰਜ਼ ਮਿਲਣ ਦੀ ਵੱਜੀ ਆਸ
ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲੈਣ ਕਾਰਨ ਹਲਕਾ ਰਾਮਪੁਰਾ ਫੂਲ ਦੀ ਕਮਾਂਡ ਸੰਭਾਲਣ ਵਾਲਾ ਕੋਈ ਵੀ ਲੀਡਰ ਨਹੀ ਬਚਿਆਂ ਜਿਸ ਕਾਰਨ ਕਾਂਗਰਸ ਪਾਰਟੀ ਦੇ ਸੀਨੀਅਰ ਮੈਬਰਾਂ ਵੱਲੋਂ ਆਪਣੇ ਆਪਣੇ ਗਰੁੱਪ ਬਣਾ ਕੇ ਹਲਕਾ ਇੰਚਾਰਜ਼ ਲੱਗਣ ਲਈ ਜੋਰ ਅਜਮਾਇਸ਼ ਕਰ ਰਿਹਾ ਹੈ। ਜਿਸ ਕਾਰਨ ਹਲਕੇ ਵਿੱਚ ਕਾਂਗਰਸੀਆਂ ਦੀ ਧੜੇਬੰਦੀ ਖੁੱਲ ਕੇ ਸਾਹਮਣੇ ਆ ਰਹੀ ਹੈ। ਸਿੱਧੂ ਵੱਲੋਂ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਕੀਤਾ ਗਿਆ।
ਇਸ ਮੌਕੇ ਸਾਬਕਾ ਐਮ.ਐਲ.ਏ ਸੁਰਜੀਤ ਧੀਮਾਨ, ਸਾਬਕਾ ਐਮ.ਐਲ.ਏ ਅਸ਼ਵਨੀ ਕੁਮਾਰ, ਸਾਬਕਾ ਐਮ.ਐਲ.ਏ ਨਵਤੇਜ਼ ਸਿੰਘ ਸੁਲਤਾਨਪੁਰ, ਸਾਬਕਾ ਐਮ.ਐਲ.ਏ ਜਗਦੇਵ ਸਿੰਘ ਕਮਾਲੂ, ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ, ਨਗਰ ਪੰਚਾਇਤ ਮਹਿਰਾਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਕਰਮਜੀਤ ਸਿੰਘ ਖਾਲਸਾ, ਗੁਰਦੀਪ ਬਿੱਟਾ ਕੋਠਾ ਗੁਰੂ, ਗੁਰਭਜਨ ਸਿੰਘ ਢਿੱਲੋਂ, ਤੀਰਥ ਸਿੰਘ ਸਿੱਧੂ, ਮਨਦੀਪ ਹੈਪੀ ਬੁੱਗਰ, ਜਸਵੰਤ ਸਿੰਘ ਬਾਹੀਆ, ਸ਼ੈਕੀ ਗਰਗ, ਸੰਭੂ ਗਰਗ, ਟੈਣੀ ਬੁੱਗਰ, ਤੀਰਥ ਸਿੰਘ, ਗੁਰਮੀਤ ਸਿੰਘ, ਰਾਕੇਸ਼ ਕੁਮਾਰ, ਇੰਦਰਜੀਤ ਸਿੰਘ ਜੱਗਾ, ਮਹੇਸ਼ ਕੁਮਾਰ ਰਿੰਕਾ, ਕੁਲਦੀਪ ਗਰਗ ਕਾਲਾ ਰਾਈਆ, ਗੁਰਮੀਤ ਸਿੰਘ ਢੀਂਡਸਾ, ਖੁਸ਼ਬਾਜ ਖੁਸ਼ੀ, ਧਰਮਿੰਦਰ ਸਿੰਘ, ਤਿੱਤਰ ਮਾਨ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
150370cookie-checkਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਰਾਮਪੁਰਾ ਫੂਲ ਫੇਰੀ ਨੇ ਮਚਾਈ ਸਿਆਸੀ ਹਲਚਲ
error: Content is protected !!