December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਭਗਤਾ ਭਾਈਕਾ, 25 ਜਨਵਰੀ (ਪ੍ਰਦੀਪ ਸ਼ਰਮਾ) ; ਸਥਾਨਿਕ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਸੁਖਚੈਨ ਚੰਦ ਮੁੰਦਰੀ ਆਪਣੇ 21 ਸਾਥੀਆਂ ਸਮੇਤ  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਹਾਜਰੀ ਵਿਚ ਸ੍ਰੋਮਣੀ ਅਕਾਲੀ ਦਲ ’ਚ ਸਾਮਿਲ ਹੋ ਗਏ ਹਨ। ਸ੍ਰੋਮਣੀ ਅਕਾਲੀ ਦਲ ਵਿਚ ਸਾਮਿਲ ਹੋਣ ਵਾਲੇ ਸੁਖਚੈਨ ਚੰਦ ਮੁੰਦਰੀ, ਨੌਜਵਾਨ ਆਗੂ ਗਗਨਦੀਪ ਸਿੰਗਲਾ, ਜੀਵਨ ਕੁਮਾਰ ਜੈਨ ਭਗਤਾ, ਅਸ਼ੋਕ ਕੁਮਾਰ ਅਰੋੜਾ, ਗੁਰਮੇਲ ਅਰੋੜਾ ਭਗਤਾ, ਦੀਪਕ ਸਿੰਘ ਭਗਤਾ, ਗੌਰਵ ਜੈਨ ਭਗਤਾ, ਬਲਦੇਵ ਸਿੰਘ ਸਿੱਧੂ, ਹਰਜਿੰਦਰ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ, ਮਨਦੀਪ ਸਿੰਘ ਭੋਡੀਪੁਰਾ, ਹਰਪ੍ਰੀਤ ਸਿੰਘ, ਭੋਲਾ ਸਿੰਘ ਭੋਡੀਪੁਰਾ, ਕੁਲਦੀਪ ਸਿੰਘ ਭੋਡੀਪੁਰਾ, ਹਰਜੋਤ ਸਿੰਘ ਭੋਡੀਪੁਰਾ, ਮਿਸਤਰੀ ਮਨਪ੍ਰੀਤ ਸਿੰਘ ਭਗਤਾ, ਸੋਨੂੰ ਭਗਤਾ, ਸੰਜੀਵ ਕੁਮਾਰ ਭਗਤਾ, ਰਮਨ ਕੁਮਾਰ ਭਗਤਾ, ਸਿਬ ਕੁਮਾਰ ਭਗਤਾ, ਸ਼ਾਨਪ੍ਰੀਤ ਭਗਤਾ ਆਦਿ ਦਾ ਮਲੂਕਾ ਨੇ ਪਾਰਟੀ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਮੁੰਦਰੀ ਦੀ ਅਗਵਾਈ ਵਿਚ ਅਕਾਲੀ ਦਲ ’ਚ ਸਾਮਿਲ ਹੋਏ ਸਾਰੇ ਪਰਿਵਾਰਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇਗਾ।
ਹਰ ਵਰਗ ਦੀ ਖੁਸ਼ਹਾਲੀ ਅਕਾਲੀ ਬਸਪਾ ਗੱਠਜੋਡ਼ ਦਾ ਮੁੱਖ ਏਜੰਡਾ: ਮਲੂਕਾ
ਮਲੂਕਾ ਨੇ ਦਾਅਵਾ ਕੀਤਾ ਕਿ ਮੁੰਦਰੀ ਦੇ ਦਲ ਵਿਚ ਆਉਣ ਨਾਲ ਹੋਰਨਾ ਪਿੰਡਾਂ ਵਿਚ ਦਲ ਨੂੰ ਮਜਬੂਤੀ ਮਿਲੇਗੀ।ਮਲੂਕਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤੇ ਗਏ ਤੇਰਾਂ ਨੁਕਾਤੀ ਪ੍ਰੋਗਰਾਮ ਵਿਚ ਸੂਬੇ ਦੇ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ lਹਰ ਵਰਗ ਦੀ ਖੁਸ਼ਹਾਲੀ ਅਕਾਲੀ ਬਸਪਾ ਗੱਠਜੋਡ਼ ਦਾ ਮੁੱਖ ਏਜੰਡਾ ਹੈ l ਇਸ ਮੌਕੇ ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ਅਕਾਲੀ ਦਲ ਵਿਚ ਸਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆ ਕਿਹਾ ਕਿ ਸੁਖਚੈਨ ਚੰਦ ਮੁੰਦਰੀ ਮਿਹਨਤੀ ਵਰਕਰ ਹੈ, ਜਿਸ ਨਾਲ ਦਲ ਨੂੰ ਵੱਡਾ ਲਾਭ ਮਿਲੇਗਾ। ਜਿਕਰਯੋਗ ਹੈ ਕਿ ਸੁਖਚੈਨ ਚੰਦ ਮੁੰਦਰੀ ਦੇ ਅਕਾਲੀ ਦਲ ਵਿਚ ਸਾਮਿਲ ਹੋਣ ’ਤੇ ਅਕਾਲੀ ਵਰਕਰਾਂ ਨੇ ਪਟਾਕੇ ਚਲਾ ਕੇ ਉਨ੍ਹਾ ਦਾ ਸਵਾਗਤ ਕੀਤਾ।
ਇਸ ਮੌਕੇ ਗਗਨਦੀਪ ਸਿਘ ਗਰੇਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਜਗਮੋਹਨ ਲਾਲ ਪ੍ਰਧਾਨ ਸਰਕਲ ਭਗਤਾ, ਡਾ. ਪਰਨੀਤ ਕੌਰ ਦਿਉਲ ਸੀਨੀਅਰ ਆਗੂ, ਕੁਲਦੀਪ ਕੌਰ ਬਰਾੜ ਮੀਤ ਪ੍ਰਧਾਨ ਇਸਤਰੀ ਵਿੰਗ ਪੰਜਾਬ, ਅਜਾਇਬ ਸਿੰਘ ਹਮੀਰਗੜ੍ਹ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਰਘਵੀਰ ਸਿੰਘ ਕਾਕਾ, ਸੁਖਦੇਵ ਕੌਰ ਗਰੇਵਾਲ, ਗੁਰਚਰਨ ਸਿੰਘ ਪੁਰੀ, ਸੇਮੀ ਭਾਈਰੂਪਾ, ਦਲਜੀਤ ਸਿੰਘ ਭਗਤਾ, ਪ੍ਰੇਮ ਕੁਮਾਰ ਸਿੰਗਲਾ, ਭਗਵਾਨ ਸਿੰਘ ਮੱਕੜ, ਮੁਖਤਿਆਰ ਸਿੰਘ ਅਕਾਲੀ, ਰਾਜਵੰਤ ਸਿੰਘ ਸਿੱਧੂ ਯੂਥ ਆਗੂ ਆਦਿ ਹਾਜਰ ਸਨ।
102000cookie-checkਕਾਂਗਰਸੀ ਆਗੂ ਮੁੰਦਰੀ 21 ਸਾਥੀਆਂ ਸਮੇਤ ਅਕਾਲੀ ਦਲ ’ਚ ਸਾਮਿਲ 
error: Content is protected !!