December 22, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਮਜ਼ਦੂਰਾਂ ਕਿਸਾਨਾਂ ਅਤੇ ਹੋਰ ਮਿਹਨਤੀ ਲੋਕਾਂ ਦੇ ਹੱਕੀ ਸੰਘਰਸ਼ਾਂ ’ਚ ਆਪਣੇ ਆਖਰੀ ਸਾਹਾਂ ਤੱਕ ਜੂਝਣ ਵਾਲੇ ਕਾਮਰੇਡ ਮੇਘਰਾਜ ਅਤੇ ਕਾਮਰੇਡ ਕੇਸ਼ੋ ਰਾਮ ਦੀ ਬਰਸੀ ਪਿੰਡ ਰਾਮਪੁਰਾ ਅੰਦਰ ਵੱਡਾ ਗੁਰਦੁਆਰਾ ਸਾਹਿਬ ਵਿਖੇ 30 ਜਨਵਰੀ ਨੂੰ ਮਨਾਈ ਜਾ ਰਹੀ ਹੈ। ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਲੋਕ ਸੰਗਰਾਮ ਮੋਰਚਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਅਤੇ ਇਨਕਲਾਬੀ ਗਰੁੱਪ (ਮਖੂ) ਵੱਲੋਂ ਸਾਂਝੇ ਤੌਰ ’ਤੇ ਇਲਾਕਾ ਪੱਧਰ ’ਤੇ ਇਨ੍ਹਾਂ ਆਗੂਆਂ ਦੀ ਘਾਲਣਾ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ   ਕਿਹਾ ਕਿ ਅੱਜ ਪੰਜਾਬ ਅੰਦਰ ਚੋਣਾਂ ਦੇ ਮਹੌਲ ਅੰਦਰ ਜਿੱਥੇ ਵੱਖ-ਵੱਖ  ਪਾਰਟੀਆਂ ਚੋਣਾਂ ਦੌਰਾਨ ਲੋਕਾਂ ਨੂੰ ਲਾਰਿਆਂ ਦੇ ਲਾਲੀਪੌਪ ਵੰਡ ਕੇ ਉਨ੍ਹਾਂ ਦਾ ਧਿਆਨ ਰੁਜਗਾਰ ਸਿੱਖਿਆ ਸਿਹਤ ਜਿਹੀਆਂ ਮੁੱਢਲੀਆਂ ਲੋੜਾਂ ਤੋਂ ਭਟਕਾ ਰਹੀਆਂ ਹਨ। ਉੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਅਧੀਨ ਲੜੇ ਅਤੇ ਜਿੱਤੇ ਸ਼ਾਨਾਮੱਤੇ ਸੰਘਰਸ਼ ਦੀਆਂ ਦੇਣਾ ਮਿੱਟੀ ’ਚ ਰੋਲਣ ਦਾ ਯਤਨ ਕਰ ਰਹੀਆਂ ਹਨ। ਉਹ ਲੋਕਾਂ ਦੀਆਂ ਜੇਬ੍ਹਾਂ ’ਚ ਨਕਦੀ ਪਾਉਣ ਦੇ ਲਾਲਚ ਦੇ ਕੇ ਲੋਕਾਂ ਦੀਆਂ ਮੁਢਲੀਆਂ ਸਮੱਸਿਆਵਾਂ ਨਸ਼ਿਆਂ ਤੋਂ ਛੁਟਕਾਰਾ ਕਰਜੇ ਤੋਂ ਮੁਕਤੀ ਰੁਜਗਾਰ ਮੰਗਣ ਆਦਿ ਗੱਲਾਂ ਤੋਂ ਟਾਲਾ ਵੱਟ ਰਹੀਆਂ ਹਨ। ਕਿਸਾਨੀ ਸੰਘਰਸ਼ ਦੌਰਾਨ ਕਿਵੇਂ ਲੋਕ ਤਾਕਤ ਨੇ ਸਰਕਾਰਾਂ ਅਤੇ ਰਾਜ ਮਸ਼ੀਨਰੀ ਨੂੰ ਲੋਕਾਂ ਦੇ ਹੁਕਮਾਂ ਅਨੁਸਾਰ ਚੱਲਣ ਲਈ ਮਜਬੂਰ ਕੀਤਾ ਸੀ ਇਹ ਲੋਕਾਂ ਦੀ ਖਰੀ ਤਾਕਤ ਉਸਾਰਨ ਦਾ ਇੱਕ ਛੋਟਾ ਜਿਹਾ ਨਮੂੰਨਾਂ ਸੀ।
ਸ਼ਰਧਾਂਜਲੀ ਸਮਾਗਮ ਦੌਰਾਨ ਕਿਸਾਨ ਸੰਘਰਸ਼ ਦੀਆਂ ਪ੍ਰਾਪਤੀਆਂ ’ਤੇ ਜੋਰ ਦਿੰਦੇ ਹੋਏ ਵੋਟਾਂ ਦਾ ਬਾਈਕਾਟ ਕਰਕੇ ਲੋਕਾਂ ਦੇ ਏਕੇ ਰਾਹੀਂ ਸਰਕਾਰਾਂ ’ਤੇ ਦਬਾਅ ਬਣਾ ਕੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਾਉਣ ਦੀ ਸਮਝ ਨੂੰ ਬੁਲੰਦ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਕਾਮਰੇਡ ਮੇਘਰਾਜ ਅਤੇ ਕੇਸ਼ੋ ਰਾਮ ਦੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹੋਏ। ਭਾਰਤੀ ਹਾਕਮ ਜਮਾਤਾਂ ਵੱਲੋਂ ਲੋਕਾਂ ਨਾਲ ਖੇਡੀ ਜਾ ਰਹੀ ਚੋਣਾ ਦੀ ਗੰਦੀ ਖੇੜ੍ਹ ਦਾ ਖਹਿੜਾ ਛੱਡਦੇ ਹੋਏ ਲੋਕਾਸ਼ਾਹੀ ਸਥਾਪਤ ਕਰਨ ਦੇ ਉਪਰੋਕਤ ਰਾਹ ’ਤੇ ਅੱਗੇ ਵਧੀਏ ਅਤੇ 30 ਜਨਵਰੀ ਨੂੰ ਪਿੰਡ ਰਾਮਪੁਰਾ ਵਿੱਚ ਪਹੁੰਚ ਕੇ ਦੋਵਾਂ ਆਗੂਆਂ ਨੂੰ ਸਿਜਦਾ ਕਰੀਏ।

 

102500cookie-checkਕਾਮਰੇਡ ਮੇਘਰਾਜ ਅਤੇ ਕਾ. ਕੇਸ਼ੋ ਰਾਮ ਦੀ ਬਰਸੀ 30 ਨੂੰ, ਬਰਸੀ ਤੇ ਲੋਕਾਂ ਨੂੰ ਪੁੱਜਣ ਦੀ ਕੀਤੀ ਅਪੀਲ    
error: Content is protected !!