Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 6, 2025 1:21:48 PM

Loading

ਲੁਧਿਆਣਾ, 11 ਅਪ੍ਰੈਲ ( ਸਤਪਾਲ ਸੋਨੀ )  : ਅੱਜ ਕਰਫਿਊ/ਲੌਕਡਾਊਨ ਨੂੰ 18 ਦਿਨ ਬੀਤਣਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਫੇਸਬੁੱਕਤੇ ਲਾਈਵ ਹੋ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਆਪਣੇ 50 ਮਿੰਟ ਦੇ ਲਾਈਵ ਸੈਸ਼ਨ ਦੌਰਾਨ ਉਨਾਂ ਨਾਲ 28 ਹਜ਼ਾਰ ਵਧੇਰੇ ਲੋਕ ਜੁੜੇ। ਲੋਕਾਂ ਵੱਲੋਂ ਭੇਜੇ ਗਏ 1300 ਤੋਂ ਵਧੇਰੇ ਸੁਨੇਹਿਆਂ ਦੇ ਸ੍ਰੀ ਅਗਰਵਾਲ ਨੇ ਜਵਾਬ ਦਿੰਦਿਆਂ ਕਰਫਿਊ/ਲੌਕਡਾਊਨ ਨੂੰ ਪਹਿਲਾਂ ਦੀ ਤਰਾਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸੈਸ਼ਨ ਨੂੰ 326 ਲੋਕਾਂ ਨੇ ਅੱਗੇ ਸ਼ੇਅਰ ਕੀਤਾ।ਇਸ ਪੂਰੇ ਸੈਸ਼ਨ ਦੌਰਾਨ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਲੋਕਾਂ ਵੱਲੋਂ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵੀ ਉਮੀਦ ਰੱਖਦੇ ਹਨ। ਉਨਾਂ ਕਿਹਾ ਕਿ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਫੈਲਦੀ ਹੈ, ਇਸ ਲਈ ਹੀ ਪੰਜਾਬ ਸਰਕਾਰ ਨੇ ਇਸ ਕਰਫਿਊ/ਲੌਕਡਾਊਨ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

ਲੁਧਿਆਣਾ ਪੁਲਿਸ ਵੱਲੋਂ ਇਸ ਕਰਫਿਊ/ਲੌਕਡਾਊਨ ਨੂੰ ਪੂਰਨ ਤੌਰਤੇ ਲਾਗੂ ਕਰਾਉਣ ਲਈ ਹੁਣ ਸਖ਼ਤੀ ਕੀਤੀ ਜਾਵੇਗੀ। ਸਵੇਰ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨਾਂ ਮਾਸਕ ਸੜਕਾਂਤੇ ਘੁੰਮਣ ਵਾਲਿਆਂਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂਤੇ ਨਿਗਰਾਨੀ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ 15 ਡਰੋਨ ਕੈਮਰੇ ਵੀ ਸ਼ਹਿਰ ਵਿੱਚ ਉਡਾਏ ਜਾ ਰਹੇ ਹਨ।ਉਨਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 18 ਦਿਨਾਂ ਵਿੱਚ ਉਲੰਘਣਾ ਦੇ 250 ਮਾਮਲੇ ਦਰਜ ਕਰਕੇ 410 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰਾਂ 9000 ਤੋਂ ਵਧੇਰੇ ਲੋਕਾਂ ਨੂੰ ਖੁੱਲੀਆਂ ਜੇਲਾਂ ਵਿੱਚ ਸੁੱਟਿਆ ਹੈ। ਅੱਜ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਵਿੱਚ 250 ਤੋਂ ਵਧੇਰੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜੋ ਕਿ ਕਰਫਿਊ/ਲੌਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਪ੍ਰਕਿਰਿਆ ਅਪਣਾ ਕੇ ਹੀ ਛੱਡੇ ਜਾਣਗੇ। ਇਸੇ ਤਰਾਂ ਝੂਠੀਆਂ ਅਫਵਾਹਾਂ ਫੈਲਾਉਣ ਦੇ ਮਾਮਲੇ ਵਿੱਚ 5 ਮਾਮਲੇ ਦਰਜ ਕੀਤੇ ਗਏ ਹਨ। ਸ਼ੋਸ਼ਲ ਮੀਡੀਆ ਦੇ ਮਾਮਲੇ ਵਿੱਚ ਗਰੁੱਪ ਐਡਮਿਨਤੇ ਵੀ ਕਾਰਵਾਈ ਹੋਵੇਗੀ।

ਉਨਾਂ ਲੋਕਾਂ ਨਾਲ ਪੁਲਿਸ ਕੰਟਰੋਲ ਦੇ ਨੰਬਰ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਜਾਂ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਕਦੇ ਵੀ ਸੰਪਰਕ ਕਰ ਸਕਦੇ ਹਨ। ਲੁਧਿਆਣਾ ਪੁਲਿਸ 24 ਘੰਟੇ ਉਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਕਿਸੇ ਛੁੱਟੀ ਤੋਂ ਰੋਜ਼ਾਨਾ 16 ਘੰਟਿਆਂ ਤੋਂ ਵੱਧ ਦੀ ਡਿਊਟੀ ਕਰ ਰਿਹਾ ਹੈ।ਸ੍ਰੀ ਅਗਰਵਾਲ ਨੇ ਲੰਗਰ ਆਦਿ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਅੱਗੇ ਆਉਣ। ਤਿਆਰ ਭੋਜਨ ਜਿੱਥੇ ਖ਼ਰਾਬ ਜਲਦੀ ਹੁੰਦਾ ਹੈ, ਉਥੇ ਹੀ ਉਸ ਕੰਮ ਲਈ ਜਿਆਦਾ ਲੋਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਰਾਸ਼ਨ ਆਦਿ ਵੰਡਣ ਵਿੱਚ ਸਹਾਇਤਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ। ਪਰ ਹਰੇਕ ਕੰਮ ਲਈ ਢੁੱਕਵੀਂ ਪ੍ਰਮਿਸ਼ਨ ਹੋਣੀ ਲਾਜ਼ਮੀ ਹੈ।

ਉਨਾਂ ਕਿਹਾ ਸ਼ਹਿਰ ਵਿੱਚ ਕਰਫਿਊ/ਲੌਕਡਾਊਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੁਧਿਆਣਾ ਪੁਲਿਸ ਨੂੰ ਇਸ ਵੇਲੇ 2000 ਤੋਂ ਵਧੇਰੇ ਵਲੰਟੀਅਰ ਨਿਰਸਵਾਰਥ ਸੇਵਾ ਪ੍ਰਦਾਨ ਕਰ ਰਹੇ ਹਨ। ਜੇਕਰ ਹੋਰ ਵੀ ਕੋਈ ਵਿਅਕਤੀ ਜਾਂ ਸੰਸਥਾ ਵੱਖਵੱਖ ਖੇਤਰਾਂ ਵਿੱਚ ਸੇਵਾ ਦੇਣੀ ਚਾਹੁੰਦੀ ਹੈ ਤਾਂ ਉਹ ਉਨਾਂ ਨਾਲ ਫੇਸਬੁੱਕ ਰਾਹੀਂ ਪੇਸ਼ਕਸ਼ ਦੇ ਸਕਦੇ ਹਨ।ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਡਾਕਟਰ ਅਤੇ ਸਿਹਤ ਭਾਈਚਾਰੇ ਨੂੰ ਸਲੂਟ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਕਿਸੇ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ਼ ਨੂੰ ਮਿਲਣ ਤਾਂ ਉਨਾਂ ਨੂੰ ਸਲੂਟ ਜ਼ਰੂਰ ਮਾਰਨ।

ਉਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਪ੍ਰਸਾਸ਼ਨਿਕ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰੀਏ। ਲੁਧਿਆਣਾ ਪੁਲਿਸ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਜੇਲ ਅੰਦਰ ਨਹੀਂ ਕਰਨਾ ਚਾਹੁੰਦੀ ਪਰ ਇਸ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਉਨਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਾਸੀ ਇਹ ਜੰਗ ਆਪਸੀ ਸਹਿਯੋਗ ਨਾਲ ਜ਼ਰੂਰ ਜਿੱਤ ਲੈਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਦੀਪਕ ਪਰੀਕ ਵੀ ਉਨਾਂ ਨਾਲ ਸਨ

57140cookie-checkਪੁਲਿਸ ਕਮਿਸ਼ਨਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਮੰਗਿਆ ਲੋਕਾਂ ਤੋਂ ਸਹਿਯੋਗ
error: Content is protected !!