November 24, 2024

Loading

ਚੜ੍ਹਤ ਪੰਜਾਬ ਦੀ,

ਲੁਧਿਆਣਾ (ਰਵੀ ਵਰਮਾ)-ਭਾਰਤ ਦੀ 75 ਵੀਂ ਆਜ਼ਾਦੀ ਵਰ੍ਹੇਗੰਢ ਤੇ ਦੇਸ਼ ਦੇ ਹਰ ਨਾਗਰਿਕ ਨੂੰ ਇਹ ਜ਼ਿਮੇਵਾਰੀ ਲੈਣ ਦਾ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ । ਇਹੀ ਦੇਸ਼ ਦੇ ਉਹਨਾਂ ਲੱਖਾਂ ਦੇਸ਼ਭਗਤਾਂ ਤੇ ਸੁਤੰਤਰਤਾ ਸੇਨਾਨੀਆਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ , ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਆਜ਼ਾਦੀ ਦਿਵਸ ਮੌਕੇ ਵੱਖ ਵੱਖ ਥਾਵਾਂ ਤੇ ਝੰਡਾ ਲਹਿਰਾਉਣ ਤੋਂ ਬਾਦ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਐਡਵੋਕੇਟ ਸਿੱਧੂ ਨੇ ਕਿਹਾ ਕਿ 75 ਸਾਲ ਬਾਅਦ ਵੀ ਲੁਧਿਆਣਾ ਵਰਗੇ ਉਦਯੋਦਗਿਕ ਤੇ ਵਿਕਾਸਸ਼ੀਲ ਸ਼ਹਿਰ ਵਿੱਚ ਆਮ ਜਨਤਾ ਅਜਿਹੇ ਖੇਤਰਾਂ ਵਿੱਚ ਰਹਿਣ ਲਈ ਮਜ਼ਬੂਰ ਹੈ ਜਿਥੇ ਨਾ ਤਾਂ ਪੀਣ ਵਾਲਾ ਸਾਫ ਪਾਣੀ ਉਪਲੱਬਧ ਹੈ ਅਤੇ ਨਾ ਹੀ ਸੀਵਰੇਜ ਤੇ ਹੋਰ ਆਧੁਨਿਕ ਸਹੂਲਤਾਂ । ਐਡਵੋਕੇਟ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਧਿਰ ਕੇਵਲ ਭ੍ਰਿਸ਼ਟ ਤਰੀਕਿਆਂ ਨਾਲ ਆਪਣੀਆਂ ਹੀ ਜੇਬਾਂ ਭਰਨ ਵਿੱਚ ਲੱਗੀ ਹੋਈ ਹੈ ਪਰ ਜਨਤਾ ਨੂੰ ਕੋਈ ਸੁਖ ਸਹੂਲਤ ਨਹੀਂ ਮਿਲ ਰਹੀ ਅਤੇ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ । ਐਡਵੋਕੇਟ ਸਿੱਧੂ ਨੇ ਐਤਵਾਰ ਵਾਲੇ ਦਿਨ ਵੱਖ ਵੱਖ ਥਾਵਾਂ ਤੇ ਜਾ ਕੇ ਤਿਰੰਗਾ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਨਮਸਕਾਰ ਕੀਤੀ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਐਡਵੋਕੇਟ ਸਿੱਧੂ ਨੇ ਰਾਜਗੁਰੂ ਨਗਰ , ਵਿਸ਼ਾਲ ਨਗਰ , ਵਿਸ਼ਕਰਮਾ ਚੌਕ ਧੂਰੀ ਲਾਈਨ , ਮਨੋਹਰ ਨਗਰ , ਹੈਬੋਵਾਲ ਕਲਾਂ , ਚੰਦਰ ਨਗਰ , ਘੁਮਾਰ ਮੰਡੀ , ਪਵਿੱਤਰ ਨਗਰ, ਗੋਪਾਲ ਨਗਰ , ਅਤੇ ਘੰਟਾ ਘਰ ਚੌਕ ਵਿਖੇ ਆਜਾਦੀ ਦੇ ਸਮਾਗਮਾਂ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਐਜੂਕੇਸ਼ਨ ਕਿੱਟਾਂ ਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੀ ਤਕਸੀਮ ਕੀਤਾ ਗਿਆ ।ਐਡਵੋਕੇਟ ਬਿਕਰਮ ਸਿੰਘ ਸਿੱਧੂ ਵੱਲੋਂ ਕਰਵਾਏ ਗਏ ਇਸ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਬਲਜਿੰਦਰ ਖਟੀਕ ਨੇ ਕਿਹਾ ਕਿ ਐਡਵੋਕੇਟ ਸਿੱਧੂ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਮੱਦਦ ਕਰਕੇ ਸਹੀ ਅਰਥਾਂ ਵਿੱਚ ਸਮਾਜਕ ਨੇਤਾ ਦਾ ਫਰਜ਼ ਨਿਭਾ ਰਹੇ ਹਨ। ਇਸੇ ਤਰ੍ਹਾਂ ਯੁਵਾ ਨੇਤਾ ਜਤਿਨ ਸ਼ਰਮਾ ਨੇ ਕਿਹਾ ਕਿ ਐਡਵੋਕੇਟ ਸਿੱਧੂ ਹਮੇਸ਼ਾ ਹੀ ਸਿੱਖਿਆ ਦੇ ਹਾਮੀ ਰਹੇ ਹਨ ਅਤੇ ਇਸੇ ਲਈ ਉਹ ਲੋੜਵੰਦ ਵਿਦਿਆਰਥੀਆਂ ਨੂੰ ਐਜੂਕੇਸ਼ਨ ਕਿੱਟਾਂ ਦੇ ਕੇ ਇੱਕ ਤਾਂ ਉਹਨਾਂ ਦੀ ਮੱਦਦ ਕਰ ਕਹੇ ਹਨ ਅਤੇ ਦੂਜਾ ਉਹਨਾਂ ਬੱਚਿਆਂ ਨੂੰ ਪੜ੍ਹਾਈ ਲਈ ਉਤਸਾਹਿਤ ਵੀ ਕਰ ਰਹੇ ਹਨ। ਐਡਵੋਕੇਟ ਸਿੱਧੂ ਵੱਲੋਂ ਮਨੋਹਰ ਦੇ ਵਸਨੀਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਲਈ ਆਰ ਓ ਸਿਵਟਮ ਵਾਲਾ ਵਾਟਰ ਕੂਲਰ ਸਥਾਪਿਤ ਕੀਤਾ ਹੈ ਤਾਂ ਜੋ ਲੋਕ ਪ੍ਰਦੂਸ਼ਿਤ ਪਾਣੀ ਪੀ ਕੇ ਬਿਮਾਰ ਨਾ ਹੋਣ । ਇਸ ਲਈ ਪਾਸਟਰ ਵਰਿੰਦਰ ਮਸੀਹ ਨੇ ਐਡਵੋਕੇਟ ਸਿੱਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮਨੋਹਰ ਨਗਰ ਇਲਾਕੇ ਦੀ ਵੱਡੀ ਸਮੱਸਿਆ ਸੀ ਜੋ ਉਹਨਾਂ ਹੱਲ ਕਰਕੇ ਇਲਾਕਾ ਨਿਵਾਸੀਆਂ ਨੂੰ ਪੀਣ ਦੇ ਪਾਣੀ ਦੀ ਮੁੱਢਲੀ ਸਹੂਲਤ ਦਿੱਤੀ ਹੈ ।
ਆਜਾਦੀ ਦੇ ਇਹਨਾਂ ਵੱਖ ਵੱਖ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸੱਚਦੇਵਾ , ਸੰਦੀਪ ਵੱਧਵਾ , ਸੰਜੀਵ ਪੁਰੀ , ਪ੍ਰਿੰਸ ਭੰਡਾਰੀ ਤੋਂ ਇਲਾਵਾ ਸੰਜੇ ਗੁਸਾਈਂ , ਕੁਸ਼ਾਗਰ ਕਸ਼ਯਪ ,ਸੁਨੀਲ ਦੱਤ , ਜਤਿਨ ਸ਼ਰਮਾ , ਮਨੀਸ਼ ਸ਼ਰਮਾ ,ਜੋਗਿੰਦਰ ਗਰੋਵਰ , ਆਕਾਸ਼ ਗੁਪਤਾ , ਦਾਨਿਸ਼ ਅਗਰਵਾਲ ,ਨੀਰਜ , ਯਸ਼ ਅਤੇ ਦੀਪਕ ਵੀ ਹਾਜਰ ਰਹੇ ।

74620cookie-checkਆਉ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਤੇ ਸਮਾਜਿਕ ਕੁਰੀਤੀਆਂ ਖਤਮ ਕਰਨ ਲਈ ਜ਼ਿੰਮੇਵਾਰੀ ਨਿਭਾਈਏ: ਐਡਵੋਕੇਟ ਸਿੱਧੂ
error: Content is protected !!