ਚੜ੍ਹਤ ਪੰਜਾਬ ਦੀ
ਲੁਧਿਆਣਾ 23 ਜੂਨ , (ਸਤ ਪਾਲ ਸੋਨੀ ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਵੈਟਨਰੀ ਸਾਇੰਸ , ਲੁਧਿਆਣਾ ਨੇ ਅਕਾਦਮਿਕ ਸੈਸ਼ਨ 2022-23 ਲਈ ਪੋਸਟ-ਗ੍ਰੈਜੂਏਟ ਡਿਪਲੋਮੇ, ਸਰਟੀਫਿਕੇਟ ਕੋਰਸ, ਛੋਟੇ ਕੋਰਸ, ਐਡਵਾਂਸ ਸਿਖਲਾਈ ਕੋਰਸਾਂ ਸੰਬੰਧੀ ਦਾਖਲੇ ਲਈ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ।ਕਿੱਤਾਮੁਖੀ ਕੋਰਸਾਂ ਰਾਹੀਂ ਵਿਭਿੰਨ ਹਿੱਸੇਦਾਰ ਧਿਰਾਂ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਨੂੰ ਉਤਸਾਹਿਤ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ-2020 ਦੀਆਂ ਲੋੜਾਂ ਦੇ ਅਨੁਸਾਰ ਵੈਟਨਰੀ ਯੂਨੀਵਰਸਿਟੀ ਨੇ ਖਾਸ ਤੌਰ ’ਤੇ ਇਹਨਾਂ ਕੋਰਸਾਂ ਨੂੰ ਉਲੀਕਣ ਵਿੱਚ ਪਹਿਲ ਕੀਤੀ ਹੈ।
ਯੂਨੀਵਰਸਿਟੀ 1 ਜੁਲਾਈ, 2022 ਤੋਂ ਇਨ੍ਹਾਂ ਕੋਰਸਾਂ ਲਈ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ, ਅਤੇ ਇਸ ਬਾਰੇ ਵੇਰਵੇ ਯੂਨੀਵਰਸਿਟੀ ਦੀ ਵੈੱਬਸਾਈਟ (www.gadvasu.in) ’ਤੇ ਉਪਲਬਧ ਪ੍ਰਾਸਪੈਕਟਸ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਨ੍ਹਾਂ ਕੋਰਸਾਂ ਨਾਲ ਵੈਟਨਰੀ ਸੇਵਾਵਾਂ ਦੇ ਵੱਖ-ਵੱਖ ਪਹਿਲੂਆਂ ਵਿੱਚ ਜ਼ਮੀਨੀ ਪੱਧਰ ’ਤੇ ਸੁਧਾਰ ਹੋਵੇਗਾ ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਨੇ ਦੱਸਿਆ ਕਿ ਇਹ ਕੋਰਸ ਵੈਟਨਰੀ ਗ੍ਰੈਜੂਏਟਾਂ, ਹੋਰ ਵਿਸ਼ਿਆਂ ਦੇ ਗ੍ਰੈਜੂਏਟਾਂ ਅਤੇ ਕਿਸਾਨਾਂ ਨੂੰ ਵੈਟਨਰੀ ਅਤੇ ਪਸ਼ੂ ਪਾਲਣ ਦੇ ਤਰਜੀਹੀ ਖੇਤਰਾਂ ਵਿੱਚ ਹੁਨਰ-ਅਧਾਰਤ ਗਿਆਨ ਪ੍ਰਦਾਨ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੋਰਸ ਇਸ ਖੇਤਰ ਵਿੱਚ ਉੱਦਮਤਾ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦਗਾਰ ਸਾਬਿਤ ਹੋਣਗੇ। ਵੱਧ ਤੋਂ ਵੱਧ ਚਾਹਵਾਨਾਂ ਨੂੰ ਇਸ ਅਧੀਨ ਲਿਆਉਣ ਲਈ ਕੋਰਸਾਂ ਨੂੰ ਆਨਲਾਈਨ ਅਤੇ ਆਫਲਾਈਨ ਮਾਧਿਅਮ ਵਿੱਚ ਤਿਆਰ ਕੀਤਾ ਗਿਆ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਬਹੁਤ ਹੀ ਵਿਸ਼ੇਸ਼ ਲੋੜਾਂ ਵਾਲੇ ਖੇਤਰਾਂ ਵਿੱਚ ਪਸ਼ੂ ਪਾਲਣ ਦੇ ਮਾਹਿਰਾਂ ਜਾਂ ਹੋਰ ਹਿੱਸੇਦਾਰਾਂ ਦੀ ਯੋਗਤਾ ਨੂੰ ਵਧਾਉਣ ਲਈ ਇਨ੍ਹਾਂ ਹੁਨਰ-ਅਧਾਰਿਤ ਕੋਰਸਾਂ ਨੂੰ ਵਿਸ਼ੇਸ਼ ਨੁਕਤਾ-ਨਿਗਾਹ ਨਾਲ ਤਿਆਰ ਕੀਤਾ ਗਿਆ ਹੈ। ਉੱਚ ਹੁਨਰਮੰਦ ਅਧਿਆਪਕਾਂ ਵੱਲੋਂ ਕਰਵਾਏ ਜਾਣ ਵਾਲੇ ਇਹ ਕੋਰਸ ਨਿਸ਼ਚਿਤ ਤੌਰ ’ਤੇ ਸਿਖਿਆਰਥੀਆਂ ਦੇ ਹੁਨਰ ਅਤੇ ਯੋਗਤਾਵਾਂ ਵਿੱਚ ਵਾਧਾ ਕਰਨਗੇ ਜੋ ਉੱਦਮਤਾ ਦੇ ਵਿਕਾਸ ਵਿੱਚ ਵੀ ਸਹਾਈ ਹੋਣਗੇ।ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਸਗੋਂ ਰੁਜ਼ਗਾਰ ਵੀ ਪੈਦਾ ਹੋਵੇਗਾ।
#For any kind of News and advertisement contact us on 980-345-0601
1219400cookie-checkਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ ਵੱਲੋਂ ਡਿਪਲੋਮੇ, ਸਰਟੀਫਿਕੇਟ ਅਤੇ ਛੋਟੇ ਕੋਰਸਾਂ ਲਈ ਪ੍ਰਾਸਪੈਕਟਸ ਜਾਰੀ