December 22, 2024

Loading

 

ਚੜ੍ਹਤ ਪੰਜਾਬ ਦੀ:

ਰਾਮਪੁਰਾ ਫੂਲ, 29 ਅਗਸਤ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਇੱੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫਸੀਸ਼ੀ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਸਥਾਨਕ ਕੁਟੀਆ ਪੁਲ ਦੇ ਨਜਦੀਕ ਇੱਕ ਸ਼ੱਕੀ ਵਿਅਕਤੀ ਕੋ ਕਿ ਪਿੰਡ ਗਿੱਲ ਕਲਾਂ ਪਾਸੋ ਮੋਟਰਸਾਇਕਲ ਤੇ ਆ ਰਿਹਾ ਸੀ। ਉਸ ਨੇ ਜਦ ਪੁਲਸ ਪਾਰਟੀ ਨੂੰ ਵੇਖਿਆ ਤਾਂ ਘਬਰਾ ਕੇ ਆਪਣਾ ਮੋਟਰਸਾਇਕਲ ਮੋੜਣ ਦੀ ਕੋਸ਼ਿਸ ਕੀਤੀ ਤੇ ਇਸ ਦਰਿਮਆਨ ਉੱਕਤ ਨੇ ਆਪਣੀ ਜੇਬ ਚੋ ਕੱਢ ਕੇ ਇੱਕ ਚਿੱਟਾਨੁਮਾਂ ਪਦਾਰਥ ਸੁੱਟ ਦਿੱਤਾ। ਪੁਲਸ ਨੇ ਨੌਜਵਾਨ ਨੂੰ ਮਸ਼ੁੱਕਤ ਤੋਂ ਬਾਅਦ ਕਾਬੂ ਕਰਕੇ ਉੱਕਤ ਪਾਰਦਰਸ਼ੀ ਲਿਫਾਫਾ ਬਰਾਮਦ ਕੀਤਾ ਗਿਆ ਜਿਸ ਵਿਚ ਤਕਰਬੀਨ 30 ਗ੍ਰਾਮ ਚਿੱਟਾ ਸੀ। ਕਥਿੱਤ ਦੋਸ਼ੀ ਦੀ ਪਛਾਣ ਸਾਜਨ ਸਿੰਘ ਵਾਸੀ ਮਾਦੋਕੇ ਜਿਲਾ ਅੰਮਿ੍ਤਸਰ ਵੱਜੋਂ ਹੋਈ ਹੈ। ਪੁਲਸ ਨੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

81111cookie-checkਥਾਣਾ ਸਿਟੀ ਦੀ ਪੁਲਸ ਨੇ ਇੱੱਕ ਵਿਅਕਤੀ ਨੂੰ 30 ਗ੍ਰਾਮ ‘ਚਿੱਟੇ’ ਸਣੇ ਦਬੋਚਿਆ
error: Content is protected !!