November 21, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ- ਅਸੀਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਚੰਦ੍ਰਯਾਨ ਦੇ ਚੰਦਰਮਾ ਤੇ ਉਤਰਨ ਦੇ ਲਈ ਦੇਸ਼ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਕਾਮਿਆਂ ਨੂੰ ਜਿਨ੍ਹਾਂ ਨੇ ਕਿ ਇਸ ਅਭਿਆਨ ਨੂੰ ਸਫਲ   ਬਣਾਇਆ ਨੂੰ ਲਖ ਲਖ ਵਧਾਈ ਦਿੰਦੇ ਹਾਂ । ਉਨ੍ਹਾਂ ਦਾ ਨਾਮ ਇਤਿਹਾਸ ਵਿਚ ਸਵਰਨ ਅੱਖਰਾਂ ਵਿਚ ਲਿਖਿਆ ਜਾਏਗਾ। ਚੰਦਰਮਾ ਦੇ ਦੱਖਣੀ ਧਰੁਵ ਤੇ ਯਾਨ ਉਤਾਰਨ ਵਾਲਾ ਭਾਰਤ ਪਹਿਲਾ ਦੇਸ਼ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੀ ਸੰਸਥਾ ਇਸਰੋ ਜਿਸ ਦੀ ਸਥਾਪਨਾ 15 ਅਗਸਤ 1969 ਕੀਤੀ ਗਈ ਸੀ ਅੱਜ ਇਸ ਮੁਕਾਮ ਤੇ ਪਹੁੰਚ ਗਈ ਹੈ ਕਿ ਅਸੀਂ ਚੰਦਰਮਾ ਦੇ ਉੱਪਰ ਆਪਣਾ ਯਾਨ ਉਤਾਰਨ ਵਿੱਚ ਸਫਲ ਹੋਏ ਹਾਂ।
ਇਹ ਚੇਤੇ ਕਰਨਾ ਜ਼ਰੂਰੀ ਹੈ ਕਿ 1983 ਦੇ ਵਿੱਚ ਸਾਡੇ ਅੰਤਰਿਕਸ਼ ਯਾਤਰੀ ਰਕੇਸ਼ ਸ਼ਰਮਾ ਸੋਵੀਅਤ ਸੰਘ ਦੀ ਮਦਦ ਨਾਲ ਪੁਲਾੜ ਵਿੱਚ ਗਏ ਸਨ। ਸਾਡੇ ਦੇਸ਼ ਨੇ 1980ਵਿਆਂ ਦੇ ਵਿੱਚ ਪੁਲਾੜ ਵਿਚ ਸੈਟੇਲਾਇਟ ਛੱਡੇ ਜਿਨ੍ਹਾਂ ਦੇ ਸਦਕਾ ਟੈਲੀਵਿਜ਼ਨ ਦੇਖਣਾ ਸੰਭਵ ਹੋਇਆ ਤੇ ਬਾਅਦ ਵਿੱਚ ਅਨੇਕਾਂ ਸੈਟਾਲਾਈਟਾਂ ਦੇ ਕਾਰਨ ਮੌਸਮ ਦੀ ਜਾਣਕਾਰੀ ਅਤੇ ਇੰਟਰਨੈੱਟ ਆਦਿ ਨੂੰ ਬਹੁਤ ਲਾਭ ਹੋਇਆ। ਇਸ ਘਟਨਾ ਨੇ ਰੂੜੀਵਾਦੀ ਤੇ ਮਿੱਥਿਆਵਾਦੀ ਸੋਚ ਤੇ ਸੱਟ ਮਾਰੀ ਹੈ   ਤੇ ਸਾਬਤ ਕੀਤਾ ਹੈ ਕਿ ਮਨੁੱਖੀ ਸ਼੍ਰਮ ਹੀ ਵਿਕਾਸ ਦਾ ਆਧਾਰ ਹੈ।  ਅਜੋਕੇ ਵਿਗਿਆਨਿਕ ਯੁੱਗ ਦੇ ਵਿੱਚ ਮਿਥਿਆ ਦੀ ਕੋਈ ਜਗ੍ਹਾ ਨਹੀਂ ਹੈ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
158900cookie-checkਚੰਦ੍ਰਯਾਨ ਦੀ ਕਾਮਯਾਬੀ ਵਿਗਿਆਨੀਆਂ ਇੰਜੀਨੀਅਰਾਂ ਅਤੇ ਕਾਮਿਆਂ ਦੀ ਮਿਹਨਤ ਦਾ ਸਿੱਟਾ,ਰੂੜੀਵਾਦੀ ਸੋਚ ਨੂੰ ਝਟਕਾ- ਡੀ ਪੀ ਮੌੜ
error: Content is protected !!