ਚੰਡੀਗੜ੍ਹ 1 ਅਗਸਤ, ( ਚੜ੍ਹਤ ਪੰਜਾਬ ਦੀ ) ( ਸਤਪਾਲ ਸੋਨੀ ) :
ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵਲੋਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਟ੍ਰਾਈਸਿਟੀ ਯੂਨਿਟ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸਰਬਸੰਮਤੀ ਨਾਲ ਗੁੱਰਮੁਖ ਸਿੰਘ ਵਾਲੀਆ ਨੂੰ ਚੇਅਰਮੈਨ, ਗਗਨਦੀਪ ਕੌਰ ਨੂੰ ਉਪ ਚੇਅਰਮੈਨ ਅਤੇ ਮਨੀਸ਼ ਸ਼ੰਕਰ ਕਾਕਾ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਐਸੋਸੀਏਸ਼ਨ ਦੇ ਕੌਮੀ ਚੇਅਰਮੈਨ ਅਮਰਿੰਦਰ ਸਿੰਘ, ਕੌਮੀ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਕੌਮੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਚੋਣ ਹੋਈ। ਇਸ ਚੋਣ ਲਈ ਕੋਵਿਡ 19 ਦੇ ਮੱਦੇਨਜ਼ਰ ਸਧਾਰਣ ਸਾਦੇ ਢੰਗ ਨਾਲ ਮੋਹਾਲੀ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਖਬਾਰਾਂ ਦੇ ਚੈਨਲਾਂ ਦੇ ਅਤੇ ਸੋਸ਼ਲ ਮੀਡੀਆ ਪੱਤਰਕਾਰਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ ਸੀ ਜਿਸ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇੱਕ ਅਜਿਹੀ ਐਸੋਸੀਏਸ਼ਨ ਦੇ ਰੂਪ ਵਿੱਚ ਸਾਹਮਣੇ ਆਈ ਹੈ ਜੋ ਪੱਤਰਕਾਰੀ ਅਤੇ ਪੱਤਰਕਾਰਾਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਉਂਦੀ ਹੈ, ਜਿਸ ਨੇ ਬਹੁਤ ਸਾਰੇ ਪੱਤਰਕਾਰਾਂ ਦੇ ਮਸਲਿਆਂ ਨੂੰ ਹੱਲ ਕੀਤਾ ਹੈ ਜਿਸ ਨੇ ਅੱਜ ਪੰਜਾਬ ਹੀ ਨਹੀ ਸਗੋਂ ਰਾਜਸਥਾਨ , ਹਰਿਆਣਾ , ਹਿਮਾਚਲ , ਮਹਾਰਾਸ਼ਟਰ, ਦਿੱਲੀ ਅਤੇ ਚੰਡੀਗੜ੍ਹ ਦੇ ਪੱਤਰਕਾਰ ਵੀ ਇਸ ਸੰਸਥਾ ਵਿੱਚ ਸ਼ਾਮਲ ਹੋ ਰਹੇ ਹਨ।
ਹਰਪ੍ਰੀਤ ਸਿੰਘ ਜੱਸੋਵਾਲ ਦੀ ਮਿਹਨਤ ਸੱਦਕਾ ਅੱਜ ਐਸੋਸੀਏਸ਼ਨ ਦੇ ਪਰਿਵਾਰ ਨੂੰ ਹੋਰ ਵੱਡਾ ਕਰਨ ਲਈ ਇੱਕ ਸਧਾਰਣ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਟਰਾਈ ਸਿਟੀ ਦੀ ਟੀਮ ਬਣਾਈ ਗਈ ਹੈ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜਸਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਕੁੱਝ ਅਮੀਰ ਘਰਾਂ ਨੇ ਪ੍ਰੈਸ ਅਤੇ ਪੱਤਰਕਾਰੀ ਤੇ ਕਬਜਾ ਕਰ ਲਿਆ ਹੈ ਜਿਸ ਨੂੰ ਅਜ਼ਾਦ ਕਰਵਾਉਣ ਲਈ ਅਸੀਂ ਇਹ ਸੰਘਰਸ਼ ਵਿੱਢਿਆ ਹੈ ਅਤੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਪੱਤਰਕਾਰ ਖਿਲਾਫ ਕੋਈ ਗੈਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਸਭ ਤੋਂ ਅੱਗੇ ਖੜੇ ਹੋਏਗੀ ਅਤੇ ਇਸ ਲਈ ਉਸਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਉਹ ਜਾਣਗੇ ਅਤੇ ਪੱਤਰਕਾਰ ਨੂੰ ਇਨਸਾਫ ਦਵਾਕੇ ਹੀ ਦਮ ਲਏਗੀ ।
ਇਸ ਤੋਂ ਬਾਅਦ ਚੇਅਰਮੈਨ ਅਮਰਿੰਦਰ ਸਿੰਘ , ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਹਰਪ੍ਰੀਤ ਸਿੰਘ ਜੱਸੋਵਾਲ ਨੇ ਟੀਮ ਲਈ ਹੱਥ ਖੜੇ ਕਰਵਾ ਕੇ ਸਹਿਮਤੀ ਲਈ, ਜਿਸ ਵਿੱਚ ਗੁੱਰਮੁਖ ਸਿੰਘ ਵਾਲੀਆ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਟ੍ਰਾਈਸਿਟੀ ਦੇ ਚੇਅਰਮੈਨ, ਗਗਨਦੀਪ ਕੌਰ ਵਾਈਸ ਚੇਅਰ ਪਰਸਨ , ਮਨੀਸ਼ ਸ਼ੰਕਰ ਕਾਕਾ ਨੂੰ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਜਨਰਲ ਸੈਕਟਰ ਦੇਵ ਸ਼ਰਮਾ, ਕੈਸ਼ੀਅਰ ਜੋਤੀ ਸਿੰਗਲਾ, ਵਾਈਸ ਕੈਸ਼ੀਅਰ ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਮੋਹਾਲੀ , ਜੋਇੰਟ ਸੈਕਟਰੀ ਸਾਗਰ ਪਾਵਾ, ਮੀਤ ਪ੍ਰਧਾਨ ਰਿਤੀਸ਼ ਰਾਜਾ, ਪ੍ਰੈਸ ਸੈਕਟਰੀ ਅਮਰਜੀਤ ਰਤਨ ਸ਼ਾਮਲ ਹੋਏ। ਸੀਨੀਅਰ ਪੱਤਰਕਾਰ ਅਮਿਤ ਕੁਮਾਰ ਅਤੇ ਧਰਮਿੰਦਰ ਸਿੰਗਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤਰਾਂ ਗੁਰਜੀਤ ਸਿੰਘ ਖਾਲਸਾ, ਆਸ਼ੂ ਅਨੇਜਾ ਨੂੰ ਐਕਜੀਕੁਟਿਵ ਮੈਂਬਰਾਂ ਅਤੇ ਇਸ ਨਾਲ ਸੁਖਮਿੰਦਰ ਸਿੰਘ, ਅਮਿਤ ਕੁਮਾਰ, ਕ੍ਰਾਂਤੀ ਸ਼ਰਮਾ, ਜਤਿੰਦਰ ਕੁਮਾਰ, ਪ੍ਰਵੇਸ਼ ਕੁਮਾਰ, ਮੇਜਰ ਸਿੰਘ ਪੰਜਾਬੀ, ਵਿਨੈ ਦੀਪ ਸਿੰਘ, ਸੌਰਭ ਕਾਂਤ, ਅਸ਼ਵਨੀ ਗੌੜ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।ਇਸ ਨਵੀਂ ਟੀਮ ਨੇ ਇੱਕ ਆਵਾਜ਼ ਵਿਚ ਇੱਕ ਆਵਾਜ਼ ਦਿੱਤੀ ਹੈ ਕਿ ਅਸੀਂ ਪੱਤਰਕਾਰਾਂ ਦੇ ਅਧਿਕਾਰਾਂ ਦੀ ਰਾਖੀ ਕਰਾਂਗੇ ਅਤੇ ਹਰ ਮੁਸ਼ਕਲ ਵਿੱਚ ਹਰ ਮੁਸ਼ਕਿਲ ਘੜੀ ਵਿਚ ਖੜ੍ਹੇ ਹੋਵਾਂਗੇ ਅਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਆਡੀਓਲੋਜੀ ਹੈ ਉਸਤੇ ਪਹਿਰਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚਲਦੇ ਹੋਏ ਉਨਾਂ ਨਕਸ਼ੇ ਕਦਮ ਤੇ ਚਲਾਂਗੇ ।