*ਚੇਅਰਮੈਨ ਮੱਕੜ ਵੱਲੋ ਲਗਾਤਾਰ ਦੂਸਰੀ ਵਾਰ ਮੰਤਰੀ ਨਿੱਜਰ ਨਾਲ ਕੀਤੀ ਗਈ ਮੀਟਿੰਗ
ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ -ਆਮ ਆਦਮੀ ਪਾਰਟੀ ਲੁਧਿਆਣਾ ਦੇ ਜ਼ਿਲ੍ਹਾਂ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਬੀਤੇ ਦਿਨ ਲੁਧਿਆਣਾ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪਹੁੰਚੇ ਇੰਦਰਬੀਰ ਸਿੰਘ ਨਿੱਜਰ ਦਾ ਲੁਧਿਆਣਾ ਪਹੁੰਚਣ ਤੇ ਸਵਾਗਤ ਕੀਤਾ ਅਤੇ ਓਹਨਾ ਨਾਲ ਲੁਧਿਆਣਾ ਸ਼ਹਿਰ ਦੇ ਵਿਕਾਸ ਸੰਬੰਧਿਤ ਮੁਦਿਆ ਅਤੇ ਪਾਰਟੀ ਦੇ ਸੰਗਠਨ ਸੰਬੰਧੀ ਅਹਿਮ ਮੀਟਿੰਗ ਕੀਤੀ।
ਇਸ ਦੌਰਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਪਾਰਟੀ ਦੇ ਮੁਢਲੇ ਵਲੰਟੀਅਰ ਵਿੱਚ ਵੱਧ ਰਹੀ ਨਿਰਾਸ਼ਾ ਨੂੰ ਖ਼ਤਮ ਕਰਨ ਲਈ ਅਤੇ ਓਹਨਾ ਨੂ ਬਣਦਾ ਮਾਣ ਸਨਮਾਨ ਦੇਣ ਦੇ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਪਾਰਟੀ ਦਾ ਹਰ ਇਕ ਵਲੰਟੀਅਰ ਪਾਰਟੀ ਦੇ ਨਾਲ ਤਨੋ ਮਨੋ ਹਰ ਸਮੇਂ ਚਟਾਨ ਵਾਂਗੂ ਖੜ੍ਹਾ ਰਿਹਾ ਹੈ ਅਤੇ ਹਮੇਸ਼ਾ ਖੜੇਗਾ। ਓਹਨਾ ਨੇ ਕਿਹਾ ਕਿ ਪਾਰਟੀ ਵਲੰਟੀਅਰ ਹਮੇਸ਼ਾ ਪਾਰਟੀ ਦੇ ਨਾਲ ਚੰਗੇ ਮਾੜੇ ਸਮੇਂ ਵਿੱਚ ਨਾਲ ਰਹੇ ਹਨ ਅਤੇ ਜਿਥੇ ਵੀ ਉਹਨਾਂ ਦੀ ਡਿਊਟੀ ਲਗਾਈ ਗਈ ਉਹ ਚਾਹੇ ਗੁਜਰਾਤ, ਹਿਮਾਚਲ ਪ੍ਰਦੇਸ਼ ਹੋਵੇ ਜਾਂ ਸੰਗਰੂਰ ਅਤੇ ਜਲੰਧਰ ਓਹਨਾ ਨੇ ਹਮੇਸ਼ਾ ਤਨੋ ਮਨੋ ਪਾਰਟੀ ਦੀ ਜਿੱਤ ਲਈ ਜੀ ਤੋੜ ਮਿਹਨਤ ਕੀਤੀ।
ਨਗਰ ਨਿਗਮ ਵਿੱਚ ਸਰਵੇ ਦੇ ਆਧਾਰ ਤੇ ਦਿੱਤੀਆਂ ਜਾਣ ਟਿਕਟਾਂ
ਓਹਨਾ ਨੇ ਕਿਹਾ ਕਿ ਲੁਧਿਆਣਾ ਟੀਮ ਵੱਲੋਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਲਈ ਸਮਾਂ ਦੇਣ ਅਤੇ ਆਉਣ ਵਾਲੀਆਂ ਨਗਰ ਨਿਗਮ ਚੌਣਾ ਵਿੱਚ ਪਾਰਟੀ ਦੇ ਮਿਹਨਤੀ ਅਤੇ ਸਰਵੇ ਦੇ ਆਧਾਰ ਤੇ ਵਲੰਟੀਅਰ ਨੂੰ ਚੌਣਾ ਵਿੱਚ ਟਿਕਟ ਦੇਣ ਦੀ ਬੇਨਤੀ ਕੀਤੀ। ਇਸ ਮੀਟਿੰਗ ਦੌਰਾਨ ਲੁਧਿਆਣਾ ਦੇ ਵਿਕਾਸ ਕਾਰਜਾਂ ਸੰਬੰਧੀ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਉਹਨਾਂ ਨੇ ਗਿੱਲ ਰੋਡ ਵਾਲੀ ਦਾਣਾ ਮੰਡੀ ਸਮੇਤ ਲੁਧਿਆਣਾ ਦੀਆਂ ਸਾਰੀਆਂ ਸੜਕਾਂ ਜਿਨ੍ਹਾਂ ਤੇ ਰੇਲਵੇ ਲਾਈਨ ਹੈ ਓਹਨਾ ਤੇ ਅੰਡਰਪਾਸ ਬਨਾਉਣ ਅਤੇ 200 ਫੁੱਟੀ ਸੜਕ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਬੇਨਤੀ ਕੀਤੀ।
ਇਸ ਦੌਰਾਨ ਓਹਨਾ ਨੇ ਐਚ ਆਈ ਜੀ ਫਲੈਟਾਂ ਨੂੰ ਆਉਂਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਜਿਨ੍ਹਾਂ ਦੀ ਮਿਣਤੀ 125 ਗਜ ਤੋਂ ਘੱਟ ਮਾਫ ਕਰਨ ਅਤੇ ਨਗਰ ਨਿਗਮ ਚੌਣਾ ਦੇ ਲਈ ਕੀਤੇ ਗਏ ਜਨਗਣਨਾ ਸਰਵੇ ਕਰਨ ਵਾਲਿਆਂ ਦੀ ਤਨਖਾਹ ਜਾਰੀ ਕਰਨ ਅਤੇ ਧਾਂਦਰਾ ਸੜਕ ਬਣਾਉਣ, ਉਸ ਤੇ ਲਾਈਟ ਲਗਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਦੇਣ ਸਬੰਧੀ ਬੇਨਤੀ ਕੀਤੀ। ਇਸ ਦੌਰਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਦੁਗਰੀ ਅਤੇ ਲੋਹਾਰਾ ਪੁੱਲ ਨੂੰ ਚੌੜਾ ਕਰਨ ਲਈ ਬੇਨਤੀ ਕੀਤੀ ਤੇ ਓਹਨਾ ਨੇ ਜਲਦ ਇਹਨਾਂ ਤੇ ਗੋਰ ਕਰਨ ਅਤੇ ਜਲਦ ਤੋਂ ਜਲਦ ਵਲੰਟੀਅਰ ਮੀਟਿੰਗ ਕਰਨ ਦਾ ਭਰੋਸਾ ਦਿੱਤਾ।
# Contact us for News and advertisement on 980-345-0601
Kindly Like,Share & Subscribe http://charhatpunjabdi.com
1523400cookie-checkਲੁਧਿਆਣਾ ਦੇ ਵਿਕਾਸ ਅਤੇ ਸੰਗਠਨ ਦੀ ਮਜ਼ਬੂਤੀ ਲਈ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨਾਲ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕੀਤਾ ਵਿਚਾਰ ਵਿਟਾਂਦਰਾ