ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ – ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਦੇ ਵਲੰਟੀਅਰ ਪਰਮਿੰਦਰ ਸਿੰਘ ਪੱਪੂ ਦੇ ਯਤਨ ਸਦਕਾ ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਵਲੰਟੀਅਰ ਅਰੁਨ ਭੱਟੀ ਜੋ ਪਿਛਲੇ ਕਾਫ਼ੀ ਸਮੇਂ ਤੋਂ ਸੀ.ਐਮ.ਸੀ.ਹਸਪਤਾਲ ਵਿੱਚ ਦਾਖਲ ਹਨ ਉਨ੍ਹਾਂ ਨੂੰ ਮੈਡੀਕਲ ਸਹੂਲਤ ਲਈ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਕੋਲੋਂ 448000/- ਦੀ ਸਹਾਇਤਾ ਰਾਸ਼ੀ ਉਨ੍ਹਾਂ ਤੋਂ ਮੁਹਈਆ ਕਰਵਾਈ ਗਈ।
ਅਰੁਨ ਭੱਟੀ ਨੂੰ ਮੈਡੀਕਲ ਸਹੂਲਤ ਲਈ ਸਹਾਇਤਾ ਦੇ ਤੌਰ ਤੇ ਸਹਾਇਤਾ ਰਾਸ਼ੀ ਮੁਹਈਆ ਕਰਵਾਉਣ ਲਈ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਵੱਲੋ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਅਰੁਨ ਭੱਟੀ ਦੇ ਹਸਪਤਾਲ ਦੇ ਖੜੇ ਬਿਲ ਵਿਚ ਆਪਣੇ ਕੋਲੋਂ ਸਹਾਇਤਾ ਰਾਸ਼ੀ ਦਾ ਯੋਗਦਾਨ ਪਾਇਆ ਗਿਆ। ਅਰੁਨ ਭੱਟੀ ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ ਜਿੰਨਾ ਨੂੰ ਕੁੱਝ ਸਮਾਂ ਪਹਿਲਾਂ ਗਲਤ ਅਨਸਰਾਂ ਦੁਆਰਾ ਮਾਰਪੀਟ ਕਰਕੇ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਛੱਡ ਗਏ ਸਨ।
ਰਾਜ ਸਭਾ ਮੈਂਬਰ ਦੁਆਰਾ ਸਹਾਇਤਾ ਰਾਸ਼ੀ ਜਮਾਂ ਕਰਵਾਉਣ ਤੋਂ ਬਾਅਦ ਅਰੁਨ ਭੱਟੀ ਨੂੰ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਪਾਰਟੀ ਦੇ ਵਲੰਟੀਅਰ ਅਰੁਨ ਭੱਟੀ ਨੂੰ ਜਲਦੀ ਤੰਦਰੁਸਤੀ ਬਖਸ਼ੇ ਅਤੇ ਉਹ ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ।
# Contact us for News and advertisement on 980-345-0601
Kindly Like,Share & Subscribe http://charhatpunjabdi.com
1545200cookie-checkਚੇਅਰਮੈਨ/ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਵਲੋਂ ਪਾਰਟੀ ਦੇ ਵਲੰਟੀਅਰ ਅਰੁਨ ਭੱਟੀ ਨੂੰ ਸਹਾਇਤਾ ਦੇ ਤੌਰ ਤੇ ਆਪਣੇ ਕੋਲੋਂ ਸਹਾਇਤਾ ਰਾਸ਼ੀ ਦੇਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਧੰਨਵਾਦ