ਚੜ੍ਹਤ ਪੰਜਾਬ ਦੀ
ਬਠਿੰਡਾ 5 ਮਈ(ਪ੍ਰਦੀਪ ਸ਼ਰਮਾ): ਪਟਿਆਲਾ ਵਿਖੇ ਸਿੱਖ ਵਿਰੋਧੀ ਫਿਰਕੂ ਲੋਕਾਂ ਵੱਲੋਂ ਕੱਢੇ “ਖਾਲਿਸਤਾਨ ਮੁਰਦਾਬਾਦ” ਦੇ ਮਾਰਚ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਕਰ ਰਹੇ ਮੁਕੱਦਮਿਆਂ ‘ਚ ਨਾਮਜ਼ਦਾਂ ਸਿੱਖਾਂ ਲਈ ਦਲ ਖ਼ਾਲਸਾ ਤੇ ਵਾਰਸ ਪੰਜਾਬ ਦੇ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਬਠਿੰਡਾ ਵਿਖੇ ਪੱਤਰਕਾਰ ਵਾਰਤਾ ਕਰਦਿਆਂ ਆਗੂਆਂ ਨੇ ਦੱਸਿਆ ਕਿ ਏਨਾਂ ਕੇਸਾਂ ਦੀ ਪੈਰਵਾਈ ਤੇ ਸਬੰਧਤ ਕਾਰਵਾਈ ਲਈ ਇਕ ਸੱਤ ਮੈਂਬਰ ਈ ਕਮੇਟੀ ਦਾ ਗਠਨ ਕੀਤਾ, ਜਿਸ ਚ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ,ਕੇਂਦਰੀ ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ,ਸਿੱਖ ਵਕੀਲ ਹਰਪਾਲ ਸਿੰਘ ਖਾਰਾ,ਬਲਜਿੰਦਰ ਸਿੰਘ ਕੋਟਭਾਰਾ, ਦਲ ਖ਼ਾਲਸਾ ਨਾਲ ਸੰਬੰਧ ਮਨੁੱਖੀ ਅਧਿਕਾਰਾਂ ਦੇ ਸਕੱਤਰ ਨੌਜਵਾਨ ਵਕੀਲ ਈਮਾਨ ਸਿੰਘ ਖਾਰਾ,ਸੁਖਰਾਜ ਸਿੰਘ ਨਿਆਮੀਵਾਲਾ ਤੇ ਗੁਰਪ੍ਰੀਤ ਸਿੰਘ ਹਰੀ ਨੌਂ ਸ਼ਾਮਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਦੀਪ ਸਿੰਘ ਮਹਿਰਾਜ,ਗੁਰਵਿੰਦਰ ਸਿੰਘ ਬਠਿੰਡਾ,ਇਮਾਨ ਸਿੰਘ ਖਾਰਾ ਅਤੇ ਬਾਬਾ ਸੁਖਪਾਲ ਸਿੰਘ ਪਾਲਾ ਨੇ ਕਿਹਾ ਕਿ 29 ਅਪ੍ਰੈਲ ਨੂੰ “ਖਾਲਿਸਤਾਨ ਮੁਰਦਾਬਾਦ” ਮਾਰਚ ਦਾ ਐਲਾਨ ਤੇ ਫਿਰ ਵਿਰੋਧ ਦੇ ਬਾਵਜੂਦ ਮਾਰਚ ਕੱਢਣਾ ਇਕ ਫ਼ਿਰਕੂ ਸਾਜ਼ਿਸ਼ ਤਹਿਤ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੈ,ਇਸਦਾ ਸਿੱਖਾਂ ਵੱਲੋਂ ਵਿਰੋਧ ਕਰਨਾ ਇੱਕ ਕੁਦਰਤੀ ਵਰਤਾਰਾ ਸੀ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਹਕੂਮਤਾ਼ ਵੱਲੋੰ ਫ਼ਿਰਕੂ ਲੌਬੀ ਵਿਰੁੱਧ ਕਾਰਵਾਈ ਕਰਨ ਲਈ ਦੀ ਬਜਾਏ ਇਸ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ ਤੇ ਝੂਠੇ ਮੁਕੱਦਮੇ ਦਰਜ ਕਰ ਕੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ,ਜਿਸ ਵਿੱਚ ਪੰਜਾਬ ਨਾਲ ਸਬੰਧਤ ਨੌਜਵਾਨ ਸ਼ਾਮਲ ਹਨ।
ਮੁਕੱਦਮੇ ਵਿਚ ਨਾਮਜ਼ਦਗਾਂ ਲਈ ਦਲ ਖ਼ਾਲਸਾ ਤੇ “ਵਾਰਸ ਪੰਜਾਬ ਦੇ” ਵੱਲੋਂ ਕੇਸਾਂ ਦੀ ਪੈਰਵਾਈ ਕਰਨ ਦਾ ਐਲਾਨ
ਬੁਲਾਰਿਆਂ ਨੇ ਐਲਾਨ ਕੀਤਾ ਕਿ ਪਟਿਆਲਾ ਘਟਨਾਕ੍ਰਮ ਤੇ ਪੀੜਤ ਸਿੱਖਾਂ ਦੀ ਬਾਂਹ ਫੜਨ ਲਈ ਦਲ ਖਾਲਸਾ ਤੇ “ਵਾਰਸ ਪੰਜਾਬ ਦੇ” ਵੱਲੋਂ ਇਕ ਵਕੀਲਾਂ ਦਾ ਪੈਨਲ ਬਣਾ ਕੇ ਉਨ੍ਹਾਂ ਦੀ ਬਗੈਰ ਕਿਸੇ ਫ਼ੀਸ,ਖਰਚੇ ਤੋਂ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਪੈਨਲ ਵਿਚ ਉੱਘੇ ਵਕੀਲ ਮਨਵੀਰ ਸਿੰਘ ਟਿਵਾਣਾ, ਵਕੀਲ ਮਾਨ ਸਿੰਘ ਖਾਰਾ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੁਖਰਾਜ ਸਿੰਘ ਨਿਆਮੀਵਾਲਾ, ਗੁਰਪ੍ਰੀਤ ਸਿੰਘ ਹਰੀ ਨੌ ਨੇ ਵੀ ਸਹਿਮਤੀ ਦਿੱਤੀ।
#For any kind of News and advertisement contact us on 980-345-0601
1174720cookie-checkਮਾਮਲਾ ਪਟਿਆਲਾ ‘ਚ ਸਿੱਖ ਵਿਰੋਧੀ” ਲੋਕਾਂ ਵੱਲੋਂ ਕੱਢੇ ਖਾਲਿਸਤਾਨ ਮੁਰਦਾਬਾਦ” ਮਾਰਚ ਦੌਰਾਨ ਹੋਏ ਟਕਰਾਅ ਦਾ