ਵਟਸਐਪ ਨੰਬਰਾਂ ਅਤੇ ਟੋਲ਼ ਫ੍ਰੀ ਨੰਬਰਾਂ ‘ਤੇ ਕਾਲ ਕਰਕੇ ਨਿਰੰਤਰ ਸਿਹਤ ਜਾਣਕਾਰੀ ਪ੍ਰਾਪਤ ਕਰੋ – ਤਿਰਲੋਕ ਸਿੰਘ
ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ- ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦਪ੍ਰਕਾਸ਼ ਸੰਧੂ ਦੀ ਅਗਵਾਈ ਵਿੱਚ ਕੇਅਰ ਕੰਪੇਨੀਅਨ ਪ੍ਰੋਗਰਾਮ ( ਸੀ. ਸੀ. ਪੀ. ) ਬਾਰੇ ਜਾਗਰੂਕ ਕਰਨ ਦੌਰਾਨ ਬਲਾਕ ਅਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ( ਸੀ.ਸੀ.ਪੀ.) ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਇਸੇ ਲੜੀ ਤਹਿਤ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਬੀਪੀ, ਸੂਗਰ ਦਿਲ ਦੀਆਂ ਬਿਮਾਰੀਆਂ ‘ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਰੀਜ਼ ਆਪਣਾ ਧਿਆਨ ਰੱਖ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਟਸਐਪ ਨੰਬਰ 080471-80443 ਰਾਹੀਂ ਆਮ ਮੈਡੀਕਲ ਅਤੇ ਸਰਜੀਕਲ ਸੰਬੰਧੀ ਸਿਹਤ ਸਿੱਖਿਆ ਅਤੇ 01143078160 ‘ਤੇ ਆਮ ਸਿਹਤ ਸੰਬੰਧੀ, 01143078155 ‘ਤੇ ਬੱਚਿਆਂ ਓਡੀ ਸਿਹਤ ਬਾਰੇ ਅਤੇ 01143078153 ‘ਤੇ ਮਾਂਵਾਂ ਦੀ ਸਿਹਤ ਬਾਰੇ ਜਾਣਕਾਰੀ ਸਬੰਧੀ ਮਿੱਸ ਕਾਲ ਕਰਕੇ ਕੋਈ ਵੀ ਵਿਅਕਤੀ ਸਿਹਤ ਸੰਦੇਸਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਹਫ਼ਤੇ ਵਿੱਚ ਤਿੰਨ ਵਾਰ ਪ੍ਰਾਪਤ ਹੋਣਗੇ। ਇਸ ਦੌਰਾਨ ਵਿਅਕਤੀ ਸਿਹਤ ਸੰਬੰਧੀ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਹੰਸ ਰਾਜ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਹਰਜੀਤ ਕੌਰ, ਅਤੇ ਆਸ਼ਾ ਰਜਨੀ ਰਾਣੀ, ਰਵਲਜੀਤ ਕੌਰ, ਆਸ਼ਾ ਰਾਣੀ, ਵੀਰਪਾਲ ਕੌਰ, ਮੀਨਾ ਅਤੇ ਜਸਵਿੰਦਰ ਕੌਰ ਹਾਜਰ ਸਨ ।
#For any kind of News and advertisement
contact us on 980 -345-0601
#Kindly LIke, Share & Subscribe our
News Portal://charhatpunjabdi.com
1484300cookie-checkਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ