December 22, 2024

Loading

ਲੁਧਿਆਣਾ, 28 ਅਗਸਤ ( ਸਤ ਪਾਲ ਸੋਨੀ ) : ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਕਾਦਰਬਖਸ਼ ਦੀ ਬਸਤੀ (ਚੰਡੀਗੜ• ਛੰਨਾਂ) ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਜੋ ਪਿਛਲੇ ਦਿਨੀ ਚਾਰ ਮਾਸੂਮ ਲੜਕੀਆਂ ਜ਼ਿਨਾਂ ਦੀ ਸਤਲੁਜ ਦਰਿਆ ਵਿੱਚ ਕੱਕੇ ਰੇਤੇ ਦੀ ਮਾਈਨਿੰਗ ਦੌਰਾਨ ਬਣੀ ਖੱਡ ‘ਚ ਖੜੇ ਪਾਣੀ ਵਿੱਚ ਡੁੱਬ ਕੇ ਮੌਤ ਹੋ ਗਈ ਸੀ, ਉਨਾਂ ਦੇ ਮਾਤਾ-ਪਿਤਾ (ਵਾਰਸਾਂ) ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਭੇਜੀ ਗਈ ਵਿੱਤੀ ਸਹਾਇਤਾਂ ਦੇ 1-1 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਉਨਾਂ ਦੇ ਨਾਲ ਉਪ ਮੰਡਲ ਮੈਜਿਸਟ੍ਰੇਟ ਜਗਰਾਓ ਸ੍ਰੀ ਨਰਿੰਦਰਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਸਿੱਧਵਾ ਬੇਟ ਦੇ ਚੇਅਰਮੈਨ ਸ੍ਰੀ ਸੁਰਿੰਦਰ ਸਿੰਘ ਸਿੱਧਵਾ ਅਤੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਦਿਉਲ ਵੀ ਸ਼ਾਮਲ ਸਨ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਬੀਤੀ 14 ਅਗਸਤ, 2020 ਨੂੰ ਬਾਅਦ ਦੁਪਹਿਰ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਕਾਦਰਬਖਸ਼ ਦੀ ਬਸਤੀ (ਚੰਡੀਗੜ• ਛੰਨਾਂ) ਦੀਆਂ ਚਾਰ ਮਾਸੂਮ ਲੜਕੀਆਂ ਜਿਨਾਂ ਵਿੱਚ ਸੁਮਨ ਕੌਰ (10) ਪੁੱਤਰੀ ਗੁਰਮੀਤ ਸਿੰਘ, ਕੁਲਵਿੰਦਰ ਕੌਰ (7) ਪੁੱਤਰੀ ਮੁਖਤਿਆਰ ਸਿੰਘ, ਮਨਪ੍ਰੀਤ ਕੌਰ (10) ਪੁੱਤਰੀ ਪਰਮਜੀਤ ਸਿੰਘ ਅਤੇ ਗਗਨਦੀਪ ਕੌਰ (10) ਪੁੱਤਰੀ ਮਲਕੀਤ ਸਿੰਘ ਆਪਣੀਆਂ ਸਹੇਲੀਆਂ ਨਾਲ ਸਤਲੁਜ ਦਰਿਆ ‘ਚ ਸਥਿਤ ਆਪਣੇ ਖੇਤਾਂ ‘ਚ ਖੇਡਣ ਗਈਆਂ ਸਨ, ਪਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਕੱਕੇ ਰੇਤੇ ਦੀ ਮਾਈਨਿੰਗ ਨਾਲ ਬਣੀ ਰੇਤੇ ਦੀ ਖੱਡ ਵਿੱਚ ਪਾਣੀ ਭਰ ਗਿਆ, ਜਿਸ ਨਾਲ ਚਾਰੇ ਬੱਚੀਆਂ ਅਚਾਨਕ ਖੱਡ ਵਿੱਚ ਡਿੱਗ ਪਈਆਂ। ਉਹਨਾਂ ਕਿਹਾ ਕਿ ਇਸ ਮੌਕੇ ਨਾਲ ਗਈਆ ਸਹੇਲੀਆਂ ਨੂੰ ਪਤਾ ਲੱਗਾ ਤਾਂ ਉਨਾਂ ਨੇ ਰੋਲਾ ਪਾ ਦਿੱਤਾ ਤਾਂ ਲਾਗੇ ਕੰਮ ਕਰਦੇ ਲੋਕਾਂ ਨੇ ਤੁਰੰਤ ਉਨਾਂ ਬੱਚੀਆਂ ਨੂੰ ਬਾਹਰ ਕੱਢ ਕੇ ਪੇਟ ਵਿੱਚ ਭਰੇ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਸਿੱਧਵਾਬੇਟ ਵਿਖੇ ਲਿਆਦਾਂ, ਜਿੱਥੇ ਡਾਕਟਰਾਂ ਨੇ ਉਨਾਂ ਬੱਚੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਇਸ ਮੌਕੇ ਉਹ ਖੁਦ ਵੀ ਹਸਪਤਾਲ ਪੁੱਜੇ ਸਨ, ਜਿੱਥੇ ਉਨਾਂ ਕਿਹਾ ਕਿ ਉਹ ਨੂੰ ਅੱਜ ਵੀ ਅਫਸੋਸ ਹੈ ਕਿ ਉਹ ਇਨਾਂ 4 ਮਸੂਮ ਲੜਕੀਆਂ ਨੂੰ ਬਚਾ ਨਹੀਂ ਸਕੇ।   

ਸ੍ਰੀ ਸੰਧੂ ਨੇ ਕਿਹਾ ਕਿ ਉਨਾਂ ਨੇ ਇਹ 4 ਮਸੂਮ ਲੜਕੀਆਂ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਦੀ ਤੁਰੰਤ ਜਾਣਕਾਰੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦਿੱਤੀ ਸੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਅਤੇ ਇਹਨਾਂ ਗਰੀਬ ਪਰਿਵਾਰਾਂ ਨੂੰ ਆਪਣੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਉਹਨਾਂ ਨੇ ਮੇਰੀ ਡਿਊਟੀ ਇਹਨਾਂ ਗਰੀਬ ਪਰਿਵਾਰਾਂ ਨੂੰ ਇਹ ਵਿੱਤੀ ਸਹਾਇਤਾਂ ਦੇ ਚੈਕ ਤਕਸੀਮ ਕਰਨ ‘ਤੇ ਲਾਈ ਸੀ ਜਿਸ ਤੇ ਮੈਂ ਇਨਾਂ ਪਰਿਵਾਰਾਂ ਨੂੰ ਇਹ ਵਿੱਤੀ ਸਹਾਇਤਾਂ ਦੇ ਚੈਕ ਦੇਣ ਲਈ ਆਇਆ ਹਾਂ। ਉਨਾਂ ਕਿਹਾ ਅਸੀਂ ਖੁਦ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਤਾਂ ਭਵਿੱਖ ਵਿੱਚ ਅਜਿਹਾ ਹਾਦਸਾ ਸਾਡੇ ਨਾਲ ਦੁਬਾਰਾ ਨਾ ਵਾਪਰੇ।   

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਸਿੱਧਵਾ ਬੇਟ ਸ੍ਰੀ ਹਰੀਸ਼ ਕੁਮਾਰ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਗੋਰਸੀਆ, ਬਲਾਕ ਪ੍ਰਧਾਨ ਸਿੱਧਵਾ ਬੇਟ ਵਰਿੰਦਰ ਸਿੰਘ ਮਦਾਰਪੁਰਾ, ਬਲਾਕ ਮੁੱਲਾਂਪੁਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਪਿੰਡ ਗੋਰਸੀਆ ਖਾਨ ਮੁਹੰਮਦ ਦੇ ਸਰਪੰਚ ਹਰਜਿੰਦਰ ਸਿੰਘ ਗੋਰਸੀਆ, ਪੰਚਾਇਤ ਮੈਂਬਰ ਜਗਦੀਪ ਸਿੰਘ ਗਿੱਲ, ਪੰਚਾਇਤ ਮੈਂਬਰ ਕਰਨੈਲ ਸਿੰਘ, ਪੰਚਾਇਤ ਮੈਂਬਰ ਰੂਪ ਸਿੰਘ ਆਦਿ ਹਾਜ਼ਰ ਸਨ।

61650cookie-checkਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸਤਲੁਜ ਦਰਿਆ ‘ਚ ਡੁੱਬ ਕੇ ਮਰੀਆਂ ਚਾਰ ਮਾਸੂਮ ਬੱਚੀਆਂ ਦੇ ਵਾਰਸਾਂ ਨੂੰ ਦਿੱਤੇ 1-1 ਲੱਖ ਰੁਪਏ ਦੇ ਚੈਕ
error: Content is protected !!