November 21, 2024

Loading

ੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 30 ਸਤੰਬਰ , (ਪ੍ਰਦੀਪ ਸ਼ਰਮਾ):ਪਿਛਲੇ ਸਾਢੇ ਚਾਰ ਸਾਲਾਂ ਤੋਂ ਹਲਕਾ ਰਾਮਪੁਰਾ ਫੂਲ ਦੇ ਵੋਟਰਾ ਤੇ ਟਕਸਾਲੀ ਕਾਂਗਰਸੀਆਂ ਨੂੰ ਲਾਵਾਰਸ ਛੱਡ ਕੇ ਕੈਬਨਿਟ ਮੰਤਰੀ ਦੇ ਉੱਚੇ ਅਹੁੱਦੇ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਰਾਜ ਸੱਤਾ ਦਾ ਹੰਕਾਰ ਸੱਤਵੇਂ ਅਸਮਾਨ ਤੇ ਚਾੜ੍ਹ ਦਿੱਤਾ ਸੀ। ਉਹ ਭੁੱਲ ਗਿਆ ਸੀ ਕਿ ਉਹ ਲੋਕਤੰਤਰ ਢੰਗ ਨਾਲ ਲੋਕਾ ਦਾ ਚੁਣਿਆ ਨੁਮਾਇੰਦਾ ਤੇ ਉਹਨਾਂ ਨੂੰ ਵੋਟਰਾਂ ਨੇ ਹਲਕੇ ਦੀ ਕਾਇਆ ਕਲਪ ਕਰਨ ਲਈ ਜਿਤਾਇਆ ਸੀ ਨਾ ਕਿ ਆਪਣੇ ਹੀ ਘਰ ਦੀ ਕਾਇਆ ਕਲਪ ਕਰਨ ਲਈ ਸਾਬਕਾ ਮੰਤਰੀ ਨੇ ਪਹਿਲਾ ਸਾਰੇ ਨਿਯਮ ਛਿੱਕੇ ਢੰਗ ਆਪਣੇ ਪੁੱਤਰ ਨੂੰ ਟਕਸਾਲੀਆਂ ਦਾ ਹੱਕ ਮਾਰ ਬੈਂਕ ਦਾ ਡਾਇਰੈਕਟਰ ਬਣਾਇਆ, ਫੇਰ ਆਪਣੇ ਰਿਤੇਦਾਰ ਭਲੇਰੀਆ ਨੂੰ ਚੇਅਰਮੈਨ ਬਣਾਇਆ ਇੰਨਾ ਹੀ ਨਹੀ ਆਪਣੇ ਜਵਾਈ ਨੂੰ ਨਿਯਮਾਂ ਤੋ ਉਲਟ ਚੱਲਕੇ ਨੌਕਰੀ ਦਿਵਾਈ ਹਾਲੇ ਹਾਈਕਮਾਂਡ ਤੋ ਪੁੱਛ ਰਿਹਾ ਮੇਰਾ ਕੀ ਕਸੂਰ ਹੈ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਵਿੱਚ ਪਏ ਅੰਦਰੂਨੀ ਕਲੇਦਾ ਉਨ੍ਹਾਂ ਨੂੰ ਕੋਈ ਲੈਣਾਂ ਦੇਣਾ ਨਹੀ ਪਰ ਜੋ ਹਰ ਕਾਂਗਰਸ ਸਰਕਾਰ ਤੇ ਪਾਰਟੀ ਦਾ ਹੋਇਆ ਉਸ ਤੋ ਅੰਦਾਜਾ ਲਾਇਆ ਜਾ ਸਕਦਾ ਕਿ ਕਾਂਗਰਸ ਦਾ ਬੇੜਾ ਖੁਦ ਆਪਣੇ ਪਾਪਾਂ ਦੇ ਭਾਰ ਨਾਲ ਡੁੱਬ ਜਾਵੇਗਾ।
ਰਾਜ ਸੱਤਾ ਦੇ ਹੰਕਾਰ, ਪਰਿਵਾਰ ਤੇ ਪੈਸੇ ਦੇ ਮੋਹ ਨੇ ਡਬੋਇਆ ਕਾਂਗੜ
ਰਾਮਪੁਰਾ ਹਲਕੇ ਦੇ ਵਿਧਾਇਕ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਿਰ ਰਾਜਸੱਤਾ ਦਾ ਹੰਕਾਰ ਐਨਾ ਚੜ੍ਹ ਗਿਆ ਸੀ ਕਿ ਉਹਨਾਂ ਨੂੰ ਆਪਣੇ ਪਰਾਏ ਦੀ ਪਹਿਚਾਣ ਹੀ ਨਹੀ ਰਹੀ ਸੀ। ਹਲਕੇ ਤੇ ਪੰਜਾਬ ਦੀਆਂ ਜੁੰਮੇਵਾਰੀਆਂ ਨੂੰ ਭੁੱਲ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਿਰਫ ਆਪਣੇ ਘਰ ਦਾ ਵਿਕਾਸ ਕਰਨ ਤੱਕ ਸੀਮਤ ਰਹਿ ਗਿਆ ਸੀ । ਇਸੇ ਕਾਰਨ ਕਾਂਗਰਸ ਦੀ ਹਾਈਕਮਾਂਡ ਨੇ ਉਸ ਨੂੰ ਬਾਹਰ ਦਾ ਰਸਤਾ ਵਿਖਾ ਕਿ  ਪੱਕਾ ਹੀ ਘਰ ਬੈਠਣ ਦਾ ਪ੍ਰਬੰਧ ਕਰ ਦਿੱਤਾ।ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਕਾਂਗੜ ਹੁਣ ਸਿਆਸੀ ਮੁਕਾਬਲੇ ਵਿਚੋਂ ਆਊਟ ਹੋ ਗਏ ਹਨ। ਹੁਣ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਨਾਲ ਰਹਿ ਗਿਆ ਹੈ ਕਿਉਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਵੱਲ ਉਤਸਾਹਿਤ ਹੋ ਰਹੇ ਹਨ ਹੁਣ ਉਹ ਸਾਬਕਾ ਮੰਤਰੀ ਕਾਂਗੜ ਨੂੰ ਮੂੰਹ ਨਹੀ ਲਾਉਣਗੇ।
ਬਲਕਾਰ ਸਿੱਧੂ ਨੇ ਕਿਹਾ ਕਿ ਜਿਹੋ ਜਿਹਾ ਮਨੁੱਖ ਬੀਜਦਾ ਉਹੀ ਹੀ ਵੱਢਦਾ ਸਾਬਕਾ ਮੰਤਰੀ ਨੇ ਹਮੇਸ਼ਾ ਮੌਕਾਪ੍ਰਸਤੀ ਦੀ ਰਾਜਨੀਤੀ ਕੀਤੀ ਆਪਣੇ ਨੇੜਲਿਆ ਨੂੰ ਖੂੰਜੇ ਲਾਇਆ ਜਿਸ ਦਾ ਖਮਿਆਜ਼ਾ ਹੁਣ ਉਹ ਖੁਦ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਜਰੂਰ ਹੋ ਸਕਦੀ ਹੈ ਪਰ ਹਨੇਰ ਨਹੀ ,ਇਸੇ ਕਾਰਨ ਝੂਠੀਆਂ ਸੁਹਾਂ ਦਾ ਸਰਾਪ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਕਾਂਗੜ  ਨੂੰ ਮਿਲ ਚੁੱਕਿਆ ਹੁਣ ਉਹ ਘਰ ਬੈਠ ਆਪਣੇ ਕੀਤੇ ਕਰਮਾ ਦਾ ਪਸਚਾਤਾਪ ਕਰਨ ਤਾਂ ਕਿ ਅਗਲੇ ਜਨਮ ਸਹਾਈ ਹੋ ਸਕੇ।
84560cookie-checkਕੈਪਟਨ ਤੇ ਕਾਂਗੜ ਹੁਣ ਘਰ ਬੈਠ ਕੇ ਚੋਣਾਂ ਤੋ ਪਹਿਲਾਂ ਕੈਪਟਨ ਨਾਲ ਰਲਕੇ ਗੁਟਕਾ ਸਹਿਬ ਦੀ ਖਾਦੀ ਝੂਠੀ ਸਹੁੰ ਦਾ ਪਸ਼ਚਾਤਾਪ ਕਰਨ ::ਬਲਕਾਰ ਸਿੱਧੂ
error: Content is protected !!