ਲੁਧਿਆਣਾ ( ਬਿਊਰੋ ) : ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ: ) ਲੁਧਿਆਣਾ ਨੇ ਦੁਗਰੀ ਮਾਰਕੀਟ ਵਿਖੇ ਵਿਨਸ ਲੇਡੀਜ਼ ਕਲੱਬ ਅਤੇ, ਕਰੀਏਟਿਵ ਲੇਡੀਜ਼ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੁਲਵਾਮਾ ਵਿੱਚ ਸ਼ਹੀਦ ਹੋਏ 40 ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ । ਆਤਮ ਨਗਰ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ ਨੇ ਸ਼ਿਰਕਤ ਕਰਦਿਆਂ 2 ਮਿੰਟ ਦਾ ਮੌਨ ਵਰਤ ਰੱਖਿਆ ਅਤੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।
ਸਮੁੱਚੀ ਮਾਰਕੀਟ ਵਿੱਚ ਮੋਮਬੱਤੀਆਂ ਜਗਾ ਕੇ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ । ਇਸ ਮੌਕੇ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਨਾਂ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ , ਜਿਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ, ਅੱਜ ਦੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਕੇਪੀ ਰਾਣਾ ਨੇ ਵੰਦੇ ਮਾਤਰਮ ਅਤੇ ਦੇਸ਼ ਭਗਤੀ ਦੇ ਗੀਤ ਗਾਉਂਦੇ ਕੈਂਡਲ ਮਾਰਚ ਵਿੱਚ ਵੀ ਸ਼ਮੂਲੀਅਤ ਕੀਤੀ ।
ਵੀਨਸ ਲੇਡੀਜ਼ ਕਲੱਬ ਦੇ ਮੁਖੀ ਹਰਨੀਤ ਸੇਠੀ ਨੇ ਕਿਹਾ ਕਿ ਅੱਜ ਕੱਲ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਸਮਾਂ ਨਹੀਂ ਮਿਲਦਾ, ਸਾਨੂੰ ਸਾਰੀਆਂ ਮਾਂ ਭੈਣਾਂ ਨੂੰ ਉਨਾਂ ਨੂੰ ਦੇਸ਼ ਦੇ ਸਹੀ ਮਾਰਗ ਅਤੇ ਦਰਸਾਉਣਾ ਚਾਹੀਦਾ ਹੈ। ਕਰੀਏਟਿਵ ਲੇਡੀਜ਼ ਕਲੱਬ ਦੇ ਵਿਨੀਤ ਅਰੋੜਾ ਨੇ ਵੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਗੀਤ ਗਾਇਆ ਅਤੇ ਸ਼ਹੀਦਾਂ ਨੂੰ ਯਾਦ ਕੀਤਾ।
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ( ਰਜਿ: ) ਲੁਧਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਨਾਂ ਬੱਚਿਆਂ ਨੂੰ ਗਿਆਨ ਦੇਣਾ ਜਿਹੜੇ ਭਟਕ ਰਹੇ ਹਨ, ਉਹ ਆਪਣੇ ਦੇਸ਼ ਦੇ ਸਭਿਆਚਾਰ ਨੂੰ ਭੁੱਲ ਰਹੇ ਹਨ । ਇਸ ਮੌਕੇ ਪੈਟਰਨ ਸਤ ਪਾਲ ਸੋਨੀ, ਕਾਨੂੰਨੀ ਸਲਾਹਕਾਰ ਕੇ ਜੀ ਸ਼ਰਮਾ, ਵਾਈਸ- ਪ੍ਰਧਾਨ ਅਰਵਿੰਦਰ ਸਰਨਾ, ਖ਼ਜਾਨਚੀ ਹਰਦੀਪ ਸਿੰਘ , ਸੰਯੁਕਤ ਸਕੱਤਰ ਰਵੀ ਕੁਮਾਰ, ਸੰਯੁਕਤ ਸਕੱਤਰ ਪਰਮਜੀਤ ਸਿੰਘ, ਬਲੁ, ਹੈਰੀ ਸ਼ਾਮਲ ਹੋਏ ।