December 22, 2024

Loading

ਚੜ੍ਹਤ ਪੰਜਾਬ ਦੀ, 

ਲੁਧਿਆਣਾ (ਰਵੀ ਵਰਮਾ)-ਸੀ.ਟੀ. ਯੂਨੀਵਰਸਿਟੀ ਵੱਲੋਂ ਅੱਜ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਨੌਜਵਾਨਾਂ ਦੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਲਈ ‘ਪੰਜਾਬ ਦੇ ਪ੍ਰੇਰਣਾਦਾਇਕ ਯੂਥ ਲੀਡਰ’ ਅਵਾਰਡ ਨਾਲ ਸਨਮਾਨਿਤ ਕੀਤਾ।ਇਹ ਪੁਰਸਕਾਰ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਬਿੰਦਰਾ ਨੂੰ ਦਿੱਤਾ ਅਤੇ ਨੌਜਵਾਨਾਂ ਵਿੱਚ ਮੁਫਤ ਖੇਡ ਕਿੱਟਾਂ ਵੰਡ ਕੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਦੀ ਉਨ੍ਹਾਂ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।ਸੁਖਵਿੰਦਰ ਸਿੰਘ ਬਿੰਦਰਾ ਨੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੋਰਡ ਵੱਲੋਂ ਸੂਬੇ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਿਕ ਇਕਾਈਆਂ ਦੇ ਸਹਿਯੋਗ ਨਾਲ ਖੇਡ ਕਿੱਟਾਂ ਵੰਡਣ ਦੀ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜ਼ਾ ਨੂੰ ਸਹੀ ਦਿਸ਼ਾ ਵਿੱਚ ਵਰਤ ਕੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।

-ਯੂਨੀਵਰਸਿਟੀ ਵੱਲੋਂ 75 ਕਿਸਮਾਂ ਦੀ ਬਿਰਯਾਨੀ ਬਣਾ ਕੇ ਲਿਮਕਾ ਬੁੱਕ ‘ਚ ਨਾਂ ਦਰਜ਼ ਕਰਾਉਣ ਦਾ ਕੀਤਾ ਉਪਰਾਲਾ

ਇਸ ਦੌਰਾਨ 75ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਸੀ.ਟੀ. ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੇਂਟ, ਏਅਰਲਾਈਨਜ਼ ਅਤੇ ਟੂਰਿਜ਼ਮ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਕੈਟਸ ਸਪਾਈਸ ਅਤੇ ਈਵੈਂਟਸ ਦੇ ਸਹਿਯੋਗ ਨਾਲ ਜਸਟ ਅਭੀ ਡੋਟ ਕਾਮ ਦੁਆਰਾ ਸਫਲਤਾਪੂਰਵਕ 75 ਕਿਸਮਾਂ ਦੀ ਬਿਰਯਾਨੀ ਬਣਾ ਕੇ ਲਿਮਕਾ ਬੁੱਕ ਆਫ਼ ਰਿਕਾਰਡ ਬਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਮਾਗਮ ਵਿੱਚ ਉੱਚ ਸਵੱਛਤਾ ਅਤੇ ਗੁਣਵੱਤਾ ਦੇ ਮਾਪੰਦਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖੋ-ਵੱਖਰੀਆਂ ਕਿਸਮਾਂ ਦੇ ਪੌਸ਼ਟਿਕ ਅਤੇ ਸਿਹਤਮੰਦ ਬਿਰਯਾਨੀ ਤਿਆਰ ਕੀਤੀ ਗਈ ਸੀ। ਇਸ ਇਵੈਂਟ ਦੌਰਾਨ ਤਿਆਰ ਕੀਤੀਆਂ ਗਈਆਂ ਕੁੱਝ ਬਿਰਿਆਨੀਆਂ ਅਵਧੀ ਵੇਗ ਬਿਰਯਾਨੀ, ਰਾਮਪੁਰ ਦੇਗੀ ਬਿਰਯਾਨੀ, ਦੂਧੀਆ ਬਿਰਯਾਨੀ, ਮਾਹੀ ਬਿਰਯਾਨੀ, ਕਾਲੀਕਟ ਚਿਕਨ ਬਿਰਯਾਨੀ ਅਤੇ ਹੋਤ ਬਹੁਤ ਸਾਰੇ ਤਿਆਰ ਕੀਤੇ ਗਏ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਪ੍ਰਦਰਸ਼ਿਤ ਕੀਤੇ ਗਏ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੇ ਚੇਅਰਮੈਨ ਸੁਖਵਿੰਦਰ ਬਿੰਦਰਾ, ਜ਼ਿਲ੍ਹਾ ਕੋਆਰਡੀਨੇਟਰ ਨਿਤਿਨ ਟੰਡਨ, ਇੰਡਿਅਨ ਸਪਲੈਡੀਡ ਦੇ ਮਾਲਿਕ ਡਾ.ਸ਼ੈਫ਼ ਇਜ਼ਤ ਹੁਸੈਨ, ਇੰਡੀਅਨ ਯੰਗ ਸ਼ੈਫ਼ ਐਸੋਸੀਏਸ਼ਨ ਦੇ ਵੀ.ਪੀ. ਸ਼ੈਫ਼ ਸੰਜੇ ਠਾਕੁਰ, ਸ਼ੈਫ ਜਪ ਵੀਰ ਅਤੇ ਹੋਰ ਵੀ ਸ਼ਾਮਲ ਸਨ।
ਇਸ ਮੌਕੇ ਸਕੂਲ ਆਫ਼ ਹੋਟਲ ਮੈਨੇਜਮੇਂਟ ਦੇ ਪ੍ਰੋਫੈਸ (ਡਾ.) ਡੀਨ ਵਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਬਿਰਯਾਨੀ ਦੀਆਂ ਜ਼ਿਆਦਾਤਰ ਕਿਸਮਾਂ ਤਿਆਰ ਕਰਨ ਪਿੱਛੇ ਮੁੱਖ ਵਿਚਾਰ ਆਜ਼ਾਦੀ ਦਿਵਸ ਨੂੰ ਨਵੇਂ ਅਤੇ ਵਿਲੱਖਣ ਤਰੀਕੇ ਨਾਲ ਮਨਾਉਣਾ ਹੈ। ਇਸ ਸਮਾਗਾਮ ਨੂੰ ਦੇਖਣ ਲਈ ਦਿੱਲੀ, ਚੰਡੀਗੜ੍ਹ, ਲੁਧਿਆਣਾ, ਦੇਹਰਾਦੂਨ, ਸ਼ਿਮਲਾ ਦੇ ਬਹੁਤ ਸਾਰੇ ਸ਼ੈੱਫ ਹਾਜ਼ਰ ਸਨ।
ਰਿਕਾਰਡ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਕੋਸ਼ਿਸ਼ ਦੀ ਸਰਕਾਰੀ ਅਧਿਕਾਰੀਆਂ ਦੁਆਰਾ ਤਸਦੀਕ ਕੀਤੀ ਗਈ ਹੈ। ਰਿਕਾਰਡ ਦੀ ਸਫਲ ਕੋਸ਼ਿਸ਼ ਦੇ ਦਸਤਾਵੇਜ਼ ਰਿਕਾਰਡ ਦੀ ਅਥਾਰਟੀ ਨੂੰ ਰਿਕਾਰਡ ਦੀ ਲਿਮਕਾ ਬੁੱਕ ਵਿੱਚ ਸ਼ਾਮਲ ਕਰਨ ਲਈ ਪ੍ਰਦਾਨ ਕੀਤੇ ਗਏ ਹਨ।ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਟੀਮ ਸਕੂਲ ਆਫ਼ ਹੋਟਲ ਮੈਨੇਜਮੇਂਟ, ਏਅਰਲਾਈਨਜ਼ ਅਤੇ ਟੂਰਿਜ਼ਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਚਾਵਰ ਦਾ ਇੱਕ ਵੱਡਾ ਉਤਪਾਦਕ ਅਤੇ ਨਿਰਯਾਤਕਾਰ ਹੈ ਜੋ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

72890cookie-checkਸੀ.ਟੀ. ਯੂਨੀਵਰਸਿਟੀ ਵੱਲੋਂ ਸੁਖਵਿੰਦਰ ਸਿੰਘ ਬਿੰਦਰਾ ‘ਪੰਜਾਬ ਦੇ ਇੰਸਪਾਇਰਿੰਗ ਯੂਥ ਲੀਡਰ’ ਅਵਾਰਡ ਨਾਲ ਸਨਮਾਨਿਤ
error: Content is protected !!