November 22, 2024

Loading

 ਚੜ੍ਹਤ ਪੰਜਾਬ ਦੀ
ਮਹਾਰਾਜ, 10 ਫਰਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦ ਕਈ ਦਹਾਕਿਆਂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਬਲਵੰਤ ਸਿੰਘ ਸਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ ।ਮਲੂਕਾ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਵਰਕਰਾਂ ਨੂੰ ਅਣਗੌਲਿਆ ਕਰਨਾ ਹਮੇਸ਼ਾ ਮਹਿਕਦਾ ਪੈਂਦਾ ਹੈ ।
ਕਾਂਗਰਸੀ ਵਿਧਾਇਕ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ।ਜਿੱਥੇ ਸਾਬਕਾ ਮਾਲ ਮੰਤਰੀ ਵਿਕਾਸ ਪੱਖੋਂ ਹਲਕੇ ਵਿੱਚ ਕੋਈ ਵੀ ਉਪਲਬਧੀ ਦਰਜ ਨਹੀਂ ਕਰਵਾ ਸਕਿਆ ਉਥੇ ਹੀ ਟਕਸਾਲੀ ਕਾਂਗਰਸੀਆਂ ਨੂੰ ਵੀ ਨਿਰਾਸ਼ ਕੀਤਾ।ਵਰਕਰਾਂ ਦੇ ਨਾਲ ਨਾਲ ਕਾਂਗਰਸ ਦੇ ਕਈ ਵੱਡੇ ਆਗੂ ਵੀ  ਇੱਕ ਇੱਕ ਕਰਕੇ ਕਾਂਗੜ ਦਾ ਸਾਥ ਛੱਡਦੇ ਜਾ ਰਹੇ ਹਨ।ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ  ਵੱਲੋਂ ਹਲਕੇ ਦੇ ਕਰਵਾਏ ਗਏ ਵਿਕਾਸ ਨੂੰ ਮੁੱਖ ਰੱਖਦਿਆਂ ਲੋਕ ਅਕਾਲੀ ਬਸਪਾ ਗੱਠਜੋੜ ਨੂੰ ਸਮਰਥਨ ਦੇ ਰਹੇ ਹਨ।ਸਰਾਂ ਪਰਿਵਾਰ 20 ਸਾਲ   ਕਾਂਗਰਸ ਨਾਲ ਜੁੜੇ ਰਹੇ।ਕਾਂਗੜ ਦੀ ਹਲਕਾ ਅਤੇ ਟਕਸਾਲੀ ਪਰਿਵਾਰਾਂ ਪ੍ਰਤੀ ਨਕਾਰਤਮਿਕ ਸੋਚ ਕਾਰਨ ਉਹ   ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ।ਮਲੂਕਾ ਨੇ ਕਿਹਾ ਕਿ ਸਰਾਂ ਪਰਿਵਾਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਸਿਆਸੀ ਮਜ਼ਬੂਤੀ ਮਿਲੇਗੀ । ਇਸ ਮੌਕੇ ਮਲੂਕਾ ਨੇ ਹਰਦੀਪ ਸਿੰਘ ਬੰਗੀ  ਤੇ ਮਹਿਰਾਜ ਦੀ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਦਾ ਵੀ ਧੰਨਵਾਦ ਕੀਤਾ ।
105750cookie-checkਮਹਿਰਾਜ ਦੇ ਟਕਸਾਲੀ ਪਰਿਵਾਰ ਦੀ ਕਾਂਗਰਸ ਨੂੰ ਬਾਏ ਬਾਏ ,ਗੁਰਪ੍ਰੀਤ ਮਲੂਕਾ ਦੀ ਅਗਵਾਈ ਚ ਅਕਾਲੀ ਦਲ ਚ ਸ਼ਾਮਲ 
error: Content is protected !!