ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 28 ਅਪ੍ਰੈਲ – ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਉਨਾਂ ਨਵੀ ਪਿਰਤ ਤੇ ਸਲਾਘਾਯੋਗ ਕਦਮ ਚੁੱਕਦਿਆ ਸਿਵਲ ਹਸਪਤਾਲ ਅੰਦਰ ਦਵਾਈਆਂ ਦਾ ਬੈਂਕ ਨਾਮਕ ਬਾਕਸ ਲਗਾ ਦਿੱਤੇ ਹਨ। ਐਸ.ਐਮ.ਓ ਹਰਿੰਦਰਪਾਲ ਸਿੰਘ ਨੇ ਹਸਪਤਾਲ ਅੰਦਰ ਆਉਦੇ ਮਰੀਜਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰ ਅੰਦਰ ਫਾਲਤੂ ਪਈਆ ਦਵਾਈਆਂ ਜੋ ਕਿ ਵਰਤੋਂ ਚ ਨਾ ਆਉਦੀਆ ਹੋਣ ਤੇ ਮੈਡੀਕਲ ਤੇ ਵੀ ਵਾਪਸ ਨਾ ਹੁੰਦੀਆਂ ਹੋਣ, ਨੂੰ ਹਸਪਤਾਲ ਅੰਦਰ ਲਗਾਏ ਦਵਾਈਆਂ ਦੇ ਬੈਂਕ ਵਾਲੇ ਡੱਬੇ ਚ ਪਾਓ।
ਉਨਾਂ ਕਿਹਾ ਕਿ ਜਿੱਥੇ ਇਹ ਦਵਾਈਆਂ ਲੋੜਵੰਦਾ ਦੇ ਕੰਮ ਆ ਸਕਦੀਆਂ ਹਨ ਉੱਥੇ ਹੀ ਫਾਲਤੂ ਦਵਾਈਆਂ ਨੂੰ ਖੁੱਲੀ ਜਗਾ ਤੇ ਸੁੱਟਣਾ ਬਹੁਤ ਘਾਤਕ ਹੈ ਕਿਉਕਿ ਕਈ ਵਾਰ ਇਹ ਦਵਾਈਆਂ ਪਸ਼ੂ ਖਾ ਲੈਂਦੇ ਹਨ। ਜੋ ਕਿ ਨੁਕਸਾਨ ਦੇਹ ਹੈ। ਜੈ ਬੰਮ ਬੋਲਾ ਕਾਵੜ ਸੰਘ ਦੇ ਆਗੂ ਮੱਖਣ ਬੱਲੋ ਨੇ ਇਸ ਨਵੇਂ ਉਪਰਾਲੇ ਦੀ ਹਸਪਤਾਲ ਦੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਲਤੂ ਦਵਾਈਆਂ ਇਕੱਤਰ ਕਰਨ ਲਈ ਮੁੰਬਈ ਦੇ ਵੱਡੇ ਪ੍ਰਾਈਵੇਟ ਹਸਪਤਾਲਾ ਵਿਚ ਦਵਾਈਆਂ ਜਮਾਂ ਕਰਨ ਦੇ ਬੈਂਕ ਲੱਗੇ ਹੋਏ ਹਨ। ਜਿਸ ਦਾ ਅਨੇਕਾ ਲੋਕ ਫਾਇਦਾ ਲੈ ਚੁੱਕੇ ਹਨ।
ਅੱਜ ਕੁੱਝ ਲੋਕਾਂ ਨੇ ਫਾਲਤੂ ਪਈਆ ਦਵਾਈਆਂ ਨੂੰ ਇਸ ਬਾਕਸ ਵਿੱਚ ਪਾ ਕੇ ਮੁਹਿੰਮ ਦਾ ਆਗਾਜ ਕੀਤਾ। ਇਸ ਮੌਕੇ ਡਾ. ਅਸ਼ੀਸ ਬਜਾਜ, ਡਾ. ਵਿਸ਼ਵ ਕੌਸ਼ਲ, ਡਾ. ਮਨਿੱਤਪਾਲ ਸਿੰਘ, ਚੀਫ ਫਾਰਮਾਸਿਸ਼ਟ ਸੁਖਵਿੰਦਰ ਸਿੰਘ, ਫਾਰਮਾਸਿਸਟ ਦੀਪਕ ਕੁਮਾਰ, ਰਵੀ ਕੁਮਾਰ, ਖੁਸ਼ਵਿੰਦਰ ਪਾਲ, ਅੰਕੁਸ਼ ਗਰਗ, ਗਗਨਜੀਤ ਸਿੰਘ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
1501200cookie-checkਸਿਵਲ ਹਸਪਤਾਲ ਅੰਦਰ “ਦਵਾਈਆਂ ਦਾ ਬੈਂਕ” ਲਗਾ ਕੇ ਡਾ. ਹਰਿੰਦਰਪਾਲ ਸਿੰਘ ਨੇ ਪਾਈ ਨਵੀਂ ਪਿਰਤ