ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 25 ਅਕਤੂਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) : ਭੱਠਾ ਮਜਦੂਰ ਯੂਨੀਅਨ ਬਲਾਕ ਰਾਮਪੁਰਾ ਵੱਲੋਂ ਅੱਜ ਛੇਵੇਂ ਦਿਨ ਬਾਬਾ ਰਾਮਦੇਵ, ਟੇਕ ਚੰਦ ਬੀ.ਕੇ.ਓ, ਬੀ.ਕੇ.ਓ ਐਸ. ਐਲ ਲਾਲੀ,, ਹਰੀ ਓਮ ਬੀ.ਕੇ.ਓ.ਅਤੇ ਬੀ.ਕੇ.ਓ ਹਰਗੋਬਿੰਦ ਜੀ.ਐਚ.ਜੀ ਆਦਿ ਭੱਠਿਆਂ ਤੇ ਆਪਣੀਆਂ ਮੰਗਾਂ ਮਨਾਉਣ ਲਈ ਇਹਨਾਂ ਦੀ ਵਿਕਰੀ ਅਤੇ ਪਥੇਰ ਦਾ ਕੰਮ ਬੰਦ ਕਰਕੇ ਪੱਕੇ ਮੋਰਚੇ ਲਾਏ ਹੋਏ ਹਨ।
ਭੱਠਾ ਮਜਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਫੂਲ, ਸੈਕਟਰੀ ਜਰਨੈਲ ਸਿੰਘ ਫੂਲ, ਸੁਖਦੇਵ ਸਿੰਘ ਰਾਮਪੁਰਾ, ਹਰਦੀਪ ਸਿੰਘ ਰਾਮਪੁਰਾ, ਇਕਬਾਲ ਸਿੰਘ ਰਾਮਪੁਰਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਜਗਦੀਸ਼ ਸਿੰਘ ਰਾਮਪੁਰਾ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਭੱਠਾ ਮਜਦੂਰਾਂ ਦੀ ੳਜਰਤ ਵਿਚ ਦੋ ਸਾਲਾਂ ਤੋ ਕੋਈ ਵੀ ਵਾਧਾ ਨਹੀ ਕੀਤਾ ਗਿਆ ਸਗੋਂ ਮਜਦੂਰਾਂ ਦੀ ਉਜਰਤ ਵਿਚ ਕੱਟ ਲਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੋਈ ਵੀ ਮਹਿੰਗਾਈ ਭੱਤੇ ਦੀ ਕਿਸਤ ਨਹੀ ਦਿੱਤੀ ਜਾ ਰਹੀ ਭੱਠਾ ਮਜਦੂਰਾਂ ਨੂੰ ਪੂਰੀ ਮਿਹਨਤ ਨਾ ਮਿਲਣ ਕਰਕੇ ਮਹਿੰਗਾਈ ਕਾਰਨ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਮਹਿੰਗਾਈ ਹਰ ਰੋਜ ਵਧ ਰਹੀ ਹੈ ਤੇ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਜਰੂਰੀ ਵਸਤਾਂ ਦੀਆ ਕੀਮਤਾਂ ਵਿਚ ਅਥਾਹ ਵਾਧਾ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਹੈ ਕਿ ਮਜਦੂਰੀ ਰੇਟਾਂ ਵਿਚ ਵਾਧਾ ਕੀਤਾ ਜਾਵੇ ਅਤੇ ਮਹਿੰਗਾਈ ਨੂੰ ਨੱਥ ਪਾਈ ਜਾਵੇ। ਉਨ੍ਹਾ ਕਿਹਾ ਕਿ ਭੱਠਾ ਮਜਦੂਰਾਂ ਨੂੰ ਕੱਚੀ ਇੱਟ ਤਿਆਰ ਕਰਨ ਦਾ ਜੋ ਪਹਿਲਾ ਰੇਟ ਮਿਲਦਾ ਸੀ ਭੱਠਾ ਮਾਲਕਾਂ ਵੱਲੋਂ ਉਸ ਵਿੱਚੋਂ ਵੀ ਢਾਈ ਸੌ ਰੁਪਏ ਦਾ ਕੱਟ ਲਾਇਆ ਜਾ ਰਿਹਾ ਹੈ ਇਹ ਕਟੌਤੀ ਬੰਦ ਕੀਤੀ ਜਾਵੇ। ਭੱਠਿਆਂ ਤੇ ਮਜਦੂਰਾਂ ਨੂੰ ਪੀਣ ਯੋਗ ਪਾਣੀ ਨਹੀ ਮਿਲ ਰਿਹਾ, ਔਰਤਾਂ ਲਈ ਪਖਾਨੇ ਨਹੀ ਬਣਾਏ, ਪੰਜ ਸਾਲਾਂ ਤੋ ਗਰਮ ਤੇ ਠੰਡੀਆ ਵਰਦੀਆਂ ਨਹੀ ਦਿੱਤੀਆਂ ਜਾ ਰਹੀਆਂ। ਆਗੂਆਂ ਨੇ ਮੰਗ ਕੀਤੀ ਕਿ ਇਹ ਸਾਰੀਆਂ ਸਹੂਲਤਾਂ ਦਿਤੀਆਂ ਜਾਣ ਭੱਠਾ ਮਾਲਕਾਂ ਵੱਲੋ ਭੱਠਾ ਮਜਦੂਰਾਂ ਦੀ ਪ੍ਰਾਵੀਡੈਂਟ ਫੰਡ ਦੀ ਕਟੌਤੀ ਨਹੀ ਕੀਤੀ ਜਾ ਰਹੀ ਇਹ ਕਟੌਤੀ ਕੀਤੀ ਜਾਵੇ ਅਤੇ ਮਜਦੂਰਾਂ ਦੀ ਹਾਜ਼ਰੀ ਲਈ ਹਾਜਰੀ ਰਜਿਸਟਰ ਲਗਾਇਆ ਜਾਵੇ। ਇਸ ਮੌਕੇ ਜੋਰਾ ਸਿੰਘ ਫੂਲ, ਰਮਨ ਸਿੰਘ ਰਾਮਪੁਰਾ, ਸੁਖਵਿੰਦਰ ਸਿੰਘ ਰਾਮਪੁਰਾ ਅਤੇ ਕੁੱਕੂ ਸਿੰਘ ਰਾਮਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰ ਹਾਜ਼ਰ ਸਨ।
883710cookie-check ਭੱਠਾ ਮਜ਼ਦੂਰ ਯੂਨੀਅਨ ਦਾ ਧਰਨਾ ਛੇਵੇਂ ਦਿਨ ਵਿੱਚ ਹੋਇਆ ਦਾਖਲ