ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 21 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ): ਭੱਠਾ ਮਜ਼ਦੂਰ ਯੂਨੀਅਨ ਦੇ ਜਗਸੀਰ ਸਿੰਘ ਫੂਲ ਤੇ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਦੂਜੇ ਦਿਨ ਵੱਖ ਵੱਖ ਭੱਠਿਆਂ ਤੇ ਫੂਲ ਤੋਂ ਢਪਾਲੀ ਰੋਡ ਤੇ ਸ੍ਰੀ ਗਨੇਸ਼ ਬੀ.ਕੇ.ਓ, ਮੌੜ ਤੋ ਕੋਟੜਾ ਰੋਡ ਬਾਬਾ ਰਾਮਦੇਵ, ਟੇਕ ਚੰਦ ਪਿੱਥੋਂ ਰੋਡ ਬੀ.ਕੇ.ਓ, ਐੱਸ.ਐੱਲ.ਲਾਲੀ ਸੋਹਣ, ਧਿੰਗਡ਼ ਰੋਡ ਹਰੀਓਮ ਬੀ.ਕੇ.ਓ ਅਤੇ ਗਿੱਲ ਕਲਾਂ ਰੋਡ ਵਾਲਾ ਭੱਠਾ ਹਰਗੋਬਿੰਦ ਜੀ.ਐੱਚ.ਜੀ ਭੱਠਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਮਨਾਉਣ ਦੀ ਖਾਤਰ ਇਨ੍ਹਾਂ ਦੀ ਵਿਕਰੀ ਅਤੇ ਪਥੇਰ ਬੰਦ ਕਰਕੇ ਪੱਕੇ ਮੋਰਚੇ ਲਾਏ ਹੋਏ ਹਨ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਸੇਲਬਰਾਹ ਅਤੇ ਜਗਸੀਰ ਸਿੰਘ ਮਹਿਰਾਜ ਨੇ ਕਿਹਾ ਕਿ ਭੱਠਾ ਮਜ਼ਦੂਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਵੱਖ ਵੱਖ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਅੱਜ ਤੱਕ ਪ੍ਰਸ਼ਾਸਨ ਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਜਿਨ੍ਹਾਂ ਵਿੱਚ ਵਿਸ਼ੇਸ਼ ਮੰਗਾਂ ਦੋ ਸਾਲਾਂ ਤੋਂ ਬੰਦ ਪਿਆ ਮਜ਼ਦੂਰਾਂ ਦਾ ਸਰਕਾਰੀ ਰੇਟ ਜਾਰੀ ਕੀਤਾ ਜਾਵੇ। ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਵਾਪਸ ਕੀਤੀਆਂ ਜਾਣ ਮਜ਼ਦੂਰਾਂ ਲਈ ਸਾਫ਼ ਸੁਥਰੇ ਪਾਣੀ, ਸਿਹਤ ਸੰਬੰਧੀ ਬੀਮਾ ਤੇ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਵੇ ਅਤੇ ਭੱਠਾ ਤੇ ਗਾਰਾ ਬਣਾਉਣ ਲਈ ਲਿਆਂਦੀ ਮਸ਼ੀਨ ਬੰਦ ਕੀਤੀ ਜਾਵੇ ਨੂੰ ਲੈ ਕੇ ਲਗਾਤਾਰ ਮੋਰਚੇ ਤੇ ਡਟੇ ਹੋਏ ਹਨ।
ਭੱਠਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿ ਜਦੋਂ ਤਕ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਭੱਠੇ ਮਜ਼ਦੂਰਾਂ ਦੇ ਖ਼ਿਲਾਫ਼ ਕੋਈ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭੱਠੇ ਤੇ ਬੈਠੇ ਮਜ਼ਦੂਰਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰ ਭੱਠਾ ਮਾਲਕ ਤੇ ਪ੍ਰਸ਼ਾਸਨ ਹੋਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭੋਲਾ ਸਿੰਘ ਫੂਲ, ਮੱਘਰ ਸਿੰਘ ਫੂਲ, ਡੀਸੀ ਰਾਮਪੁਰਾ, ਕੁੱਕੂ ਰਾਮਪੁਰਾ, ਅੰਮ੍ਰਿਤਪਾਲ ਧਿੰਗੜ, ਰਮਨ ਰਾਮਪੁਰਾ, ਜਗਸੀਰ ਵਿਦਿਆਲਾ ਨਿੱਕਾ ਵਿਦਿਆਲਾ, ਗੁਰਦੇਵ ਫੂਲ ਆਦਿ ਹਾਜ਼ਰ ਸਨ।
879410cookie-checkਭੱਠਾ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ