Categories Illegal MiningPunjabi NewsShut down

ਨਾਜਾਇਜ਼ ਮਾਈਨਿੰਗ ਦੀ ਆਡ਼ ਵਿਚ ਜਬਰੀ ਬੰਦ ਕੀਤੀ ਮਸ਼ੀਨਰੀ ਛਡਾਉਣ ਲਈ ਥਾਣੇ ਦੇ ਦੋਹੇ ਗੇਟ ਕੀਤੇ ਬੰਦ– ਕਿਸਾਨ ਆਗੂ

 ਚੜ੍ਹਤ ਪੰਜਾਬ ਦੀ
ਮਾਨਸਾ,(ਪ੍ਰਦੀਪ ਸ਼ਰਮਾ): ਅੱਜ ਭੀਖੀ ਵੱਲੋਂ ਪੰਜ ਕਿਸਾਨ ਜਥੇਬੰਦੀਆਂ ਨੇ ਭਾਰੀ ਇਕੱਠ ਕਰਕੇ ਜਿਸ ਵਿਚ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਪਾਇਆ ਤਾਪਮਾਨ 40 ਡਿਗਰੀ ਤੋਂ ਪਾਰ ਸੀ ਪਰ ਕਿਰਤੀ ਲੋਕਾਂ ਨੇ ਏਕੇ ਦਾ ਸਬੂਤ ਦਿੱਤਾ ਕਿਉਂਕਿ 29 ਮਾਰਚ ਨੂੰ ਪਿੰਡ ਮੋਜੋ ਤੋਂ ਭੀਖੀ ਥਾਣੇ ਦੇ ਐਸਐਚਓ ਵੱਲੋਂ ਨਾਜਾਇਜ਼ ਮਾਈਨਿੰਗ ਦੇ ਕਾਨੂੰਨ ਦੀ ਆੜ ਵਿੱਚ ਤਿੰਨ ਟਰੈਕਟਰ ਇਕ ਟਰਾਲੀ ਇਕ ਜੇ ਸੀ ਬੀ ਥਾਣਾ ਭੀਖੀ ਵਿੱਚ ਬੰਦ ਕੀਤੇ ਹੋਏ ਹਨਇਨ੍ਹਾਂ ਨੂੰ ਛੁਡਾਉਣ ਲਈ ਅੱਜ 9 ਵੇ ਦਿਨ ਥਾਣਾ ਭੀਖੀ ਦਾ ਘਿਰਾਓ ਕੀਤਾ ਹੋਇਆ ਹੈ ਅੱਜ ਭੀਖੀ ਥਾਣੇ ਦੇ ਦੋਹਾਂ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ 18 ਅਪ੍ਰੈਲ ਨੂੰ ਡੀਐਸਪੀ ਮਾਨਸਾ ਦੇ ਦਿਤੇ ਭਰੋਸੇ ਸੜਕ ਜਾਮ ਖੋਲਿਆ ਗਿਆ ਸੀ ਅੱਜ ਤੱਕ ਕਿਸਾਨਾਂ ਦੀ ਮਸੀਨਰੀ ਨਹੀਂ ਛੱਡੀ ਗਈ ਜਿਸ ਕਰਕੇ ਮਜਬੂਰਨ ਥਾਣੇ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਅਜੇ ਤੱਕ ਪੁਲਿਸ ਪ੍ਰਸਨ ਕੋਈ ਧਿਆਨ ਨਹੀਂ ਦਿੱਤਾ
ਅੱਜ ਬੁਲਾਰਿਆਂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਜਬਰੀ ਬੰਦ ਕੀਤੀ ਮਸ਼ੀਨਰੀ ਤੁਰੰਤ ਛੱਡੀ ਜਾਵੇ ਨਹੀਂ ਤਾ ਕੱਲ੍ਹ ਨੂੰ ਸਹਿਤ ਮੰਤਰੀ ਵਿਜੈ ਸਿਗਲਾ ਦੀ ਕੋਠੀ ਦਾ ਅਣਮਿੱਥੇ ਸਮੇਂ ਤੱਕ ਘਿਰਾਓ ਕੀਤਾ ਜਾਵੇਗਾਮੌਕੇ ਤੇ ਬੀ ਕੇ ਯੂ ਡਕੌਂਦਾ ਦੇ ਜਿਲ੍ਹਾ ਸੈਕਟਰੀ ਮਹਿੰਦਰ ਸਿੰਘ ਭੈਣੀਬਾਘਾ ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਬੋੜਾ ਬਾਲ ਜਮਹੂਰੀ ਕਿਸਾਨ ਸਭਾ ਦੇ ਮੈਜਰ ਸਿੰਘ ਦੂਲੋਵਾਲ ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਭੀਖੀ ਤੋਂ ਇਲਾਵਾ ਬਲਵਿੰਦਰ ਸ਼ਰਮਾ ਖਿਆਲਾ ਮਨਜੀਤ ਉਲਕ ਹਰਦੇਵ ਸਿੰਘ ਰਾਠੀ ਰਾਜਪਾਲ ਅਲੀਸ਼ੇਰ ਪੱਪੀ ਮਾਖਾ ਸੱਤਪਾਲ ਵਰੇ ਆਦਿ ਨੇ ਸੰਬੋਧਨ ਕੀਤਾ।
115680cookie-checkਨਾਜਾਇਜ਼ ਮਾਈਨਿੰਗ ਦੀ ਆਡ਼ ਵਿਚ ਜਬਰੀ ਬੰਦ ਕੀਤੀ ਮਸ਼ੀਨਰੀ ਛਡਾਉਣ ਲਈ ਥਾਣੇ ਦੇ ਦੋਹੇ ਗੇਟ ਕੀਤੇ ਬੰਦ– ਕਿਸਾਨ ਆਗੂ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)