ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 23 ਮਾਰਚ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧ ਵਿੱਚ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਐਸ.ਕੇ. ਐਸ਼ ਵੈਲਫ਼ੇਅਰ ਸੁਸਾਇਟੀ, ਖੱਤਰੀ ਸਭਾ, ਆਸ਼ਾ ਫਾਊਂਡੇਸ਼ਨ, ਸਾਕਯ ਸਮਾਜ ਵੈਲਫ਼ੇਅਰ ਸੁਸਾਇਟੀ, ਮੈਂ ਭਗਤ ਸਿੰਘ ਸੋਸਾਇਟੀ ਰਾਮਪੁਰਾ ਦੇ ਸਹਿਯੋਗ ਨਾਲ ਕੈਂਪ ਵਿੱਚ ਸਵੈਇਛਕ 108 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਹ ਖੂਨ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਵੱਲੋਂ ਇਕੱਤਰ ਕੀਤਾ ਗਿਆ। ਸੁਖਮੰਦਰ ਸਿੰਘ ਚੱਠਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉਸ ਤੋਂ ਬਾਅਦ ਕੈਂਪ ਦਾ ਉਦਘਾਟਨ ਕੀਤਾ ਗਿਆ।
ਇਸ ਮੋਕੇ ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਦੇ ਐਮ.ਐਲ.ਏ ਬਲਕਾਰ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਖੂਨਦਾਨੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਆਮ ਰਾਜੂ ਜੇਠੀ, ਨਰੇਸ਼ ਕੁਮਾਰ ਬਿੱਟੂ, ਮਨੋਜ ਕੁਮਾਰ, ਅਮਰਨਾਥ ਬਾਂਸਲ, ਲੇਖ ਰਾਜ, ਗੋਲਡੀ ਵਰਮਾ,ਆਰ.ਐੱਸ.ਜੇਠੀ ਆਦਿ ਹਾਜ਼ਰ ਸਨ।
1110110cookie-checkਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ