
5 total views , 1 views today
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 20 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਪੈਂਥਰਜ ਕਲੱਬ ਵਿਖੇ ਸ਼੍ਰੋਮਣੀ ਯੂਥ ਅਕਾਲੀ ਬਾਦਲ ਦੇ ਸ਼ਹਿਰੀ ਪ੍ਰਧਾਨ ਸ਼ੁਸ਼ੀਲ ਕੁਮਾਰ ਆਸ਼ੂ ਵੱਲੋਂ ਆਪਣੇ ਜਨਮ ਦਿਨ ਦੀ ਖੂਸ਼ੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਖੂਨਦਾਨ ਲਹਿਰ ਦੇ ਮੋਢੀ ਪ੍ਰੀਤਮ ਸਿੰਘ ਦੇ ਬੇਟੇ ਮਨੋਹਰ ਸਿੰਘ ਨੇ 53ਵੀਂ ਵਾਰ ਖੂਨਦਾਨ ਕਰਕੇ ਜਿੱਥੇ ਆਪਣੇ ਪਿਤਾ ਪ੍ਰੀਤਮ ਸਿੰਘ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਸਦਕਾ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਉਥੇ ਖੂਨਦਾਨੀਆਂ ਚ ਖੂਨਦਾਨ ਕਰਨ ਦਾ ਜੋਸ਼ ਪੈਦਾ ਕੀਤਾ ਤਾਂ ਜੋ ਕਿਸੇ ਲੋੜਵੰਦ ਮਰੀਜ਼ ਨੂੰ ਖੂਨਦਾਨ ਕਰਕੇ ਅਨਮੋਲ ਜਿੰਦਗੀ ਨੂੰ ਬਚਾਇਆ ਜਾ ਸਕੇ।
ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਦੀ ਟੀਮ ਦੇ ਮੋਹਰੀ ਡਾਕਟਰ ਅਜੀਤ ਚੌਧਰੀ ਦੀ ਅਗਵਾਈ ਚ 69 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਹੈਪੀ ਬਾਂਸਲ, ਪਿੰ੍ਰਸ ਨੰਦਾ, ਕਰਮਜੀਤ ਸਿੰਘ ਰਾਮਗੜੀਆ, ਅਰੁਣ ਕੁਮਾਰ, ਪ੍ਰਦੀਪ ਗਰਗ, ਨਿਰਮਲ ਸਿੰਘ ਬੁਰਜ ਗਿੱਲ, ਸੁਰਿੰਦਰ ਗਰਗ,ਪਵਨ ਮਹਿਤਾ ਆਦਿ ਹਾਜਰ ਸਨ।
833410cookie-checkਖੂਨਦਾਨ ਕੈਂਪ ਲਾਕੇ ਮਨਾਇਆ ਜਨਮ ਦਿਨ