ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 14 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਖੱਤਰੀ ਸਭਾ ਵੱਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਹੀਦੀ ਦਿਹਾੜੇ ਅਤੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਸਭਾ ਦੇ ਪ੍ਰਧਾਨ ਰਜਨੀਸ਼ ਕਰਕਰਾ ਦੀ ਅਗਵਾਈ ਵਿੱਚ ਸਥਾਨਕ ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਵਿਖੇ ਲਗਾਇਆ ਜਾਵੇਗਾ। ਜਿਸ ਦੀ ਸੁਰੂਆਤ ਮੁੱਖ ਮਹਿਮਾਨ ਗੁਰਦਰਸ਼ਨ ਦੁੱਗਲ ਨੇ ਰਿਬਨ ਕੱਟ ਕੇ ਕੀਤੀ। ਸਿਵਲ ਸ਼ਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਵਿਸ਼ੇਸ ਮਹਿਮਾਨ ਵੱਜੋ ਸ਼ਾਮਲ ਹੋਏ। ਖੱਤਰੀ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਧੀਰ ਤੇ ਪੀ.ਆਰ.ਓ ਨਰੇਸ਼ ਤਾਂਗੜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਬਲੱਡ ਬੈਂਕ ਦੀ ਇੰਚਾਰਜ਼ ਡਾ. ਸਵੀਟੀ ਗੋਇਲ ਦੀ ਅਗਵਾਈ ਵਿੱਚ ਸਵੈ-ਇੱਛਕ 55 ਯੂਨਿਟ ਖੂਨਦਾਨ ਕਰਵਾਇਆ ਗਿਆ। ਉਨਾਂ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਪਤੀ ਪਤਨੀ ਨੇ ਖੂਨਦਾਨ ਕੀਤਾ ਉੱਥੇ ਅੋਰਤਾਂ ਨੇ ਵੀ ਇਸ ਕੈਂਪ ਵਿੱਚ ਵੱਧ ਚੜ ਕੇ ਖੂੂਨਦਾਨ ਕੀਤਾ।
ਕੈਂਪ ਦੌਰਾਨ ਸਿਵਲ ਸਰਜਨ ਬਠਿੰਡਾ ਡਾ. ਤੇਜ਼ਵੰਤ ਸਿੰਘ ਢਿੱਲੋ, ਐਸ.ਐਮ.ਓ ਆਰ.ਪੀ.ਸਿੰਘ, ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਤੇ ਮੁੱਖ ਮਹਿਮਾਨ ਗੁਰਦਰਸ਼ਨ ਦੁੱਗਲ ਵੱਲੋਂ ਵਾਤਾਵਰਣ ਦੀ ਸੁੱਧਤਾ ਲਈ ਪੁਨਰਜੋਤੀ ਆਈ ਡੋਨੇਸ਼ਨ ਹਸਪਤਾਲ ਵਿਖੇ ਪੌਦੇ ਵੀ ਲਗਾਏ ਗਏ। ਸਿਵਲ ਸਰਜ਼ਨ ਢਿੱਲੋ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਹੋ ਰਹੀ ਹੈ ਤੇ ਖੱਤਰੀ ਸਭਾ ਵੱਲੋਂ ਲਗਾਏ ਇਸ ਕੈਂਪ ਅਤੇ ਖੂਨਦਾਨੀਆਂ ਦੀ ਨਗਰੀ ਨਾਲ ਮਸ਼ਹੂਰ ਰਾਮਪੁਰਾ ਫੂਲ ਦੇ ਖੂਨਦਾਨੀਆਂ ਦੀ ਮੱਦਦ ਨਾਲ ਬਲੱਡ ਬੈਂਕ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ। ਖੱਤਰੀ ਸਭਾ ਦੇ ਸਕੱਤਰ ਸੁਰਿੰਦਰ ਧੀਰ ਨੇ ਦੱਸਿਆ ਕਿ ਜਲਦ ਹੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਹਿਰਾਂ ਵੱਲੋਂ ਤਿਆਰ ਕੀਤੀ ਕੋਵਿਡ ਸੀਲ ਵੈਕਸੀਨੇਸ਼ਨ ਦਾ ਕੈਂਪ ਵੀ ਲਗਾਇਆ ਜਾਵੇਗਾ। ਖੂਨਦਾਨ ਕਰਨ ਵਾਲੇ ਵਿਅਕਤੀਆਂ ਸਮੇਤ ਮੁੱਖ ਸਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਨਰਜੋਤੀ ਆਈ ਹਸਪਤਾਲ ਦੇ ਪ੍ਰਧਾਨ ਰਾਕੇਸ਼ ਤਾਇਲ, ਰਾਜ ਕੁਮਾਰ ਗਾਂਧੀ, ਮੋਹਿਤ ਭੰਡਾਰੀ, ਮਿਲਵਰਤਨ ਭੰਡਾਰੀ, ਮੰਨਕੂ ਮਹਿਤਾ, ਪਰਮਦੀਪ ਸਿੰਘ ਬੇਦੀ, ਰਾਜੂ ਜੇਠੀ, ਤਰਸ਼ੇਮ ਵਿਨਾਇਕ, ਦੀਪਕ ਗਾਂਧੀ, ਪਵਨ ਮਹਿਤਾ, ਬਿ੍ਰਜ ਮੋਹਣ ਸੂਦ, ਮਨਮੋਹਣ ਸੂਦ, ਲਖਵਿੰਦਰ ਧੀਰ, ਕੁਮਾਰ ਕਰਕਰਾ, ਰਜਿੰਦਰ ਸਿੰਘ ਸੋਢੀ, ਮਹਿੰਦਰ ਸ਼ਾਹੀ, ਸ਼ਰੋਜ਼ ਸ਼ਾਹੀ, ਕਰਨਜੋਤ ਸੋਢੀ, ਵੀਨੂੰ ਮਹਿਤਾ ਆਦਿ ਸ਼ਾਮਲ ਸਨ ।