ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ) : ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਚੋਣ ਅਮਲ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਨ ਸਿੰਘ ਔਜਲਾ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਬਲਾਕ ਰਾਮਪੁਰਾ ਦੇ ਪ੍ਰਧਾਨ ਵਿਕਾਸ ਗਰਗ, ਸਕੱਤਰ ਅਨਿਲ ਭੱਟ ਨੇ ਦੱਸਿਆ ਕਿ ਬਠਿੰਡਾ ਦੇ ਸੱਤ ਬਲਾਕਾਂ ਭਗਤਾ, ਰਾਮਪੁਰਾ, ਬਠਿੰਡਾ, ਸੰਗਤ, ਗੋਨਿਆਣਾ, ਮੌੜ ਅਤੇ ਤਲਵੰਡੀ ਸਾਬੋ ਦੇ ਬਲਾਕ ਪ੍ਰਤੀਨਿਧ ਇਜਲਾਸਾਂ ਵਿਚ ਬਲਾਕ ਕਮੇਟੀਆਂ ਦਾ ਚੋਣ ਅਮਲ ਮੁਕੰਮਲ ਹੋ ਗਿਆ ਹੈ।
8 ਨਵੰਬਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਨੈਲ ਸਿੰਘ ਈਸੜੂ ਹਾਲ ਵਿੱਚ ਜ਼ਿਲ੍ਹਾ ਪ੍ਰਤੀਨਿਧ ਕੌਂਸਲ ਦੀ ਚੋਣ ਲਈ ਜ਼ਿਲ੍ਹਾ ਪ੍ਰਤੀਨਿਧ ਇਜਲਾਸ ਸੱਦਿਆ ਗਿਆ ਹੈ। ਇਸ ਇਜਲਾਸ ਵਿਚ ਜ਼ਿਲ੍ਹੇ ਦੇ ਸੱਤ ਬਲਾਕਾਂ ਦੀਆਂ ਚੁਣੀਆਂ ਗਈਆਂ ਬਲਾਕ ਕਮੇਟੀਆਂ ਦੇ ਪ੍ਰਧਾਨ ਸਕੱਤਰਾਂ ਸਮੇਤ ਸਾਰੇ ਬਲਾਕ ਕਮੇਟੀ ਮੈਂਬਰ ਇਜਲਾਸ ਦਾ ਹਿੱਸਾ ਹੋਣਗੇ ।ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਇਸ ਇਜਲਾਸ ਵਿਚ ਸ਼ਾਮਲ ਹੋਣ ਲਈ ਮੁਹਿੰਮ ਵਿੱਢੀ ਹੋਈ ਹੈ। ਇਜਲਾਸ ਵਿਚ ਬਤੌਰ ਅਬਜ਼ਰਬਰ ਸੂਬਾ ਕਮੇਟੀ ਵੱਲੋਂ ਬਾਹਰਲੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਭੇਜੇ ਜਾਣਗੇ ਜਿਨ੍ਹਾਂ ਦੀ ਨਿਗਰਾਨੀ ਹੇਠ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਦਾ ਚੋਣ ਅਮਲ ਪੂਰਾ ਕੀਤਾ ਜਾਵੇਗਾ।
ਬਲਾਕ ਰਾਮਪੁਰਾ ਦੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਵਿੱਤ ਸਕੱਤਰ ਕੁਲਦੀਪ ਕੁਮਾਰ ਪਾਂਧੀ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਜਟਾਣਾ ਤੇ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੈਮੋਕਰੈਟਿਕ ਟੀਚਰਜ਼ ਫਰੰਟ ਪਿਛਲੇ ਤੀਹ ਸਾਲਾਂ ਤੋਂ ਅਧਿਆਪਕ ਲਹਿਰ ਵਿੱਚ ਪੂਰੀ ਸਰਗਰਮੀ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਲਈ ਪੰਜਾਬ ਦੀਆਂ ਅਕਾਲੀ-ਭਾਜਪਾ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਸਮੇਂ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਜਥੇਬੰਦੀ ਵਿੱਚ ਈ.ਟੀ.ਟੀ. ਅਧਿਆਪਕ ਤੋਂ ਪ੍ਰਿੰਸੀਪਲ ਕੇਡਰ ਦੇ ਸਾਰੇ ਅਧਿਆਪਕ ਜਥੇਬੰਦੀ ਦੇ ਮੈਂਬਰ ਹਨ।
ਜਥੇਬੰਦੀ ਦਾ ਉਦੇਸ਼ ਇਕ ਸਾਂਝੀ ਲਹਿਰ ਖੜ੍ਹੀ ਕਰਕੇ ਸਮੁੱਚੀ ਅਧਿਆਪਕ ਲਹਿਰ ਨੂੰ ਤਾਕਤਵਰ ਬਣਾਉਣਾ ਹੈ। ਇਸ ਮਕਸਦ ਲਈ ਬਲਾਕ ਰਾਮਪੁਰਾ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਵੱਡੀ ਲਾਮਬੰਦੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂ ਹਮੇਸ਼ਾ ਡੀਟੀਐੱਫ ਦੇ ਵਿਧਾਨ ਅਤੇ ਉਦੇਸ਼ਾਂ ਅਧੀਨ ਕੰਮ ਕਰਦੇ ਆ ਰਹੇ ਹਨ। ਇਸ ਮੌਕੇ ਅਨੂ ਬਾਲਾ, ਸੁਦੇਸ਼ ਸ਼ਰਮਾ, ਗੁਰਜੰਟ ਸਿੰਘ ਤੇ ਜਗਦੀਪ ਸਿੰਘ ਬਲਾਕ ਕਮੇਟੀ ਮੈਂਬਰ ਹਾਜ਼ਰ ਸਨ।
#For any kind of News and advertisment contact us on 9803 -450-601
1331800cookie-checkਡੀਟੀਐਫ ਬਠਿੰਡਾ ਦੇ 8 ਨਵੰਬਰ ਦੇ ਜ਼ਿਲ੍ਹਾ ਪ੍ਰਤੀਨਿਧ ਇਜਲਾਸ ਸੰਬੰਧੀ ਬਲਾਕ ਰਾਮਪੁਰਾ ਨੇ ਕੀਤੀ ਮੀਟਿੰਗ