December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ):ਅੱਜ ਬੀਕੇਯੂ ਕਰਾਂਤੀਕਾਰੀ ਪੰਜਾਬ ਵੱਲੋਂ ਪਿੰਡ ਮਹਿਰਾਜ ਕੋਠੇ ਪਿਪਲੀ ਵਿੱਚ ਜਿਲਾ ਪ੍ਰਧਾਨ ਪਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਇਕੱਠ ਕਰਕੇ ਨਵੀ ਇਕਾਈ ਦੀ ਚੋਣ ਕੀਤੀ ਗਈ। ਉਨਾਂ ਨੇ ਦੱਸਿਆ ਕਿ ਆਉਣ ਵਾਲੀ 26 ਨਵੰਬਰ ਤੋਂ ਕਿਸਾਨ ਸਿੰਘੂ ਬਾਡਰ ਦਿੱਲੀ ਵੱਲ ਵੱਖ ਵੱਖ ਪਿੰਡਾ ਵਿਚੋਂ ਟਰੈਕਟਰ ਟਰਾਲੀਆਂ ਸਮੇਤ ਜਣਗੇ ਜਿਥੇ ਅੱਗੋਂ ਸੰਸਦ ਮਾਰਚ ਦੀ ਤਿਆਰੀ ਕੀਤੀ ਗਈ ਹੈ।
ਕੇਂਦਰ ਸਰਕਾਰ ਦੇ ਅਹੰਕਾਰ ਨੂੰ ਤੋੜਨ ਲਈ ਸਰਕਾਰ ਨੂੰ ਟੱਕਰ ਦੇਣੀ ਸਮੇਂ ਦੀ ਮੰਗ ਵੀ ਹੈ ਤੇ ਲੋਕਾਂ ਦੀ ਵੀ ਮੰਗ ਹੈ।ਇਸੇ ਤਹਿਤ ਜਥੇਬੰਦੀ ਪਿੰਡ ਪਿੰਡ ਮੀਟਿੰਗਾਂ ਕਰਕੇ ਤਿਆਰੀ ਕਰਵਾ ਰਹੀ ਹੈ। ਕੋਠੇ ਪਿਪਲੀ ਦੇ ਲੋਕਾਂ ਨੇ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਚਾਲੇ ਪਾਉਣ ਲਈ ਸਹਿਮਤੀ ਪਾਈ।
ਮੀਟਿੰਗ ਵਿੱਚ ਲੋਕ ਸੰਗਰਾਮ ਮੋਰਚੇ ਦੇ ਸੂਬਾ ਪ੍ਰੈਸ ਸਕੱਤਰ ਲੋਕਰਾਜ ਮਹਿਰਾਜ ਖਾਸ ਤੌਰ ਤੇ ਸ਼ਾਮਿਲ ਹੋਏ। ਮਹਿਰਾਜ ਕੋਠੇ ਪਿਪਲੀ ਦੀ ਨਵੀ ਇਕਾਈ ਚੋਣ ਕੀਤੀ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਪ੍ਰਧਾਨ ਸੁਖਦੇਵ ਸਿੰਘ ਜਰਨਲ ਸਕੱਤਰ ਪ੍ਰਮਿੰਦਰ ਸਿੰਘ ਖਜਾਨਚੀ ਨਛੱਤਰ ਸਿੰਘ ਸਕੱਤਰ ਤੇ ਮੇਜਰ ਸਿੰਘ ਮੀਤ ਪ੍ਰਧਾਨ ਅਤੇ ਦਰਸਨ ਸਿੰਘ ਕੌਰ ਸਿੰਘ ਜਸ ਪਿਪਲੀ ਸਹਾਇਕ ਕਮੇਟੀ ਮੈਬਰ ਚੁਣੇ ਗਏ।
91440cookie-checkਬੀਕੇਯੂ ਕਰਾਂਤੀਕਾਰੀ ਪੰਜਾਬ ਵੱਲੋਂ ਮਹਿਰਾਜ ਕੋਠੇ ਪਿਪਲੀ ਦੀ ਨਵੀ ਇਕਾਈ ਦੀ ਕੀਤੀ ਗਈ ਚੋਣ
error: Content is protected !!