ਚੜ੍ਹਤ ਪੰਜਾਬ ਦੀ
ਰਾਮਪੁਰਾ ,(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਰਾਮਪੁਰਾ ਰੇਲ ਮੋਰਚੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਰਸਾਂ ਠੇਕਾ ਅਤੇ ਹੋਰ ਮੁਲਾਜ਼ਮਾਂ ਤੇ ਕੀਤੇ ਜਬਰ ਖਿੱਚ ਧੂਹ ਅਤੇ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨਣ ਤੱਕ ਸੰਘਰਸ਼ ਰਹੇਗਾ ਜਾਰੀ। ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿਲ 2020ਨੂੰ ਰੱਦ ਕਰਾਉਣ ਅਤੇ ਐਮ ਐੱਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈਕੇ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 432ਵੇ ਦਿਨ ਵੀ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ।
ਮੋਰਚੇ ਵਿੱਚ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੁਖਵਿੰਦਰ ਸਿੰਘ ਭਾਈ ਰੂਪਾ ਸੁਖਜੀਤ ਕੌਰ ਰਾਮਪੁਰਾ ਨਸੀਬ ਕੌਰ ਢਪਾਲੀ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ ਰਾਮਪੁਰਾ ਬੀਕੇਯੂ ਡਕੌਂਦਾ ਦੇ ਸੁਖਜਿੰਦਰ ਸਿੰਘ ਰਾਮਪੁਰਾ ਗੁਰਦੀਪ ਸਿੰਘ ਸੇਲਬਰਾਹ ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਕਰਿਆੜਵਾਲਾ ਸੁਖਦੇਵ ਸਿੰਘ ਸੰਘਾ ਸੇਲਬਰਾਹ ਮਾਸਟਰ ਗੁਰਮੇਲ ਸਿੰਘ ਢਪਾਲੀ ਮਾਸਟਰ ਬਲਵੰਤ ਸਿੰਘ ਫੂਲ ਇੰਦਰਨੇ ਬੀਤੇ ਦਿਨ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਠੇਕਾ ਮੁਲਾਜ਼ਮਾਂ ਅਤੇ ਨਰਸਾਂ ਤੇ ਕੀਤੇ ਲਾਠੀਚਾਰਜ ਖਿੱਚ ਧੂਹ ਅਤੇ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਵੋਟਾਂ ਵਟੋਰਨ ਲਈ ਰੋਜ਼ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ 36000ਕੱਚੇ ਮੁਲਾਜ਼ਮ ਪੱਕੇ ਕੀਤੇ ਪਰ ਪੱਕੇ ਰੁਜ਼ਗਾਰ ਦੀ ਮੰਗ ਕਰਦੇ ਨਰਸਾਂ ਠੇਕਾ ਮੁਲਾਜ਼ਮਾ ਤੇ ਜਬਰ ਖਿੱਚ ਧੂਹ ਲਾਠੀਚਾਰਜ ਕਰਕੇ ਉਨ੍ਹਾਂ ਦੀ ਹੱਕੀ ਆਵਾਜ਼ ਨੂੰ ਦਵਾਇਆ ਜਾ ਰਿਹਾ ਹੈ।ਆਗੂਆਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਐਮ ਐੱਸ ਪੀ ਦੀ ਗਰੰਟੀ ਵਾਲਾ ਕਾਨੂੰਨ ਨਹੀਂ ਬਣਾਇਆ ਜਾਂਦਾ ਅਤੇ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਅੱਜ ਇਸ ਮੌਕੇ ਤਰਸੇਮ ਕੌਰ ਬਲਤੇਜ ਕੌਰ ਢਪਾਲੀ ਹਰਵੰਸ਼ ਕੌਰ ਜਸਵੀਰ ਕੌਰ ਕਰਿਆੜ ਵਾਲਾ ਗੁਰਮੇਲ ਸਿੰਘ ਚਿੜੀਆ ਨੇ ਗੀਤ ਪੇਸ਼ ਕੀਤੇ ਅਤੇ ਲੰਗਰ ਦੀ ਸੇਵਾ ਜਵਾਲਾ ਸਿੰਘ ਰਾਮਪੁਰਾ ਮੇਵਾ ਸਿੰਘ ਗਿਲ ਬੂਟਾ ਸਿੰਘ ਹਰਵੰਸ਼ ਸਿੰਘ ਢਪਾਲੀ ਭੋਲਾ ਸਿੰਘ ਸੇਲਬਰਾਹ ਮੇਜਰ ਸਿੰਘ ਗਿਲ ਅਤੇ ਹੋਰ ਸੇਵਾਦਾਰਾਂ ਨੇ ਨਿਭਾਈ।
938200cookie-checkਪੰਜਾਬ ਪੁਲਿਸ ਵੱਲੋਂ ਨਰਸਾਂ ਠੇਕਾ ਅਤੇ ਹੋਰ ਮੁਲਾਜ਼ਮਾਂ ਤੇ ਕੀਤੇ ਜਬਰ ਖਿੱਚ ਧੂਹ ਅਤੇ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ