ਚੜ੍ਹਤ ਪੰਜਾਬ ਦੀ
ਮਾਨਸਾ, 5 ਅਪ੍ਰੈਲ (ਪ੍ਰਦੀਪ ਸ਼ਰਮਾ ):ਅੱਜ ਬੀਕੇਯੂ ਡਕੌਂਦਾ ਬਲਾਕ ਮਾਨਸਾ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਬਾਲ ਭਵਨ ਵਿਖੇ ਹੋਈ ਜਿਸ ਵਿਚ ਬਲਾਕ ਦੀਆਂ ਸਾਰੀਆਂ ਪਿੰਡ ਕਮੇਟੀਆਂ ਸ਼ਾਮਲ ਹੋਈਆਂ।ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਜੇ ਪਿੰਡਾਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀ ਚਿੱਪ ਵਾਲੇ ਮੀਟਰ ਲਾਉਣ ਆਏ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਮੇਂ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਅਤੇ ਸਕੱਤਰ ਮੱਖਣ ਭੈਣੀਬਾਘਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪਿੰਡ ਮੌਜੂ ਦੇ ਇੱਕ ਕਿਸਾਨ ਦੇ ਨਾਜਾਇਜ਼ ਮਾਈਨਿੰਗ ਦੇ ਐਕਟ ਜ਼ਬਤ ਕੀਤੇ ਜੇ ਸੀ ਬੀ ਅਤੇ ਟਰੈਕਟਰ ਟਰਾਲੀਆਂ ਅਤੇ ਕਿਸਾਨਾਂ ਤੇ ਪਾਏ ਪਰਚੇ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਦੂਜਾ ਨਰਮੇ ਦਾ ਮੁਆਵਜ਼ਾ ਤੁਰੰਤ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ।ਇਸ ਸਮੇਂ ਬਲਾਕ ਖਜ਼ਾਨਚੀ ਕੁਲਵੰਤ ਸਿੰਘ ਸੱਦਾ ਸੱਦੇ ਵਾਲਾ ਮੀਤ ਪ੍ਰਧਾਨ ਹਰਦੇਵ ਸਿੰਘ ਰਾਠੀ ਬਲਦੇਵ ਖਿਆਲਾ ਗੁਰਮੇਲ ਚਕੇਰੀਆਂ ਅਮਰੀਕ ਬੁਰਜਰਾਠੀ ਜਸ਼ਨ ਦੀਪ ਠੂਠਿਆਂਵਾਲੀ ਜਾਇਲਾ ਢਿੱਲਵਾਂ ਹਰਬੰਸ ਉੱਭਾ ਬਾਂਗੜ ਖੜਕ ਸਿੰਘ ਵਾਲਾ ਸ਼ੁਭ ਦੇ ਮੂਸਾ ਕਹਿੰਦੇ ਕੁਲਵਿੰਦਰ ਕੋਟਲੱਲੂ ਰੁਲਦੂ ਮਾਨਸਾ ਪਿੰਡ ਇਕਾਈ ਪ੍ਰਧਾਨ ਗੁਰਚਰਨ ਨੰਗਲ ਦਰਸ਼ਨ ਭੈਣੀ ਗੁਰਪ੍ਰੀਤ ਜਵਾਹਰਕੇ ਗੁਰਪ੍ਰੀਤ ਮਲਕਪੁਰ ਅਦਿ ਨੇ ਸੰਬੋਧਨ ਕੀਤਾ।
1131000cookie-checkਬੀ ਕੇ ਯੂ ਡਕੌਂਦਾ ਵਲੋਂ ਸਮਰਾਟ ਚਿੱਪਾਂ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਜਾਵੇਗਾ ਕਿਸਾਨ ਆਗੂ