Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 14, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 4 ਅਕਤੂਬਰ , (ਪ੍ਰਦੀਪ ਸ਼ਰਮਾ):ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਲਖਮੀਪੁਰ ਵਿੱਚ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਭਾਜਪਾ ਸਰਕਾਰ ਦੇ ਗੁੰਡਿਆ ਵੱਲੋ ਦਰਿੰਦਗੀ ਨਾਲ ਗੱਡੀਆਂ ਥੱਲੇ ਕੁਚਲ ਕੇ ਕਿਸਾਨ ਸ਼ਹੀਦ ਕੀਤੇ ਗਏ। ਆਮ ਆਦਮੀ ਪਾਰਟੀ ਇਸ ਲੋਕ ਵਿਰੋਧੀ ਘਿਨਾਉਣੀ ਘਟਨਾ ਦੀ ਸਖਤ ਸਬਦਾ ਵਿੱਚ ਨਖੇਧੀ ਕਰਦੀ ਹੈ ਤੇ ਅਤੇ ਤਨ ਮਨ ਤੇ ਧਨ ਨਾਲ ਕਿਸਾਨ ਅੰਦੋਲਨ ਹਮਾਇਤ ਕਰਦੇ ਸੀ ਤੇ ਕਰਦੇ ਰਹਾਗੇ। ਭਾਜਪਾ ਦੇ ਇਸ ਭੈੜੇ ਮਨਸੂਬਿਆਂ ਨੂੰ ਆਮ ਆਦਮੀ ਪਾਰਟੀ ਕਦੇ ਵੀ ਕਾਮਯਾਬ ਨਹੀ ਹੋਣ ਦੇਵੇਗੀ।
ਇੰਨਾ ਸਬਦਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ  ਘਟਨਾ ਬਹੁਤ ਹੀ ਦੁਖਦਾਈ, ਅਸਹਿ, ਲੋਕਤੰਤਰ ਦੀ ਹੱਤਿਆ ਅਤੇ ਮੋਦੀ-ਯੋਗੀ ਦੀਆਂ ਲੋਕ ਵਿਰੋਧੀ ਸਰਕਾਰਾਂ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਪੁੱਤਰ ਹੋਣ ਨਾਤੇ ਮੈ ਤੇ ਮੇਰੀ ਸਮੁੱਚੀ ਆਮ ਆਦਮੀ ਪਾਰਟੀ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੇ ਹਾਂ।
ਰਾਮਪੁਰਾ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਵੱਲੋ ਪੁਤਲਾ ਫੂਕ ਮੁਜਾਹਰਾ ਅੱਜ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹਲਕਾ ਰਾਮਪੁਰਾ ਫੂਲ ਦੇ ਸਹਿਰ ਰਾਮਪੁਰਾ ਵਿਖੇ 5 ਅਕਤੂਬਰ ਦਿਨ ਮੰਗਲਵਾਰ ਦੁਪਹਿਰ 12 ਵਜੇ  ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਲੋਕ ਵਿਰੋਧੀ ਹਤਿਆਰੀ ਸਰਕਾਰ ਵਿਰੁੱਧ ਪੁਤਲਾ ਫੂਕ ਮੁਜਾਹਰਾ ਕੀਤਾ ਜਾਵੇਗਾ ।ਉਨ੍ਹਾਂ ਅਪੀਲ ਕੀਤੀ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਸਮੂਹ ਇਨਸਾਫ਼ਪਸੰਦ ਲੋਕ ਹਿੱਸਾ ਲੈਣ ਤਾਂ ਕਿ ਲੋਕ ਵਿਰੋਧੀ ,ਕਿਸਾਨ ਵਿਰੋਧੀ ਤੇ ਸਮਾਜ ਵਿਰੋਧੀ ਸਰਕਾਰਾਂ ਨੂੰ ਚੱਲਦਾ ਕੀਤਾ ਜਾ ਸਕੇ
85120cookie-checkਕਿਸਾਨੀ ਅੰਦੋਲਨ ਨੂੰ ਕੁਚਲਣ ਲਈ ਭਾਜਪਾ ਸਰਕਾਰ ਦੇ ਮੰਦੇ ਮਨਸੂਬੇ ਕਾਮਯਾਬ ਨਹੀ ਹੋਣ ਦੇਵਾਗੇ :- ਬਲਕਾਰ ਸਿੱਧੂ
error: Content is protected !!