December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ (ਦਵਿੰਦਰ ਸਿੰਘ) : ਬੀ ਜੇ ਪੀ ਪਾਰਟੀ ਦੇ 42 ਵੇ ਸਥਾਪਨਾ ਦਿਵਸ ਦੇ ਮੌਕੇ ਤੇ ਲੁਧਿਆਣਾ ਦੇਹਾਤੀ ਦੇ ਪ੍ਰਧਾਨ ਪਵਨ ਕੁਮਾਰ ਟਿੰਕੂ ਵੱਲੋਂ ਸਾਹਨੇਵਾਲ ਵਿਖੇ ਬੀ ਜੇ ਪੀ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਪਾਰਟੀ ਵਰਕਰਾਂ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ। ਓਨਾ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਮਾਜ ਦੀ ਭਲਾਈ ਲਈ ਜੋ ਵੀ ਨਵੀਆਂ ਨੀਤੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਓਨਾ ਦਾ ਲਾਭ ਹਰ ਇਕ ਦੇਸ਼ ਵਾਸੀ ਨੂੰ ਮਿਲੇਗਾ। 
ਇਸ ਮੌਕੇ ਪ੍ਰਧਾਨ  ਪਵਨ ਕੁਮਾਰ ਟਿੰਕੂ  ਨੇ ਕਿਹਾ ਜਿੰਨੇ ਵੀ ਪਾਰਟੀ ਵਰਕਰਾਂ ਨੇ ਪਾਰਟੀ ਨੂੰ ਬੁਲੰਦੀਆਂ ਤੱਕ ਪੁਚਾਇਆ ਹੈ ਓਨਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਦੇਸ਼ ਵਾਸੀਆਂ ਨੂੰ ਵੀ ਬਹੁਤ – 2  ਵਧਾਈ ਦਿੰਦਾ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਆਪਣੇ ਸੰਬੋਧਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਉਪਰ ਅਸੀਂ ਸਮਾਜਿਕ ਦਿਵਸ ਮਨਾਉਣ ਜਾ ਰਹੇ ਹਾਂ ਜਿਸ ਵਿਚ ਸਮਾਜ ਦੇ ਹਰ ਵਰਗ ਨੂੰ ਅਸੀਂ ਨਾਲ ਜੋੜਾਂਗੇਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਦੇਸ ਦੀ ਜਨਤਾ ਲਈ ਚਲਾਈਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਸੰਕਲਪ ਲਿਆ ਓਨਾ ਦੀ ਸੋਚ ਦੇ ਉਪਰ ਸਮੁੱਚੇ ਕਾਰਿਕਰਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ ਜਨਤਾ ਦੀ ਸੇਵਾ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਖੜੀ ਹੈ। 
ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਕਿ 400 ਸਾਲਾਂ ਦਿਵਸ ਮਨਾਉਣ ਜਾ ਰਹੇ ਹਾਂ ਉਸਨੂੰ ਸਮੁੱਚੇ ਦੇਸ਼ ਲੈਵਲ ਤੇ ਲਾਲ ਕਿਲੇ ਵਿਚ ਮਨਾਇਆ ਜਾਵੇਗਾ। ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਗ੍ਰਹਿ ਮੰਤਰੀ ਅਮਿਤ ਸਾਹ ਦੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਰਾਸ਼ਟਰ ਦੇ ਲੋਕ 400 ਸਾਲਾ ਦਿਵਸ ਵਿਚ ਸਾਮਿਲ ਹੋ ਕੇ ਗੁਰੂ ਸਾਹਿਬ ਨੂੰ ਯਾਦ ਕਰਕੇ ਚੰਗੇ ਕੰਮਾਂ ਲਈ ਸਫ਼ਲਤਾ ਪ੍ਰਾਪਤ ਕਰਾਂਗੇ। 
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਜ਼ਬਾਤੀ ਹੋ ਕੇ ਵੋਟਾਂ ਪਾਈਆਂ ਪਰ ਪੰਜਾਬ  ਹਿੰਦੁਸਤਾਨ ਦਾ ਦਿਲ ਹੈ ਜੋ ਸਮੁੱਚਾ ਰਾਸ਼ਟਰ ਪੰਜਾਬ ਵਲ ਇਕ ਤਕਤਕੀ  ਲਗਾ ਕੇ ਦੇਖ ਰਿਹਾ ਹੈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਪਿਛਲੇ ਦਸ ਦਿਨਾਂ ਦੇ ਵਿੱਚੋ ਪੰਜ ਜਾ ਛੇਵੀ ਘਟਨਾ  ਵਾਪਰੀ ਹੈ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਸੇ ਵੀ ਚੌਂਕ ਵਿੱਚ ਕਦੇ ਵੀ ਕਿਸੇ ਨੂੰ ਵੀ ਗੋਲੀ ਮਾਰੀਂ ਜਾ ਸਕਦੀ ਹੈ ਸ ਵਿਚ ਸਰਕਾਰ ਕਿਤੇ ਵੀ ਗੰਭੀਰ ਨਹੀਂ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ਪੰਜਾਬ ਵਿੱਚ ਹੀ ਹਾਲਾਤ ਰਹੇ ਤਾਂ ਪੰਜਾਬ ਵਿਚ ਨਾ ਹਾਲਾਤਾਂ ਨੂੰ ਸਹੀ ਕਰਨ ਲਈ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। 
113350cookie-checkਬੀ ਜੇ ਪੀ ਪਾਰਟੀ ਦਾ 42ਵਾ ਸਥਾਪਨਾ ਦਿਵਸ ਸਾਹਨੇਵਾਲ ਵਿਖੇ ਲੁਧਿਆਣਾ ਦੇਹਾਤੀ ਦੇ ਪ੍ਰਧਾਨ ਪਵਨ ਕੁਮਾਰ ਟਿੰਕੂ ਦੀ ਅਗਵਾਈ ਹੇਠ ਮਨਾਇਆ
error: Content is protected !!