ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,11 ਅਕਤੂਬਰ ,( ਪ੍ਰਦੀਪ ਸ਼ਰਮਾ ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਜਿਥੇ ਹਲਕਾ ਵਾਸੀਆਂ ਤੇ ਵੱਖ ਵੱਖ ਸਖਸੀਅਤਾ ਨੇ ਬਲਕਾਰ ਸਿੱਧੂ ਨੂੰ ਮਿਲਕੇ ਵਧਾਈਆ ਦਿੱਤੀਆਂ ਉਥੇ ਉਨ੍ਹਾਂ ਦੇ ਜਨਮ ਦਿਨ ਮੌਕੇ ਲੰਮੀ ਉਮਰ ਦੀ ਕਾਮਨਾ ਕਰਦਿਆ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਹਲਕਾ ਵਾਸੀਆ ਨਾਲ ਖੁਸ਼ੀ ਦੇ ਪਲ ਸਾਂਝੇ ਕਰਦਿਆ ਬਲਕਾਰ ਸਿੱਧੂ ਨੇ ਕਿਹਾ ਕਿ ਜਿੰਦਗੀ ਦੇ ਅੱਜ ਤੱਕ ਦੇ ਸਫ਼ਰ ਵਿੱਚ ਮੈਨੂੰ ਪ੍ਰਮਾਤਮਾ ਨੇ ਤੰਦਰੁਸਤੀਆਂ, ਖੁਸ਼ੀਆਂ, ਸੁੱਖ, ਸ਼ੋਹਰਤਾਂ, ਇੱਜ਼ਤਾਂ ਤੇ ਤਰੱਕੀਆਂ ਬਖਸ਼ੀਆਂ ਨੇ ਮੈ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕੋਟਨ ਕੋਟਿ ਸੁਕਰਾਨਾ ਕਰਦਾ ਹਾਂ। ਅੱਗੇ ਤੋਂ ਵੀ ਪ੍ਰਮਾਤਮਾ ਮੇਰੇ ਸਿਰ ਤੇ ਮਿਹਰ ਭਰਿਆਂ ਹੱਥ ਰੱਖੀ ਤਾਂ ਜੋਂ ਮੈਂ ਗਾਇਕੀ ਦੇ ਨਾਲ ਨਾਲ ਇਮਾਨਦਾਰੀ ਅਤੇ ਸੱਚੀ ਨੀਅਤ ਨਾਲ ਆਪਣੇ ਸਮਾਜ ਦੀ ਸੇਵਾ ਕਰਦਾ ਰਹਾਂ।
ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਨ ਦੀ ਜਿੱਥੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ। ਉੱਥੇ ਹੀ ਮੈਨੂੰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਮੇਰੇ ਜਨਮ ਦਿਨ ਤੇ ਸਵੇਰ ਤੋਂ ਹੀ ਸੈਂਕੜੇ ਮੇਰੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਸਾਕ ਸੰਬੰਧੀ ਅਤੇ ਮੈਨੂੰ ਚਾਹੁਣ ਵਾਲਿਆ ਨੇ ਫ਼ੋਨ ਕਾਲ ਕਰਕੇ ਅਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਮਾਧਿਅਮ ਰਾਹੀ ਮੁਬਾਰਕਾਂ ਦੇ ਕੇ ਮੇਰਾ ਮਾਣ ਵਧਾਇਆ। ਮੇਰੇ ਵੱਲੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਅਤੇ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦਾ ਰਹਾਂਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਮਨੀ ਸ਼ੇਖਰ, ਭੁੱਲਰ ਸਾਬ, ਰਾਜੂ, ਮਹਿਤਾ ਬ੍ਰਦਰਜ, ਦਰਸ਼ਨ ਸੋਹੀ ਆਦਿ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਮਨਪ੍ਰੀਤ ਸਿੰਘ ਗਿੱਲ ਪ੍ਰਧਾਨ ਪ੍ਰੈੱਸ ਕਲੱਬ ਬਲਾਕ ਰਾਮਪੁਰਾ, ਸ਼ਿਵ ਸ਼ੇਖਰ ਜਨਰਲ ਸਕੱਤਰ ਪ੍ਰੈੱਸ ਕਲੱਬ, ਜਸਪ੍ਰੀਤ ਭੁੱਲਰ ਖਜਾਨਚੀ ਪ੍ਰੈੱਸ ਕਲੱਬ, ਲਖਵਿੰਦਰ ਸਿੰਘ, ਧਰਮਪਾਲ ਢੱਡਾ, ਨੀਟੂ ਰਾਮਪੁਰਾ, ਨਰੇਸ਼ ਕੁਮਾਰ ਵਪਾਰ ਮੰਡਲ, ਲੱਕੀ ਬਾਹੀਆ, ਮਨੀ ਬਾਹੀਆ, ਦਰਸ਼ਨ ਸਿੰਘ ਸੋਹੀ, ਸਿਕੰਦਰ ਸਿੰਘ ਸੋਹੀ, ਗੁਰਦੀਪ ਸਿੰਘ ਬੱਗਾ, ਹਰਦੀਪ ਸਿੰਘ, ਨਤੀਸ਼ ਕੁਮਾਰ, ਕਰਮਜੀਤ ਸਿੰਘ, ਟੋਨੀ ਰਾਮਪੁਰਾ, ਰਾਜਵੀਰ ਸਿੰਘ, ਸੋਨੀ ਕੋਠਾ ਗੁਰੂ, ਵੀਰ ਸਿੰਘ, ਗੁਰਜੰਟ ਸਿੰਘ, ਦਨੇਸ਼ ਮਹਿਤਾ, ਸੁਰਿੰਦਰ, ਰਾਜਵਿੰਦਰ ਸਿੰਘ, ਬੂਟਾ ਸਿੰਘ ਸਰਪੰਚ, ਰੀਸ਼ੁ ਜੇਠੀ, ਨੀਸ਼ੁ ਜੇਠੀ, ਆਦਿ ਹਾਜਰ ਸਨ।
861600cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਦਾ ਜਨਮ ਦਿਨ ਮਨਾਇਆ