ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 25 ਅਗਸਤ (ਪ੍ਰਦੀਪ ਸ਼ਰਮਾ): ਮਾਨਵ ਸੇਵਾ ਬਲੱਡ ਸੁਸਾਇਟੀ ਫੂਲ ਟਾਊਨ ਦੇ ਪ੍ਰਧਾਨ ਅਤੇ ਸਮਾਜ ਸੇਵੀ ਮੱਖਣ ਸਿੰਘ ਬੁੱਟਰ ਨੇ ਆਪਣਾ ਜਨਮ ਦਿਨ ਸਿਵਲ ਹਸਪਤਾਲ ਦੀ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਗਾ ਕੇ ਮਨਾਇਆ। ਜਿਸ ਵਿੱਚ ਐਸ.ਐਮ.ਓ ਅੰਜ਼ੂ ਕਾਂਸਲ ਅਤੇ ਡਾ. ਆਰ.ਪੀ.ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ। ਜਾਣਕਾਰੀ ਦਿੰਦਿਆਂ ਮੱਖਣ ਸਿੰਘ ਬੁੱਟਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਬੀ.ਡੀ.ਸੀ ਰਾਮਪੁਰਾ ਅਤੇ ਮਾਨਵ ਸੇਵਾ ਬਲੱਡ ਸੁਸਾਇਟੀ ਫੂਲ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ 11 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਅੱਜ ਉਨਾਂ ਨੇ 52ਵੀਂ ਵਾਰ ਖੂਨਦਾਨ ਕੀਤਾ ਅਤੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਬਲੱਡ ਇਕੱਤਰ ਕੀਤਾ ਗਿਆ।
ਖੂਨਦਾਨ ਕੈਂਪ ‘ਸਿੱਧੂ ਮੂਸੇਵਾਲਾ’ ਨੂੰ ਕੀਤਾ ਸਮਰਪਿਤ
ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਉਨਾਂ ਦੇ ਜਨਮ ਦਿਨ ਮੌਕੇ ਲਗਾਇਆ ਗਿਆ ਇਹ ਖੂਨਦਾਨ ਕੈਂਪ ਸਵ: ਗਾਇਕ ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’ ਨੂੰ ਸਮਰਪਿਤ ਕੀਤਾ ਹੈ। ਬੁੱਟਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਕਾਰਜ ਹੈ ਅਤੇ ਸਾਡਾ ਦਿੱਤਾ ਖੂਨਦਾਨ ਕਿਸੇ ਲੋੜਵੰਦ ਦੀ ਜਾਨ ਬਚਾ ਕੇ ਇੱਕ ਨਵੀਂ ਜਿੰਦਗੀ ਦੇ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਫਾਲਤੂ ਦੇ ਖਰਚਿਆਂ ਤੋਂ ਪ੍ਰਹੇਜ਼ ਕਰਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਧਰਮ ਸਿੰਘ ਪ੍ਰਧਾਨ ਬੀ.ਡੀ.ਸੀ, ਮੀਤ ਪ੍ਰਧਾਨ ਹਰਦੀਪ ਸਿੰਘ ਰਾਈਆ, ਪਰਵਿੰਦਰ ਸਿੰਘ ਸੰਧੂ ਸੂਚ, ਸਟੇਟ ਅਵਾਰਡੀ ਸੁਰਿੰਦਰ ਗਰਗ, ਪਵਨ ਮੈਹਿਤਾ, ਪ੍ਰੀਤਮ ਸਿੰਘ ਆਰਟਿਸਟ, ਸੁਮਿੱਤ ਬਾਂਸਲ, ਅਮਰੀਕ ਸਿੰਘ, ਹਰਲਾਲ ਸਿੰਘ ਸਰਪੰਚ, ਮਨੋਹਰ ਸਿੰਘ, ਡਾ. ਇਕਬਾਲ ਸਿੰਘ ਮਾਨ, ਸਿਕੰਦਰ ਸਿੰਘ ਸਪਰਾ, ਰੰਗੀ ਸਿੰਘ ਭੂੰਦੜ, ਬਲੱਡ ਬੈਂਕ ਦੇ ਮਨਦੀਪ ਸਿੰਘ, ਨਵੀ, ਲਵਪ੍ਰੀਤ ਸਿੰਘ ਰਾਈਆ, ਗੁਰਨੂਰ ਸਿੰਘ ਬੁੱਟਰ, ਬਵਨਦੀਪ ਸਿੰਘ ਸਿੱਧੂ, ਹਰਜੋਤ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ ਆਦਿ ਨੇ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ।
#For any kind of News and advertisment contact us on 980-345-0601
1261900cookie-checkਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ