December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ ,(ਸੰਨੀ ਵਰਮਾ)-ਸਮਾਜਿਕ ਸੰਸਥਾ ਮਾਂ ਚਿੰਤਪੂਰਣੀ ਸੇਵਾ ਸੁਸਾਇਟੀ ਦੇ ਪ੍ਰਧਾਨ ਵਿਨੈ ਗੋਇਲ, ਕੁਲਭੂਸ਼ਨ ਗੋਇਲ ਵਲੋਂ ਇਥੋਂ ਦੇ ਬਸਤੀ ਜੋਧੇਵਾਲ ਚੌਂਕ ਨੇੜੇ ਸਥਿਤ ਯਾਹਮਾ ਮੋਟਰਜ਼ ਦੇ ਸ਼ੋਰੂਮ ‘ਚ ਪ੍ਰੈਸ ਫੋਟੋ ਗ੍ਰਾਫਰ ਸ਼ਿਵ ਭਾਰਦਵਾਜ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।

ਇਸ ਮੌਕੇ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ,ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਲੀਨਾ ਟਪਾਰੀਆ,ਏਸੀਪੀ ਟ੍ਰੈਫਿਕ ਗੁਰਦੇਵ ਸਿੰਘ, ਕਾਂਗਰਸ ਦੇ ਸੀਨੀਅਰ ਨੇਤਾ ਡਿੰਪਲ ਰਾਣਾ,ਅਲਕਾ ਮਲਹੋਤਰਾ, ਆਮ ਆਦਮੀ ਪਾਰਟੀ ਨੇਤਾ ਦਲਜੀਤ ਸਿੰਘ ਗਰੇਵਾਲ (ਭੋਲਾ),ਸਮਾਜ ਸੇਵਕ ਹਰਵਿੰਦਰ ਹੈਪੀ,ਡਾ ਰਾਜੇਸ਼ ਅਰੋੜਾ,ਰਿੰਕੂ ਚੱਢਾ,ਬਲਵਿੰਦਰ ਕੌਰ,ਕੌਂਸਲਰ ਚੌਧਰੀ ਯਸ਼ਪਾਲ ‘ ਤੇ ਹੋਰਨਾਂ ਨੇ ਸ਼ਿਵ ਭਾਰਦਵਾਜ ਨੂੰ ਜਨਮ ਦਿਨ ਦੀਆਂ ਮੁਬਾਰਕਵਾਦ ਦੇਕੇ ਲੰਬੀ ਉਮਰ ਦੀ ਕਾਮਨਾ ਕੀਤੀ।

ਇਸ ਮੌਕੇ ਸ਼ਾਮਿਲ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਕਿਹਾ ਕਿ ਸ਼ਿਵ ਭਾਰਦਵਾਜ ਪ੍ਰੈਸ ਫੋਟੋ ਗ੍ਰਾਫਰ ਦੇ ਨਾਲ-ਨਾਲ ਉਘੇ ਸਮਾਜ ਸੇਵਕ ਵੀ ਹਨ ਜੋ ਹਮੇਸ਼ਾ ਲੋੜਵੰਦ ਲੋਕਾਂ ਦੀ ਸੇਵਾ ਕਰਨ ਲਈ ਤੱਤਪਰ ਰਹਿੰਦੇ ਹਨ। ਪ੍ਰਭੂ ਇਹੋ ਜਿਹੀ ਨੇਕ ਆਤਮਾ ਦੀ ਉਮਰ ਲੰਬੀ ਕਰੇ ਅਤੇ ਨਿਰੋਗ ਕਾਇਆ ਬਖਸ਼ੇ ਇਹੋ ਹੁਣ ਵੱਲੋਂ ਜਨਮ ਦਿਨ ਦੀਆਂ ਸ਼ੁਭਕਾਮਨਾ ਹੈ।

71970cookie-checkਪ੍ਰੈਸ ਫੋਟੋ ਗ੍ਰਾਫਰ ਸ਼ਿਵ ਭਾਰਦਵਾਜ ਦਾ ਯਾਹਮਾ ਮੋਟਰਜ਼ ਵਲੋਂ ਕੇਕ ਕੱਟ ਕੇ ਮਨਾਇਆ ਜਨਮ ਦਿਨ
error: Content is protected !!