November 15, 2024

Loading

ਚੜ੍ਹਤ ਪੰਜਾਬ ਦੀ, (ਰਵੀ ਵਰਮਾ)

ਲੁਧਿਆਣਾ, 14 ਅਗਸਤ,(ਰਵੀ ਵਰਮਾ) : ਬਿਕਰਮ ਸਿੰਘ ਮਜੀਠੀਆ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਨੇ 13 ਨੁਕਾਤੀ ਏਜੰਡਾ ਸਿਰਫ ਮੈਰਿਟ ਦੇ ਆਧਾਰ ’ਤੇ ਅਪਣਾਇਆ ਹੈ ਜਿਸਨੂੰ ਪੂਰਾ ਕਰਨ ਦਾ ਵਾਅਦਾ 2022 ਵਿਚ ਵਿਧਾਨ ਸਭਾ ਚੋਣਾ ਮਗਰੋਂ ਸੂਬੇ ਵਿਚ ਸਰਕਾਰ ਬਣਾਉਣ ’ਤੇ ਕੀਤਾ ਹੈ। ਉਨਾਂ ਕਿਹਾ ਕਿ ਅਸੀਂ ਵਿਆਪਕ ਫੈਲੀ ਬੇਰੋਜ਼ਗਾਰੀ ਦੂਰ ਕਰਨ ਵਾਸਤੇ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ ਤੇ 10 ਲੱਖ ਨੌਕਰੀਆਂ ਪ੍ਰਾਈਵੇਟ ਸੈਕਟਰ ਵਿਚ ਦੇਵਾਂਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਮਾਤਾ ਖੀਵੀ ਜੀ ਸਕੀਮ ਤਹਿਤ ਅਸੀਂ ਨੀਲਾ ਕਾਰਡ ਧਾਰਕ ਪਰਿਵਾਰਾਂ ਦੀਆਂ ਮੁਖੀ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ। ਉਨਾਂ ਕਿਹਾ ਕਿ ਇਸੇ ਤਰੀਕੇ ਘਰੇਲੂ ਖਪਤਕਾਰਾਂ ਨੂੰ 400 ਯੂਨਿਟ ਮੁਫਤ ਬਿਜਲੀ ਸਮੇਤ ਅਸੀਂ ਉਹ ਸਾਰੇ ਵਾਅਦੇ ਪੂਰੇ ਕਰਾਂਗੇ ਜਿਹਨਾਂ ਦਾ ਮਕਸਦ ਸਮਾਜ ਭਲਾਈ ਤੇ ਸੂਬੇ ਦਾ ਵਿਕਾਸ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਜਾਅਲੀ ਦਿੱਲੀ ਮਾਡਲ ਦੇ ਬਲਬੂਤੇ ਪੰਜਾਬੀਆਂ ਨੁੰ ਗੁੰਮਰਾਹ ਕਰਨਾ ਚਾਹੁੰਦਾ ਹੈ। ਉਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਖੇਤੀਬਾੜੀ ਕਰ ਰਹੇ ਕਿਸਾਨਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਦਿੰਦਾ ਹਾਂ ਜਦਕਿ ਪੰਜਾਬ ਵਿਚ ਖੇਤੀਬਾੜੀ ਲਈ ਬਿਜਲੀ ਮੁਫਤ ਹੈ। ਉਨਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਉਹਨਾਂ ਖਪਤਕਾਰਾਂ ਤੋਂ ਪੂਰਾ ਬਿਜਲੀ ਬਿੱਲ ਲੈ ਰਿਹਾ ਹੈ ਜਿਹਨਾਂ ਨੇ 201 ਯੂਨਿਟ ਬਿਜਲੀ ਵਰਤੀ ਤੇ ਇਸੇ ਸਕੀਮ ਪੰਜਾਬ ਵਿਚ ਲਾਗੂ ਕਰ ਕੇ 301 ਯੂਨਿਟ ਬਿਜਲੀ ਵਰਤਣ ਵਾਲਿਆਂ ਤੋਂ ਪੂਰਾ ਬਿੱਲ ਵਸੂਲ ਕਰਨਾ ਚਾਹੁੰਦਾ ਹੈ ਜਦੋਂ ਕਿ ਅਸੀਂ ਐਸ ਸੀ ਤੇ ਬੀ ਸੀ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਹੋਰ ਵਰਗਾਂ ਨੁੰ 200 ਯੁਨਿਟ ਬਿਜਲੀ ਮੁਫਤ ਦੇ ਰਹੇ ਹਾਂ। ਇਸ ਦੌਰਾਨ ਸਰਦਾਰ ਮਜੀਠੀਆ ਨੇ ਵੱਖ ਵੱਖ ਪਾਰਟੀਆਂ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਆਗੂਆਂ ਨੁੰ ਜੀ ਆਇਆਂ ਕਿਹਾ ਕਿ ਉਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਵਿਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ।

ਇਸ ਮੌਕੇ ਬਲਜੀਤ ਸਿੰਘ ਕਾਲਾਨੰਗਲ ਪ੍ਰਧਾਨ ਦਸ਼ਮੇਸ਼ ਯੂਥ ਐਂਡ ਸਪੋਰਟਸ ਕਲੱਬ, ਪ੍ਰਿਤਪਾਲ ਸਿੰਘ ਮੁਕੰਦਪੁਰੀ, ਸੁਖਦੇਵ ਸਿੰਘ, ਸੁਰਜੀਤ ਸਿੰਘ ਪਾਸੀ, ਸਤੀਸ਼ ਕੁਮਾਰ ਸ਼ਰਮਾ, ਰੋਹਿਤ ਚੌਹਾਨ, ਪਰਦੀਪ ਕੁਮਾਰ ਪੁੰਜ, ਪ੍ਰਕਾਸ਼ ਕੁਮਾਰ ਤੇ ਬਲਦੇਵ ਰਾਜ ਸਾਰੇ ਲੋਕ ਇਨਸਾਫ ਪਾਰਟੀ, ਅਰਮਜੀਤ ਸਿੰਘ ਖੁਰਾਣਾ ਕਾਂਗਰਸ, ਅਜੈ ਸ਼ਰਮਾ ਤੇ ਵਿੱਕੀ ਲਖਨਪਾਲ ਲੋਕ ਇਨਸਾਫ ਪਾਰਟੀ, ਕਪਿਲ ਮੇਘਵਾਲ ਤੇ ਅਜੀਤ ਕੌਰਬਹੁਤਜਨ ਸੰਘਰਸ਼ ਮੋਰਚਾ ਅਕਾਲੀ ਦਲ ਵਿਚ ਸ਼ਾਮਲ ਹੋਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਮਨਪ੍ਰੀਤ ਸਿੰਘ ਇਯਾਲੀ, ਹਰਚਰਨ ਸਿੰਘ ਗੋਹਲਵੜੀਆ, ਪ੍ਰਭਜੋਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਗੋਸ਼ਾ, ਜਗਬੀਰ ਸਿੰਘ ਸੋਖੀ ਅਤੇ ਜਤਿੰਦਰ ਸਿੰਘ ਖਾਲਸਾ ਵੀ ਹਾਜ਼ਰ ਸਨ।

73980cookie-checkਬਿਕਰਮ ਸਿੰਘ ਮਜੀਠੀਆ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
error: Content is protected !!